Onion Export : ਭਾਰਤ ਸਰਕਾਰ ਵਲੋਂ ਵੱਡਾ ਐਲਾਨ, ਪਿਆਜ਼ 'ਤੇ ਲਗਾਈ 40% ਦੀ ਬਰਾਮਦ ਡਿਊਟੀ ਲਗਾਈ

By : BALJINDERK

Published : May 4, 2024, 10:41 am IST
Updated : May 4, 2024, 10:56 am IST
SHARE ARTICLE
Onion
Onion

Onion Export : ਵਿੱਤ ਮੰਤਰਾਲੇ ਨੇ ਨੋਟੀਫਿਕੇਸ਼ਨ 'ਚ ਕਿਹਾ ਇਹ ਨਿਯਮ ਅੱਜ ਤੋਂ ਹੋਣਗੇ ਲਾਗੂ 

Onion Export : ਨਵੀਂ ਦਿੱਲੀ — ਦੇਸ਼ ਵਿੱਚ ਕਈ ਫ਼ਸਲਾਂ ਨੂੰ ਲੈ ਕੇ ਕੀਮਤ ਵਿੱਚ ਕਾਫ਼ੀ ਉਤਾਰ ਚੜਾਵ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿੱਚ ਪਿਆਜ਼ ਵੀ ਸ਼ਾਮਿਲ ਹੈ। ਸਰਕਾਰ ਨੇ ਸ਼ੁੱਕਰਵਾਰ ਨੂੰ ਪਿਆਜ਼ ਦੀ ਬਰਾਮਦ 'ਤੇ 40 ਫੀਸਦੀ ਡਿਊਟੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ, ਸਰਕਾਰ ਨੇ 31 ਮਾਰਚ, 2025 ਤੱਕ ਦੇਸੀ ਛੋਲਿਆਂ ਦੀ ਦਰਾਮਦ 'ਤੇ ਡਿਊਟੀ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ 31 ਅਕਤੂਬਰ, 2024 ਨੂੰ ਜਾਂ ਇਸ ਤੋਂ ਪਹਿਲਾਂ ਜਾਰੀ 'ਬਿੱਲ ਆਫ਼ ਐਂਟਰੀ' ਰਾਹੀਂ ਪੀਲੇ ਮਟਰਾਂ ਦੀ ਦਰਾਮਦ 'ਤੇ ਡਿਊਟੀ ਛੋਟ ਵੀ ਵਧਾ ਦਿੱਤੀ ਗਈ ਹੈ। 

ਇਹ ਵੀ ਪੜੋ:High court news : ਹਾਈਕੋਰਟ ਨੇ 2021 'ਚ ਆਨਲਾਈਨ ਠੱਗੀ ਮਾਮਲੇ ’ਚ SSP ਨੂੰ 1 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ

'ਬਿੱਲ ਆਫ਼ ਐਂਟਰੀ' ਇੱਕ ਕਾਨੂੰਨੀ ਦਸਤਾਵੇਜ਼ ਹੈ ਜੋ ਆਯਾਤਕਾਰਾਂ ਜਾਂ ਕਸਟਮ ਕਲੀਅਰੈਂਸ ਏਜੰਟਾਂ ਦੁਆਰਾ ਦਰਾਮਦ ਕੀਤੇ ਮਾਲ ਦੇ ਆਉਣ 'ਤੇ ਜਾਂ ਇਸ ਤੋਂ ਪਹਿਲਾਂ ਦਾਇਰ ਕੀਤਾ ਜਾਂਦਾ ਹੈ।  ਵਿੱਤ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ 'ਚ ਕਿਹਾ ਕਿ ਇਹ ਸਾਰੇ ਬਦਲਾਅ 4 ਮਈ ਤੋਂ ਲਾਗੂ ਹੋਣਗੇ। ਫਿਲਹਾਲ ਪਿਆਜ਼ ਦੀ ਬਰਾਮਦ 'ਤੇ ਪਾਬੰਦੀ ਹੈ। ਹਾਲਾਂਕਿ, ਸਰਕਾਰ ਭਾਰਤ ਦੇ ਮਿੱਤਰ ਦੇਸ਼ਾਂ ਨੂੰ ਨਿਰਯਾਤ ਦੀ ਆਗਿਆ ਦਿੰਦੀ ਹੈ। ਇਸਨੇ ਯੂਏਈ ਅਤੇ ਬੰਗਲਾਦੇਸ਼ ਨੂੰ ਇੱਕ ਨਿਸ਼ਚਿਤ ਮਾਤਰਾ ’ਚ ਪਿਆਜ਼ ਦੇ ਨਿਰਯਾਤ ਦੀ ਆਗਿਆ ਦਿੱਤੀ ਹੈ। ਪਿਛਲੇ ਸਾਲ ਅਗਸਤ 'ਚ ਭਾਰਤ ਨੇ 31 ਦਸੰਬਰ 2023 ਤੱਕ ਪਿਆਜ਼ 'ਤੇ 40 ਫੀਸਦੀ ਨਿਰਯਾਤ ਡਿਊਟੀ ਲਗਾਈ ਸੀ।
 

(For more news apart from  government imposed an export duty 40% on onions News in Punjabi, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement