ਭਿਆਨਕ ਹਾਦਸੇ ਦਾ ਸ਼ਿਕਾਰ ਹੋਇਆ ਇੰਡੀਅਨ ਨੇਵੀ ਦਾ ਗਲਾਈਡਰ, ਦੋ ਅਫ਼ਸਰਾਂ ਦੀ ਮੌਤ
Published : Oct 4, 2020, 12:48 pm IST
Updated : Oct 4, 2020, 12:48 pm IST
SHARE ARTICLE
Glider crashes during training session in Kochi
Glider crashes during training session in Kochi

ਹਾਦਸੇ ਦੀ ਜਾਂਚ ਲਈ ਬੋਰਡ ਆਫ ਇਨਕੁਆਇਰੀ ਦਾ ਗਠਨ 

ਨਵੀਂ ਦਿੱਲੀ: ਐਤਵਾਰ ਸਵੇਰੇ ਕੇਰਲ ਦੇ ਕੋਚੀ ਵਿਚ ਨਿਯਮਿਤ ਉਡਾਣ ਦੌਰਾਨ ਇਕ ਗਲਾਈਡਰ ਦੇ ਹਾਦਸਾਗ੍ਰਸਣ ਹੋਣ ਕਾਰਨ ਇੰਡੀਅਨ ਨੇਵੀ ਦੇ ਦੋ ਅਫ਼ਸਰਾਂ ਦੀ ਮੌਤ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਦਰਅਸਲ ਇਹ ਗਲਾਈਡਰ ਟ੍ਰੇਨਿੰਗ ਲਈ ਉਡਿਆ ਸੀ, ਜੋ ਕਿ ਐਤਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ।

Glider crashes during training session in KochiGlider crashes during training session in Kochi

ਹਾਦਸੇ ਦੌਰਾਨ ਗਲਾਈਡਰ ਵਿਚ ਇੰਡੀਅਨ ਨੇਵੀ ਦੇ ਦੋ ਅਫ਼ਸਰ ਸਵਾਰ ਸਨ, ਦੋਵਾਂ ਦੀ ਹਾਦਸੇ ਦੌਰਾਨ ਮੌਤ ਹੋ ਗਈ ਹੈ। ਹਾਦਸੇ ਦੀ ਜਾਂਚ ਲਈ ਬੋਰਡ ਆਫ ਇਨਕੁਆਇਰੀ ਗਠਿਤ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇੰਡੀਅਨ ਨੇਵੀ ਦੇ ਗਲਾਈਡਰ ਨੇ ਨਿਯਮਿਤ ਅਭਿਆਸ ਦੌਰਾਨ ਆਈਐਨਐਸ ਗਰੂੜ ਤੋਂ ਉਡਾਨ ਭਰੀ ਸੀ।

Glider crashes during training session in KochiGlider crashes during training session in Kochi

ਗਲਾਈਡਰ ਸਵੇਰੇ ਕਰੀਬ ਸੱਤ ਵਜੇ ਜਲ ਸੈਨਾ ਬੇਸ ਦੇ ਨੇੜੇ ਪੁਲ ਕੋਲ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਗਲਾਈਡਰ ਵਿਚ ਲੈਫਟੀਨੈਂਟ ਰਾਜੀਵ ਝਾਅ ਸੁਨੀਲ ਕੁਮਾਰ ਸਵਾਰ ਸਨ। ਉਹਨਾਂ ਨੂੰ ਤੁਰੰਤ ਆਈਐਨਐਚਐਸ ਸੰਜੀਵਨੀ ਸ਼ਿਫਟ ਕੀਤਾ ਗਿਆ ਸੀ ਪਰ ਉਹਨਾਂ ਨੂੰ ਉੱਥੇ ਮ੍ਰਿਤਕ ਐਲਾਨ ਦਿੱਤਾ ਗਿਆ।

Glider crashes during training session in KochiGlider crashes during training session in Kochi

ਦੱਖਣੀ ਨੇਵਲ ਕਮਾਂਡ ਨੇ ਇਸ ਹਾਦਸੇ ਵਿਚ ਬੋਰਡ ਆਫ ਇਨਕੁਆਇਰੀ ਦੇ ਗਠਨ ਦਾ ਆਦੇਸ਼ ਦਿੱਤਾ ਹੈ।  ਰੱਖਿਆ ਬੁਲਾਰੇ ਨੇ ਦੱਸਿਆ ਕਿ ਐਤਵਾਰ ਸਵੇਰੇ ਹੋਏ ਇਸ ਹਾਦਸੇ ਵਿਚ ਅਸੀਂ ਦੋ ਬਹਾਦਰ ਜਵਾਨਾਂ ਨੂੰ ਖੋ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਦੌਰਾਨ ਨੇਵਲ ਪਾਵਰ ਗਲਾਈਡਰ ਇਕ ਨਿਯਮਤ ਅਭਿਆਸ 'ਤੇ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement