Road Accident Report News: ਪਿਛਲੇ ਸਾਲ ਸਭ ਤੋਂ ਵੱਧ ਸੜਕ ਹਾਦਸੇ ਸ਼ਾਮ 6 ਵਜੇ ਤੋਂ ਰਾਤ 9 ਵਜੇ ਦਰਮਿਆਨ ਹੋਏ: ਰਿਪੋਰਟ
Published : Nov 3, 2023, 10:00 am IST
Updated : Nov 3, 2023, 10:00 am IST
SHARE ARTICLE
Road Accident Report
Road Accident Report

ਰਾਤ 12 ਤੋਂ ਸਵੇਰੇ 6 ਵਜੇ ਤਕ ਸੱਭ ਤੋਂ ਘੱਟ ਹਾਦਸੇ ਹੋਏ ਦਰਜ

Road Accident Report News: ਪਿਛਲੇ ਸਾਲ ਸ਼ਾਮ 6 ਵਜੇ ਤੋਂ ਰਾਤ 9 ਵਜੇ ਦਰਮਿਆਨ ਕੁੱਲ 94,009 ਸੜਕ ਹਾਦਸੇ ਵਾਪਰੇ, ਜੋ ਦੇਸ਼ ਵਿਚ ਕੁੱਲ ਹਾਦਸਿਆਂ ਦਾ ਲਗਭਗ 20 ਫ਼ੀ ਸਦੀ ਹੈ। ਇਹ ਜਾਣਕਾਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀ ਇਕ ਨਵੀਂ ਰਿਪੋਰਟ ਤੋਂ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ ਰਾਤ 12 ਵਜੇ ਤੋਂ ਸਵੇਰੇ 6 ਵਜੇ ਤਕ ਦੇ ਛੇ ਘੰਟਿਆਂ ਦੌਰਾਨ ਸਭ ਤੋਂ ਘੱਟ ਹਾਦਸੇ ਦਰਜ ਕੀਤੇ ਗਏ।

ਰਿਪੋਰਟ ਵਿਚ ਕਿਹਾ ਗਿਆ ਹੈ, “ਸਾਲ 2022 ਵਿਚ ਸ਼ਾਮ 6 ਵਜੇ ਤੋਂ ਰਾਤ 9 ਵਜੇ ਤਕ ਦੇ ਸਮੇਂ ਦੌਰਾਨ ਸਭ ਤੋਂ ਵੱਧ ਸੜਕ ਦੁਰਘਟਨਾਵਾਂ (94,009) ਦਰਜ ਕੀਤੀਆਂ ਗਈਆਂ, ਜੋ ਕਿ ਦੇਸ਼ ਵਿਚ ਕੁੱਲ ਹਾਦਸਿਆਂ ਦਾ 20.4 ਪ੍ਰਤੀਸ਼ਤ ਹੈ... ਅਤੇ ਪਿਛਲੇ ਪੰਜ ਸਾਲਾਂ ’ਚ ਸਾਹਮਣੇ ਆਏ ਪੈਟਰਨ ਮੁਤਾਬਕ ਹੈ।  ਇਸ ਵਿਚ ਕਿਹਾ ਗਿਆ ਹੈ ਕਿ 2022 ਵਿਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਕੁੱਲ 4,61,312 ਸੜਕ ਹਾਦਸੇ ਦਰਜ ਕੀਤੇ ਗਏ ਸਨ। ਇਨ੍ਹਾਂ ਹਾਦਸਿਆਂ ਵਿਚ 1,68,491 ਲੋਕਾਂ ਦੀ ਮੌਤ ਹੋ ਗਈ ਅਤੇ 4,43,366 ਲੋਕ ਜ਼ਖ਼ਮੀ ਹੋਏ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤਕ 79,639 ਸੜਕ ਹਾਦਸੇ ਦਰਜ ਕੀਤੇ ਗਏ, ਜੋ ਕੁੱਲ ਹਾਦਸਿਆਂ ਦਾ 17.3 ਫ਼ੀ ਸਦੀ ਹੈ। ਇਸ ਅਨੁਸਾਰ 2022 ਵਿਚ ਸਭ ਤੋਂ ਵੱਧ ਗੰਭੀਰ ਹਾਦਸੇ ਮਿਜ਼ੋਰਮ (85) ਵਿਚ ਦਰਜ ਕੀਤੇ ਗਏ, ਇਸ ਤੋਂ ਬਾਅਦ ਬਿਹਾਰ (82.4) ਅਤੇ ਪੰਜਾਬ (77.5) ਹਨ। ਪ੍ਰਤੀ 100 ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਦੇ ਆਧਾਰ ’ਤੇ ਦੁਰਘਟਨਾ ਦੀ ਗੰਭੀਰਤਾ ਨੂੰ ਮਾਪਿਆ ਜਾਂਦਾ ਹੈ।   

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement