ਮੇਘਾਲਿਆ 'ਚ ਮਜ਼ਦੂਰਾਂ ਨੂੰ ਬਾਹਰ ਕੱਢਣ ਤੋਂ ਸੰਤੁਸ਼ਟ ਨਹੀਂ ਸੁਪਰੀਮ ਕੋਰਟ
Published : Jan 4, 2019, 12:23 pm IST
Updated : Jan 4, 2019, 12:23 pm IST
SHARE ARTICLE
The Supreme Court is not satisfied with the removal of the workers in Meghalaya
The Supreme Court is not satisfied with the removal of the workers in Meghalaya

ਸੁਪਰੀਮ ਕੋਰਟ ਨੇ ਮੇਘਾਲਿਆ ਦੀ ਇਕ ਖਾਣ 'ਚ ਫਸੇ 15 ਮਜ਼ਦੂਰਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ 'ਤੇ ਵੀਰਵਾਰ ਨੂੰ ਸਖ਼ਤ ਨਾਰਜ਼ਗੀ ਪ੍ਰਗਟਾਈ ਹੈ.......

ਨਵੀਂ ਦਿੱਲੀ/ਗੁਵਾਹਟੀ : ਸੁਪਰੀਮ ਕੋਰਟ ਨੇ ਮੇਘਾਲਿਆ ਦੀ ਇਕ ਖਾਣ 'ਚ ਫਸੇ 15 ਮਜ਼ਦੂਰਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ 'ਤੇ ਵੀਰਵਾਰ ਨੂੰ ਸਖ਼ਤ ਨਾਰਜ਼ਗੀ ਪ੍ਰਗਟਾਈ ਹੈ ਅਤੇ ਸੂਬਾ ਸਰਕਾਰ ਨੂੰ ਸਾਰੇ ਮਜ਼ਦੂਰ ਜਿਊਂਦਾ ਅਤੇ ਮੁਰਦਾ ਕਿਸੇ ਵੀ ਤਰ੍ਹਾਂ ਬਾਹਰ ਕੱਢਣ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਇਹ ਸਖ਼ਤ ਟਿਪਣੀ ਕੀਤੀ ਹੈ ਜਦੋਂ ਕਈ ਏਜੰਸੀਆਂ ਦੀ ਬਚਾਅ ਮੁਹਿੰਮ ਦੇ ਬਾਵਜੂਦ ਵੀ ਮਜ਼ਦੂਰਾਂ ਨੂੰ ਬਾਹਰ ਨਹੀਂ ਕਢਿਆ ਜਾ ਸਕਿਆ ਅਤੇ ਖਾਣ 'ਚੋਂ ਪੰਪ ਜ਼ਰੀਏ ਪਾਣੀ ਕੱਢਣ ਦੀਆਂ ਕੋਸ਼ਿਸ਼ਾਂ ਦਾ ਵੀ ਕੋਈ ਨਤੀਜਾ ਨਹੀਂ ਨਿਕਲਿਆ। 

ਮੇਘਾਲਿਆ ਦੇ ਪੂਰਬੀ ਅਜੰਤੀਆ ਹਿਲਜ਼ ਜਿਲ੍ਹੇ ਦੇ ਗੈਰ ਕਾਨੂੰਨੀ ਖਤਾਨ ਵਿਚ ਤਕਰੀਬਨ ਤਿੰਨ ਹਫ਼ਤੇ ਤੋਂ ਫਸੇ 15 ਖਣਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਕੰਮ ਬੁੱਧਵਾਰ ਨੂੰ ਵੀ ਜਾਰੀ ਰਿਹਾ। ਖਾਣ 'ਚ ਭਰੇ ਪਾਣੀ ਬਾਹਰ ਕੱਢਣ ਲਈ ਰਾਜ ਸਰਕਾਰ ਅਤੇ ਹੋਰ ਬਚਾਣ ਏਜੰਸੀਆਂ ਦੀ ਲੱਖ ਪ੍ਰੇਸ਼ਾਨੀ ਦੇ ਬਾਵਜੂਦ ਹੁਣ ਤਕ ਕਰਮਚਾਰੀਆਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਨਦੀ ਦਾ ਪਾਣੀ ਭਾਰ ਜਾਣ ਦੀ ਵਜ੍ਹਾ ਨਾਲ 370 ਫੁੱਟ ਡੂੰਘੀ ਇਸ ਖਤਾਨ ਵਿਚ ਫਸੇ ਖਨਿਕ ਜ਼ਿੰਦਗੀ ਅਤੇ ਮੌਤ ਦੇ ਵਿਚ ਸੰਘਰਸ਼ ਕਰ ਰਹੇ ਸੀ।

ਜਿਲ੍ਹਾ ਪ੍ਰਸ਼ਾਸ਼ਨ ਨੇ ਇਕ ਬੁਲੇਟਿਨ ਜਾਰੀ ਕਰਕੇ ਦੱਸਿਆ ਹੈ ਕਿ ਮੇਘਾਲਿਆ ਦੀ ਕੋਲ ਇੰਡੀਆ ਕੰਪਨੀ ਨੇ ਖਤਾਨ ਵਿਚ ਭਰੇ ਪਾਣੀ ਨੂੰ ਬਾਹਰ ਕੱਢਣ ਦੇ ਲਈ 100 ਹਾਰਸ਼ ਪਾਵਰ ਦਾ ਸਮਰਸੀਬਲ ਪੰਪ ਲਗਾਇਆ ਹੈ। ਇਸ ਦੀ ਮੱਦਦ ਤੋਂ ਇਕ ਮਿੰਟ ਵਿਚ 500 ਗੈਲਨ ਪਾਣੀ ਖਿਚਿਆ ਜਾ ਸਕਦਾ ਹੈ। ਉਮੀਦ ਹੈ ਕਿ ਇਸ ਨਾਲ ਪਾਣੀ ਜਲਦੀ ਬਾਹਰ ਕੱਢਿਆ ਜਾਵੇਗਾ। ਜ਼ਿਕਰਯੋਗ ਹੈ ਕਿ ਗਤ ਤਿੰਨ ਦਸੰਬਰ ਤੋਂ ਇਸ ਮੰਦਾਨ ਵਿਚ ਫਸੇ 15 ਖਣਿਕਾਂ ਨੂੰ ਬਾਹਰ ਕੱਢਣ ਦੇ ਲਈ ਕਈਂ ਸਰਕਾਰੀ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਹਨਾਂ ਵਿਚ ਓਡੀਸ਼ਾ ਫਾਇਰ ਸਰਵਿਸ, ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ ਅਤੇ ਭਾਰਤੀ ਫ਼ੌਜ ਵੀ ਸ਼ਾਮਲ ਹੈ।  (ਏਜੰਸੀਆਂ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement