48 ਸਾਲ ਮਗਰੋਂ ਖੁੱਲ੍ਹੇਗਾ ਜਗਨਨਾਥ ਮੰਦਰ ਦਾ ਖ਼ਜ਼ਾਨਾ

By : JAGDISH

Published : Mar 4, 2026, 3:55 pm IST
Updated : Mar 4, 2026, 4:03 pm IST
SHARE ARTICLE
Jagannath temple treasury to be opened after 48 years
Jagannath temple treasury to be opened after 48 years

ਆਰਬੀਆਈ ਦੀ ਨਿਗਰਾਨੀ 'ਚ ਹੋਵੇਗੀ ਰਤਨਾਂ ਦੀ ਗਿਣਤੀ

ਓਡੀਸ਼ਾ/ਸ਼ਾਹ : ਓਡੀਸ਼ਾ ਦੇ ਸ੍ਰੀ ਜਗਨਨਾਥ ਮੰਦਰ ਵਿਚ ਕਿੰਨਾ ਸੋਨਾ ਅਤੇ ਚਾਂਦੀ ਸਮੇਤ ਹੋਰ ਗਹਿਣੇ ਮੌਜੂਦ ਨੇ,, ਇਹ ਹੁਣ ਥੋੜ੍ਹੇ ਦਿਨਾਂ ਵਿਚ ਹੀ ਪਤਾ ਚੱਲ ਜਾਵੇਗਾ,, ਕਿਉਂਕਿ ਰਾਜ ਸਰਕਾਰ ਨੇ ਇਸ ਕੀਮਤੀ ਖ਼ਜ਼ਾਨੇ ਦੀ ਗਿਣਤੀ ਕਰਨ ਦੀ ਪ੍ਰਕਿਰਿਆ ਨੂੰ ਮਨਜ਼ੂਰੀ ਦੇ ਦਿੱਤੀ ਐ। ਸੋ ਕਦੋਂ ਹੋਵੇਗੀ ਮੰਦਰ ਦੇ ਇਸ ਬੇਸ਼ਕੀਮਤੀ ਖ਼ਜ਼ਾਨੇ ਦੀ ਗਿਣਤੀ। 
ਓਡੀਸ਼ਾ ਵਿਚ ਪੁਰੀ ਦੇ ਸ੍ਰੀ ਜਗਨਨਾਥ ਮੰਦਰ ਦੇ ਰਤਨ ਭੰਡਾਰ ਦੀ ਗਿਣਤੀ ਅਤੇ ਸੂਚੀ ਬਣਾਉਣ ਦੀ ਪ੍ਰਕਿਰਿਆ ਆਖ਼ਰਕਾਰ ਸ਼ੁਰੂ ਹੋਣ ਜਾ ਰਹੀ ਐ,, ਜਿਸ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਓਡੀਸ਼ਾ ਸਰਕਾਰ ਵੱਲੋਂ ਇਸ ਦੇ ਲਈ 25 ਮਾਰਚ ਨੂੰ ਦੁਪਹਿਰ 12 ਵੱਜ 12 ਮਿੰਟ ਤੋਂ 1 ਵੱਜ ਕੇ 45 ਮਿੰਟ ਦਾ ਸ਼ੁਭ ਮਹੂਰਤ ਤੈਅ ਕੀਤਾ ਗਿਆ ਏ। ਦਰਅਸਲ ਰਤਨ ਭੰਡਾਰ ਭਗਵਾਨ ਜਗਨਨਾਥ, ਬਲਭੱਦਰ ਅਤੇ ਦੇਵੀ ਸੁਭੱਦਰਾ ਦੇ ਕੀਮਤੀ ਗਹਿਣਿਆਂ ਦਾ ਖ਼ਜ਼ਾਨਾ ਹੈ। ਰਤਨ ਭੰਡਾਰ ਦੀ ਗਿਣਤੀ ਸਮੇਂ ਫ਼ੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫ਼ੀ ਕੀਤੀ ਜਾਵੇਗੀ। 

ਇਕ ਜਾਣਕਾਰੀ ਅਨੁਸਾਰ ਸੰਨ 1978 ਦੀ ਗਿਣਤੀ ਅਨੁਸਾਰ ਇੱਥੇ 128.38 ਕਿਲੋ ਸੋਨਾ ਅਤੇ 221.53 ਕਿਲੋ ਚਾਂਦੀ ਦੇ ਗਹਿਣੇ ਮੌਜੂਦ ਨੇ,, ਉਸ ਸਮੇਂ ਇਹ ਗਿਣਤੀ 72 ਦਿਨ ਤੱਕ ਚੱਲੀ ਸੀ। ਆਓ ਹੁਣ ਜਾਣਦੇ ਆਂ ਕਿ ਜਗਨਨਾਥ ਮੰਦਰ ਦੇ ਰਤਨ ਭੰਡਾਰ ਪਹਿਲਾਂ ਕਦੋਂ-ਕਦੋਂ ਖੋਲ੍ਹੇ ਜਾ ਚੁੱਕੇ ਨੇ?

- ਦਸਤਾਵੇਜ਼ਾਂ ਦੇ ਮੁਤਾਬਕ ਰਤਨ ਸੰਨ 1905 ਵਿਚ ਰਤਨ ਭੰਡਾਰ ਖੁੱਲ੍ਹਿਆ ਸੀ, ਜਿਸ ਤੋਂ ਬਾਅਦ ਫਿਰ 1926 ਵਿਚ ਖੋਲ੍ਹਿਆ ਗਿਆ।
- 13 ਮਈ ਤੋਂ 13 ਜੁਲਾਈ 1978 ਦੇ ਵਿਚਕਾਰ ਸੂਚੀ ਬਣਾਈ ਗਈ, ਜਿਸ ਵਿਚ ਕਰੀਬ 128 ਕਿਲੋ ਸੋਨਾ ਅਤੇ 222 ਕਿਲੋ ਚਾਂਦੀ ਹੋਣ ਦੀ ਗੱਲ ਆਖੀ ਗਈ। 
- ਇਸ ਤੋਂ ਇਲਾਵਾ 1985 ਵਿਚ ਵੀ ਅੰਦਰੂਨੀ ਰਤਨ ਭੰਡਾਰ ਖੁੱਲ੍ਹਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਸੂਚੀ ਅਪਡੇਟ ਨਹੀਂ ਕੀਤੀ ਗਈ।
- ਸਾਲ 2018 ਵਿਚ ਵਿਧਾਨ ਸਭਾ ’ਚ ਦੱਸਿਆ ਗਿਆ ਕਿ ਰਤਨ ਭੰਡਾਰ ਵਿਚ 12831 ਤੋਲੇ ਤੋਂ ਵੱਧ ਸੋਨੇ ਦੇ ਗਹਿਣੇ ਅਤੇ 22153 ਤੋਲੇ ਚਾਂਦੀ ਦੇ ਗਹਿਣੇ ਅਤੇ ਬਰਤਨ ਮੌਜੂਦ ਹਨ।

ਗਿਣਤੀ ਦੀ ਪੂਰੀ ਪ੍ਰਕਿਰਿਆ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਜਗਨਨਾਥ ਮੰਦਰ ਦੇ ਮੁੱਖ ਪ੍ਰਸ਼ਾਸਕ ਅਰਵਿੰਦ ਪਾੜੀ ਨੇ ਦੱਸਿਆ : 

ਮੁੱਖ ਪ੍ਰਸ਼ਾਸਕ ਅਰਵਿੰਦ ਪਾੜੀ ਨੇ ਕੀ ਆਖਿਆ?

‘‘ਇਹ ਗਿਣਤੀ ਕਿੰਨੇ ਦਿਨ ਤੱਕ ਚੱਲੇਗੀ, ਇਸ ਬਾਰੇ ਕੁੱਝ ਕਹਿਣਾ ਜਲਦਬਾਜ਼ੀ ਹੋਵੇਗੀ। ਰਾਜ ਸਰਕਾਰ ਗਿਣਤੀ ਦੇ ਸਮੇਂ ਦੋ ਰਤਨ ਵਿਗਿਆਨੀ ਵੀ ਉਪਲਬਧ ਕਰਵਾਏਗੀ ਜੋ ਗਹਿਣਿਆਂ ਵਿਚ ਲੱਗੇ ਬੇਸ਼ਕੀਮਤੀ ਰਤਨਾਂ ਦੀ ਪਛਾਣ ਕਰਨਗੇ। ਗਹਿਣਿਆਂ ਦੀ ਗਿਣਤੀ ਲਈ ਰਾਜ ਸਰਕਾਰ ਨੇ ਐਸਓਪੀ ਜਾਰੀ ਕੀਤੀ ਐ, ਜਿਸ ਦੇ ਮੁਤਾਬਕ ਤਿੰਨ ਮੈਂਬਰੀ ਪੈਨਲ ਪ੍ਰਕਿਰਿਆ ਦੀ ਨਿਗਰਾਨੀ ਕਰੇਗਾ। ਸੋਨੇ, ਚਾਂਦੀ ਅਤੇ ਹੋਰ ਕੀਮਤੀ ਗਹਿਣਿਆਂ ਦੇ ਲਈ ਵੱਖੋ-ਵੱਖਰੇ ਬਕਸੇ ਹੋਣਗੇ,, ਜਿਨ੍ਹਾਂ ਵਿਚ ਗਹਿਣੇ ਰੱਖਣ ਲਈ 10 ਲੋਕਾਂ ਦੀ ਡਿਊਟੀ ਲਗਾਈ ਗਈ ਐ। ਖ਼ਜ਼ਾਨੇ ਤੋਂ ਰੋਜ਼ਾਨਾ ਰਤਨ ਭੰਡਾਰ ਦੀ ਚਾਬੀ ਮੈਜਿਸਟ੍ਰੇਟ ਲੈ ਕੇ ਆਉਣਗੇ ਜੋ ਪ੍ਰਕਿਰਿਆ ਪੂਰੀ ਹੋਣ ਮਗਰੋਂ ਉਸੇ ਦਿਨ ਵਾਪਸ ਜਮ੍ਹਾਂ ਕਰਵਾ ਦੇਣਗੇ।’’

ਦੱਸ ਦਈਏ ਕਿ 2018 ਵਿਚ ਓਡੀਸ਼ਾ ਹਾਈਕੋਰਟ ਨੇ ਰਾਜ ਸਰਕਾਰ ਨੂੰ ਰਤਨ ਭੰਡਾਰ ਖੋਲ੍ਹਣ ਦੇ ਆਦੇਸ਼ ਦਿੱਤੇ ਸੀ ਪਰ ਜਦੋਂ 4 ਅਪ੍ਰੈਲ 2018 ਨੂੰ 16 ਲੋਕਾਂ ਦੀ ਟੀਮ ਰਤਨ ਭੰਡਾਰ ਦੇ ਚੈਂਬਰ ਤੱਕ ਪੁੱਜੀ ਤਾਂ ਉਨ੍ਹਾਂ ਨੂੰ ਖਾਲੀ ਹੱਥ ਪਰਤਣਾ ਪਿਆ ਕਿਉਂਕਿ ਦਾਅਵਾ ਕੀਤਾ ਗਿਆ ਸੀ ਕਿ ਰਤਨ ਭੰਡਾਰ ਦੀ ਕਿਤੇ ਚਾਬੀ ਖੋ ਗਈ ਐ। ਭਾਵੇਂ ਕਿ ਮਾਮਲੇ ਦੀ ਜਾਂਚ ਵੀ ਕੀਤੀ ਗਈ ਪਰ ਚਾਬੀ ਦਾ ਕੁੱਝ ਪਤਾ ਨਹੀਂ ਸੀ ਚੱਲ ਸਕਿਆ। 

Location: India, Odisha

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement