ਬੱਲੇਬਾਜ਼ ਸਾਹਾ ਨੂੰ ਧਮਕੀ ਦੇਣ 'ਤੇ ਬੋਰੀਆ ਮਜੂਮਦਾਰ 'ਤੇ ਕਾਰਵਾਈ, ਬੋਰਡ ਨੇ 2 ਸਾਲ ਦੀ ਲਗਾਈ ਪਾਬੰਦੀ
Published : May 4, 2022, 4:36 pm IST
Updated : May 4, 2022, 4:36 pm IST
SHARE ARTICLE
PHOTO
PHOTO

ਬੀਸੀਸੀਆਈ ਨੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਕੀਤਾ ਸੀ ਗਠਨ

 

ਨਵੀਂ ਦਿੱਲੀ : ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਨੂੰ ਇੰਟਰਵਿਊ ਲਈ ਧਮਕੀ ਦੇਣ ਵਾਲੇ ਪੱਤਰਕਾਰ ਬੋਰੀਆ ਮਜੂਮਦਾਰ 'ਤੇ ਬੀਸੀਸੀਆਈ ਨੇ ਦੋ ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਬੀਸੀਸੀਆਈ ਨੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ।

 

Wriddhiman Saha Wriddhiman Saha AND Boria Majumdar

 

ਕਮੇਟੀ ਨੇ ਇਸ ਮਾਮਲੇ ਵਿੱਚ ਮਜੂਮਦਾਰ ਨੂੰ ਦੋਸ਼ੀ ਪਾਇਆ ਸੀ ਅਤੇ ਹੁਣ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਸਾਹਾ ਨੂੰ ਭਾਰਤ ਦੀ ਟੈਸਟ ਟੀਮ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ, ਮਜੂਮਦਾਰ ਇਸ ਮਾਮਲੇ 'ਤੇ ਉਸ ਨਾਲ ਗੱਲ ਕਰਨਾ ਚਾਹੁੰਦੇ ਸਨ, ਪਰ  ਉਹਨਾਂ ਗੇ ਮਨ੍ਹਾਂ ਕਰਨ 'ਤੇ ਮਜੂਮਦਾਰ ਗੁੱਸੇ ਵਿਚ ਆ ਗਿਆ ਅਤੇ ਧਮਕੀ ਦਿੱਤੀ ਕਿ ਉਹ ਕਦੇ ਵੀ ਇੰਟਰਵਿਊ ਨਹੀਂ ਕਰਨਗੇ।

 

Wriddhiman Saha Wriddhiman Saha AND Boria Majumdar

ਪਾਬੰਦੀ ਤੋਂ ਬਾਅਦ ਮਜੂਮਦਾਰ ਨੂੰ ਹੁਣ ਕਿਸੇ ਵੀ ਸਟੇਡੀਅਮ ਦੇ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ। ਉਹ ਬੀਸੀਸੀਆਈ ਨਾਲ ਸਬੰਧਤ ਕਿਸੇ ਵੀ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਣਗੇ। ਇਸ ਦੇ ਨਾਲ ਹੀ ਸਾਰੇ ਖਿਡਾਰੀਆਂ ਨੂੰ ਬੋਰੀਆ ਮਜੂਮਦਾਰ ਨਾਲ ਗੱਲ ਕਰਨ ਦੀ ਵੀ ਮਨਾਹੀ ਹੋਵੇਗੀ।

Wriddhiman Saha Wriddhiman Saha AND Boria Majumdar

ਕੀ ਹੈ ਮਾਮਲਾ?
ਬੀਸੀਸੀਆਈ ਨੇ 19 ਫਰਵਰੀ ਨੂੰ ਸ਼੍ਰੀਲੰਕਾ ਖਿਲਾਫ ਟੀ-20 ਅਤੇ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਸੀ। ਪਰ ਤਜਰਬੇਕਾਰ ਵਿਕਟਕੀਪਰ ਰਿਧੀਮਾਨ ਸਾਹਾ ਨੂੰ ਇਸ 'ਚ ਜਗ੍ਹਾ ਨਹੀਂ ਮਿਲੀ। ਇਸ ਤੋਂ ਬਾਅਦ ਬੋਰੀਆ ਮਜੂਮਦਾਰ ਨੇ ਸਾਹਾ ਨੂੰ ਵਟਸਐਪ ਮੈਸੇਜ ਭੇਜ ਕੇ ਇੰਟਰਵਿਊ ਦੀ ਮੰਗ ਕੀਤੀ, ਜਿਸ ਦਾ ਸਾਹਾ ਨੇ ਕੋਈ ਜਵਾਬ ਨਹੀਂ ਦਿੱਤਾ। ਫਿਰ ਮਜ਼ੂਮਦਾਰ ਵੱਲੋਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ। ਸਾਹਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਸਾਰੀ ਗੱਲ ਦਾ ਸਕਰੀਨ ਸ਼ਾਟ ਸ਼ੇਅਰ ਕਰਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement