ਏ.ਟੀ.ਐਫ਼. ਕੀਮਤਾਂ ’ਚ 23 ਫ਼ੀ ਸਦੀ ਦੀ ਕਟੌਤੀ
Published : May 4, 2020, 10:05 am IST
Updated : May 4, 2020, 10:05 am IST
SHARE ARTICLE
File Photo
File Photo

ਜਹਾਜ਼ ਬਾਲਣ ਏਵੀਏਸ਼ਨ ਅਰਬਾਈਨ ਫ਼ੀਊਲ (ਏ.ਟੀ.ਐਫ਼) ਦੀ ਕੀਮਤਾਂ ’ਚ 23 ਫ਼ੀ ਦਸੀ ਭਾਰੀ ਕਟੌਤੀ ਕੀਤੀ ਗਈ ਹੈ।

ਨਵੀਂ ਦਿੱਲੀ, 3 ਮਈ : ਜਹਾਜ਼ ਬਾਲਣ ਏਵੀਏਸ਼ਨ ਅਰਬਾਈਨ ਫ਼ੀਊਲ (ਏ.ਟੀ.ਐਫ਼) ਦੀ ਕੀਮਤਾਂ ’ਚ 23 ਫ਼ੀ ਦਸੀ ਭਾਰੀ ਕਟੌਤੀ ਕੀਤੀ ਗਈ ਹੈ। ਇਹ ਕਟੌਤੀ ਅੰਤਰਰਾਸ਼ਟਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਆਈ ਗਿਰਾਵਟ ਕਾਰਨ ਹੋਈ ਹੈ। ਐਤਵਾਰ ਨੂੰ ਲਗਾਤਾਰ 50ਵੇਂ ਦਿਨ ਪਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਤਬਦੀਲੀ ਨਹੀਂ ਹੋਈ ਹੈ।

ਇਸ ਨਾਲ ਏ.ਟੀ.ਐਫ਼ ਦੀ ਲਾਗਤ ਪਟਰੋਲ ਤੇ ਡੀਜ਼ਲ ਦੇ ਮੁਕਾਬਲੇ ’ਚ ਇਕ ਤਿਹਾਈ ਯਾਨੀ ਕਰੀਬ 33 ਫ਼ੀ ਸਦੀ ਰਹਿ ਗਈ ਹੈ। 
ਜਨਤਕ ਖੇਤਰ ਦੀ ਪਟਰੋਲੀਅਮ ਕੰਪਨੀਆਂ ਦੀ ਜਾਣਕਾਰੀ ਮੁਤਾਬਕ ਰਾਸ਼ਟਰੀ ਰਾਜਧਾਨੀ ’ਚ ਏ.ਟੀ.ਐਫ਼ ਦੀ ਕੀਮਤ 6,812.62 ਰੁਪਏ ਪ੍ਰਤੀ ਦਿਲੋਲੀਟਰ ਜਾਂ 23.2 ਫ਼ੀ ਸਦੀ ਦੀ ਕਟੌਤੀ ਦੇ ਨਾਲ 22,544.75 ਰੁਪਏ ਪ੍ਰਤੀ ਕਿਲੋਲੀਟਰ ਰਹਿ ਗਿਆ ਹੈ। ਇਸ ਤਰ੍ਹਾਂ ਜਹਾਜ਼ ਬਾਲਣ ਦੀ ਕੀਮਤ ਪਟਰੋਲ ਦੇ ਮੁਕਾਬਲੇ ’ਚ ਇਕ ਤਿਹਾਈ ਰਹਿ ਗਿਆ ਹੈ।

ਦਿੱਲੀ ’ਚ ਕਾਰ, ਮੋਟਰਸਾਈਕਲ ’ਚ ਇਸਤੇਮਾਲ ਹੋਣ ਵਾਲੇ ਬਾਲਣ ਪਟਰੋਲ ਦੀ ਕੀਮਤ 69.59 ਰੁਪਏ ਪ੍ਰਤੀ ਲੀਟਰ ਹੈ। ਉਥੇ ਹੀ ਇਕ ਲੀਟਰ ਏ.ਟੀ.ਐਫ਼ ਦੀ ਕੀਮਤ 22.54 ਰੁਪਏ ਪ੍ਰਤੀ ਲੀਟਰ ਪਏਗੀ। ਇਸੇ ਤਰ੍ਹਾ, ਬੱਸ, ਟਰੱਕਾਂ ਅਤੇ ਟੈ੍ਰਕਟਰਾਂ ’ਚ ਇਸਤੇਮਾਲ ਹੋਣ ਵਾਲੇ ਡੀਜ਼ਲ ਦੀ ਕੀਮਤ 62.29 ਰੁਪਏ ਪ੍ਰਤੀ ਲੀਟਰ ਹੈ। ਜਾਣਕਾਰੀ ਮੁਤਾਬਕ, ਬਾਜ਼ਾਰ ਮੁੱਲ ਜਾਂ ਗ਼ੈਰ ਸਬਸਿਡੀ ਵਾਲੇ ਮਿੱਟੀ ਦੇ ਤੇਲ ਜਾਂ ਕੈਰੋਸਿਨ ਦੀ ਕੀਮਤ 13.3 ਪ੍ਰਤੀ ਕਟੌਤੀ ਦੇ ਨਾਲ 39,678.47 ਰੁਪਏ ਪ੍ਰਤੀ ਕਿਲੋਲੀਟਰ ’ਤੇ ਆ ਗਿਆ ਹੈ।    
    (ਪੀਟੀਆਈ)
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement