ਤਾਮਿਲਨਾਡੂ ਵਿਚ ਪਟਾਕਾ ਫ਼ੈਕਟਰੀ 'ਚ ਹੋਏ ਧਮਾਕੇ ਕਾਰਨ 9 ਔਰਤਾਂ ਦੀ ਮੌਤ
Published : Sep 4, 2020, 11:14 pm IST
Updated : Sep 4, 2020, 11:14 pm IST
SHARE ARTICLE
image
image

ਤਾਮਿਲਨਾਡੂ ਵਿਚ ਪਟਾਕਾ ਫ਼ੈਕਟਰੀ 'ਚ ਹੋਏ ਧਮਾਕੇ ਕਾਰਨ 9 ਔਰਤਾਂ ਦੀ ਮੌਤ

ਕੁੱਡਾਲੋਰ, 4 ਸਤੰਬਰ : ਤਾਮਿਲਨਾਡੂ 'ਚ ਕੁੱਡਾਲੋਰ ਜ਼ਿਲ੍ਹੇ ਦੇ ਕਾਰੂਮਬੁੜੀ 'ਚ ਸ਼ੁਕਰਵਾਰ ਨੂੰ ਇਕ ਪਟਾਕਾ ਫ਼ੈਕਟਰੀ 'ਚ ਧਮਾਕਾ ਹੋ ਗਿਆ। ਇਸ ਹਾਦਸੇ 'ਚ 9 ਔਰਤਾਂ ਦੀ ਮੌਤ ਹੋ ਗਈ, ਜਦੋਂ ਕਿ 6 ਹੋਰ ਗੰਭੀਰ ਰੂਪ ਨਾਲ ਝੁਲਸ ਗਏ।

imageimage


ਸੂਤਰਾਂ ਅਨੁਸਾਰ ਫ਼ੈਕਟਰੀ ਦੀ ਮਾਲਕਿਨ ਗੰਧੀਮਤੀ ਅਤੇ ਉਸ ਦੀ ਧੀ ਅਤੇ 13 ਹੋਰ ਲੋਕ ਦੀਵਾਲੀ ਤਿਉਹਾਰ ਲਈ ਪਟਾਕਾ ਫ਼ੈਕਟਰੀ ਦਾ ਕੰਮ ਸ਼ੁਰੂ ਕਰਨ ਗਏ ਸਨ। ਇਸ ਤੋਂ ਪਹਿਲਾਂ ਉਹ ਸਾਰੇ ਪੂਜਾ ਕਰਨ ਬੈਠੇ ਸਨ।


ਇਸੇ ਦੌਰਾਨ ਉੱਥੇ ਪਿਛਲੇ ਸਾਲ ਬਣੇ ਪਟਾਕਿਆਂ ਦੇ ਭੰਡਾਰ 'ਚ ਅਚਾਨਕ ਅੱਗ ਲੱਗ ਗਈ, ਜਿਸ ਨਾਲ ਉੱਥੇ ਭਿਆਨਕ ਧਮਾਕਾ ਹੋ ਗਿਆ। ਧਮਾਕੇ ਨਾਲ ਗੰਧੀਮਤੀ ਅਤੇ 4 ਹੋਰ ਦੀ ਮੌਕੇ 'ਤੇ ਮੌਤ ਹੋ ਗਈ। ਮੌਕੇ 'ਤੇ ਪਹੁੰਚੇ ਪੁਲਿਸ ਅਤੇ ਅੱਗ ਬੁਝਾਊ ਦਲ ਨੇ ਹੋਰ ਲੋਕਾਂ ਨੂੰ ਬਚਾਇਆ ਅਤੇ ਚਿਦਾਂਬਰਮ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿਥੇ 4 ਹੋਰ ਔਰਤਾਂ ਦੀ ਮੌਤ ਹੋ ਗਈ। ਬਾਕੀ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।
ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜ਼ਰੂਰੀ ਜਾਂਚ ਕਰ ਰਹੀ ਹੈ। (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement