ਪੰਜ ਤਖਤਾਂ ਦੀ ਸੈਰ ਕਰਵਾਏਗਾ ਭਾਰਤੀ ਰੇਲ ਵਿਭਾਗ 
Published : Dec 3, 2018, 5:02 pm IST
Updated : Dec 3, 2018, 5:02 pm IST
SHARE ARTICLE
Patna Sahib
Patna Sahib

ਸਿੱਖਾਂ ਦੇ ਗੁਰਪੁਰਬ ਨੂੰ ਜਾਹੋ ਜਲਾਲ ਨਾਲ ਮਨਾਉਣ ਅਤੇ ਸਿੱਖ ਭਾਈਚਾਰੇ ਨੂੰ ਸੁਵਿਧਾਵਾਂ ਦੇਣ ਲਈ ਭਾਰਤ ਸਰਕਾਰ ਨੇ ਆਪਣਾ ਦਿਲ ਖੋਲ ਦਿੱਤਾ ਹੈ...

ਨਵੀਂ ਦਿੱਲੀ (ਭਾਸ਼ਾ) : ਸਿੱਖਾਂ ਦੇ ਗੁਰਪੁਰਬ ਨੂੰ ਜਾਹੋ ਜਲਾਲ ਨਾਲ ਮਨਾਉਣ ਅਤੇ ਸਿੱਖ ਭਾਈਚਾਰੇ ਨੂੰ ਸੁਵਿਧਾਵਾਂ ਦੇਣ ਲਈ ਭਾਰਤ ਸਰਕਾਰ ਨੇ ਆਪਣਾ ਦਿਲ ਖੋਲ ਦਿੱਤਾ ਹੈ, ਜਿਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਕਰਤਾਰਪੁਰ ਲਾਂਘੇ ਦਾ ਰਾਹ ਖੋਲ ਦਿੱਤਾ ਹੈ ਉਥੇ ਹੀ ਹੁਣ ਸ਼੍ਰੀ  ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਪੰਜ ਤਖਤਾਂ ਦੀ ਯਾਤਰਾ ਲਈ ਵਿਸ਼ੇਸ ਰੇਲ ਚਲਾਉਣ ਜਾ ਰਹੀ ਹੈ। ਭਾਰਤੀ ਰੇਲ ਵੱਲੋਂ ਚਲਾਈ ਜਾ ਰਹੀ ਹੈ ਇਸ ਰੇਲ 'ਚ 12 ਕੋਚ ਹੋਣਗੇ, ਜਿਸ ਰਾਹੀਂ 800 ਯਾਤਰੂ ਸਫ਼ਰ ਕਰ ਸਕਣਗੇ।

RailwayRailway

ਇਸ ਰੇਲ ਰਾਹੀਂ 10 ਦਿਨਾਂ ਵਿਚ ਪੰਜਾਂ ਤਖ਼ਤਾਂ ਦੀ ਯਾਤਰਾ ਕਰਵਾਈ ਜਾਵੇਗੀ। ਇਸ ਲਈ ਤੀਜੇ ਦਰਜੇ ਦੀ ਏ ਸੀ ਟਿਕਟ ਸਾਢੇ ਪੰਦਰਾਂ ਹਜ਼ਾਰ ਰੁਪਏ ਦੀ ਹੈ। ਯਾਤਰੂਆਂ ਨੂੰ ਖਾਣ ਪੀਣ ਦੇ ਨਾਲ ਤਖ਼ਤਾਂ ਦੇ ਦਰਸ਼ਨਾਂ ਵਾਸਤੇ ਆਉਣ ਜਾਣ ਲਈ ਗੱਡੀਆਂ ਵੀ ਮੁਹਈਆ ਕਰਵਾਈ ਜਾਣਗੀਆਂ। ਇਥੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਪੁੱਜ ਕੇ, ਆਈ.ਆਰ.ਟੀ.ਸੀ. ਉਤਰੀ ਰੇਲ ਦੇ ਗਰੁਪ ਜਨਰਲ ਮੈਨੇਜਰ ਸ. ਗੁਰਿੰਦਰ ਮੋਹਨ ਸਿੰਘ ਨੇ ਕਮੇਟੀ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਤੇ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਵਿਸ਼ੇਸ਼ ਗੱਡੀ ਦੀ ਸਹੂਲਤਾਂ ਆਦਿ ਬਾਰੇ ਦਸਿਆ ਗਿਆ।

Five TakhtFive Takht

ਗੱਡੀ ਦਿੱਲੀ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ, ਪਟਨਾ ਸਾਹਿਬ, ਬਿਹਾਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ, ਤਖ਼ਤ ਦਮਦਮਾ ਸਾਹਿਬ, ਤਲਵੰਡੀ ਸਾਬੋ, ਬਠਿੰਡਾ ਤੋਂ ਹੋ ਕੇ, ਵਾਪਸ ਦਿੱਲੀ ਪੁੱਜੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement