8 ਸਾਲਾਂ ਤੋਂ ਹਸਪਤਾਲ ’ਚ ਮੁਫ਼ਤ ਲੰਗਰ ਸੇਵਾ ਕਰ ਰਹੇ ਸਰਬਜੀਤ ਸਿੰਘ ਬੌਬੀ ਦੇ ਮੁਰੀਦ ਹੋਏ ਕੇਜਰੀਵਾਲ, ਜਲਦ ਕਰਨਗੇ ਮੁਲਾਕਾਤ
Published : Oct 4, 2022, 4:54 pm IST
Updated : Oct 4, 2022, 4:54 pm IST
SHARE ARTICLE
Sarabjit Singh Bobby
Sarabjit Singh Bobby

ਹਸਪਤਾਲ ਵਿੱਚ ਪਿਛਲੇ 8 ਸਾਲਾਂ ਤੋਂ ਮੁਫ਼ਤ ਲੰਗਰ ਚਲਾਇਆ ਜਾ ਰਿਹਾ ਹੈ। ਉਸ ਕੋਲ ਇੱਕ ਰੋਟੀ ਬੈਂਕ ਵੀ ਹੈ, ਜਿਸ ਵਿੱਚ ਬੱਚੇ ਵੀ ਸ਼ਾਮਲ ਕੀਤੇ ਗਏ ਹਨ।

 

ਹਿਮਾਚਲ ਪ੍ਰਦੇਸ਼: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਿਮਾਚਲ ਪ੍ਰਦੇਸ਼ ਦੇ ਸਭ ਤੋਂ ਵੱਡੇ ਹਸਪਤਾਲ IGMC ਸ਼ਿਮਲਾ ਵਿੱਚ 8 ਸਾਲਾਂ ਤੱਕ ਮੁਫਤ ਲੰਗਰ ਚਲਾਉਣ ਵਾਲੇ ਸਰਬਜੀਤ ਸਿੰਘ ਬੌਬੀ ਦੀ ਸ਼ਲਾਘਾ ਕੀਤੀ। 

ਬੌਬੀ ਦਾ ਕਹਿਣਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਿਮਲਾ ਆਉਣ ਦਾ ਪ੍ਰੋਗਰਾਮ ਬਣਾਇਆ ਹੈ ਅਤੇ ਉਹ ਸਾਡਾ ਲੰਗਰ ਦੇਖਣ ਲਈ IGMC ਕੈਂਸਰ ਹਸਪਤਾਲ ਵੀ ਆਉਣਗੇ। ਇਸ ਬਾਰੇ ਉਨ੍ਹਾਂ ਨਾਲ ਗੱਲਬਾਤ ਹੋ ਚੁੱਕੀ ਹੈ ਅਤੇ ਉਹ ਜਲਦੀ ਹੀ ਆਪਣਾ ਕਾਰਜਕ੍ਰਮ ਤੈਅ ਕਰਨਗੇ। 

ਸਮਾਜ ਸੇਵੀ ਬੌਬੀ ਨੇ ਪ੍ਰਸ਼ਾਸਨ ’ਤੇ ਸਿਆਸਤ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਹੈ ਕਿ ਪ੍ਰਸ਼ਾਸਨ ਨੇ 1 ਸਾਲ ਤੋਂ ਉਨ੍ਹਾਂ ਦੀ ਬਿਜਲੀ ਅਤੇ ਪਾਣੀ ਬੰਦ ਕਰ ਦਿੱਤਾ ਹੈ ਅਤੇ ਹੁਣ ਉਨ੍ਹਾਂ ਨੂੰ ਲੰਗਰ ਨਹੀਂ ਲਗਾਉਣ ਦਿੱਤਾ ਜਾ ਰਿਹਾ। ਅਲਮਾਇਟੀ ਬਲੈਸਿੰਗ ਸੰਸਥਾ ਦੇ ਪ੍ਰਧਾਨ ਸਰਵਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਪਿਛਲੇ 25 ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਹਨ।

ਹਸਪਤਾਲ ਵਿੱਚ ਪਿਛਲੇ 8 ਸਾਲਾਂ ਤੋਂ ਮੁਫ਼ਤ ਲੰਗਰ ਚਲਾਇਆ ਜਾ ਰਿਹਾ ਹੈ। ਉਸ ਕੋਲ ਇੱਕ ਰੋਟੀ ਬੈਂਕ ਵੀ ਹੈ, ਜਿਸ ਵਿੱਚ ਬੱਚੇ ਵੀ ਸ਼ਾਮਲ ਕੀਤੇ ਗਏ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement