Varanasi Elections Result 2024 : PM ਮੋਦੀ ਨੇ ਵਾਰਾਣਸੀ ਲੋਕ ਸਭਾ ਸੀਟ ਤੋਂ ਲਗਾਈ ਹੈਟ੍ਰਿਕ , ਡੇਢ ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇ
Published : Jun 4, 2024, 6:40 pm IST
Updated : Jun 4, 2024, 6:40 pm IST
SHARE ARTICLE
Narendra Modi
Narendra Modi

ਪੀਐਮ ਮੋਦੀ ਤੀਜੀ ਵਾਰ ਵਾਰਾਣਸੀ ਤੋਂ ਸੰਸਦ ਮੈਂਬਰ ਬਣੇ

Varanasi Elections Result 2024 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੀ ਵਾਰਾਣਸੀ ਲੋਕ ਸਭਾ ਸੀਟ ਤੋਂ ਚੋਣ ਜਿੱਤ ਲਈ ਹੈ। ਪੀਐਮ ਮੋਦੀ ਨੇ ਕਾਂਗਰਸ ਉਮੀਦਵਾਰ ਅਜੈ ਰਾਏ ਨੂੰ 152513 ਵੋਟਾਂ ਨਾਲ ਹਰਾਇਆ ਹੈ। ਪੀਐਮ ਮੋਦੀ ਦੀ ਸ਼ਾਨਦਾਰ ਜਿੱਤ ਦਾ ਪੂਰੇ ਵਾਰਾਣਸੀ ਵਿੱਚ ਜਸ਼ਨ ਮਨਾਇਆ ਜਾ ਰਿਹਾ ਹੈ।

ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 612970 ਵੋਟਾਂ , ਕਾਂਗਰਸ ਦੇ ਅਜੈ ਰਾਏ ਨੂੰ 460457 ਵੋਟਾਂ ,ਬਹੁਜਨ ਸਮਾਜ ਪਾਰਟੀ ਦੇ ਅਥਰ ਜਮਾਲ ਲਾਰੀ ਨੂੰ 33766 ਵੋਟਾਂ ਪਾਈਆਂ ਹਨ। ਪੀਐਮ ਮੋਦੀ ਤੀਜੀ ਵਾਰ ਵਾਰਾਣਸੀ ਤੋਂ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ ਹਨ। 

ਦੱਸ ਦੇਈਏ ਕਿ ਨਰਿੰਦਰ ਮੋਦੀ ਦੇ ਵਾਰਾਣਸੀ ਤੋਂ ਚੋਣ ਲੜਨ ਕਾਰਨ ਦੇਸ਼ ਅਤੇ ਦੁਨੀਆ ਦੀਆਂ ਨਜ਼ਰਾਂ ਇਸ ਸੀਟ 'ਤੇ ਟਿਕੀਆਂ ਹੋਈਆਂ ਸਨ। ਸਵੇਰੇ ਵੋਟਾਂ ਦੀ ਗਿਣਤੀ ਦੌਰਾਨ ਅਜਿਹਾ ਵੀ ਇੱਕ ਵਾਰ ਹੋਇਆ, ਜਦੋਂ ਕਾਂਗਰਸ ਦੇ ਅਜੈ ਰਾਏ ਕੁਝ ਵੋਟਾਂ ਨਾਲ ਪੀਐਮ ਮੋਦੀ ਤੋਂ ਅੱਗੇ ਦਿਖਾਈ ਦਿੱਤੇ। ਹਾਲਾਂਕਿ ਇਸ ਤੋਂ ਬਾਅਦ ਪੀਐਮ ਮੋਦੀ ਨੇ ਆਪਣੀ ਲੀਡ ਬਰਕਰਾਰ ਰੱਖੀ ਅਤੇ ਜਿੱਤ ਦਰਜ ਕੀਤੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement