ਦਿੱਲੀ ਦੇ ਹਸਪਤਾਲ ਦੀ ਪਾਰਕਿੰਗ 'ਚ ਹੋਇਆ ਮਹਿਲਾ ਨਾਲ ਗੈਂਗਰੇਪ, ਦੋਸ਼ੀ ਗ੍ਰਿਫ਼ਤਾਰ 
Published : Nov 3, 2020, 2:52 pm IST
Updated : Nov 3, 2020, 10:14 pm IST
SHARE ARTICLE
Rape Case
Rape Case

ਗੈਂਗਰੇਪ ਦੀ ਇਹ ਘਟਨਾ 30-31 ਅਕਤੂਬਰ ਅੱਧੀ ਰਾਤ ਦੀ ਦੱਸੀ ਜਾ ਰਹੀ ਹੈ। 

ਨਵੀਂ ਦਿੱਲੀ - ਦਿੱਲੀ ਵਿਚ ਰੋਹਿਨੀ ਦੇ ਬਾਬਾ ਸਾਹਿਬ ਅੰਬੇਦਕਰ ਹਸਪਤਾਲ ਦੀ ਪਾਰਕਿੰਗ ਵਿਚ ਇੱਕ ਮਹਿਲਾ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਹਸਪਤਾਲ ਦੇ ਹੀ 2 ਐਕਸ ਬਾਊਂਸਰ ਅਤੇ ਹਸਪਤਾਲ ਦਾ ਇਕ ਸਿਕਿਉਰਟੀ ਗਾਰਡ ਹੈ। ਦਿੱਲੀ ਪੁਲਿਸ ਅਨੁਸਾਰ ਤਿੰਨਾਂ ਅਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Rape caseRape case

ਗੈਂਗਰੇਪ ਦੀ ਇਹ ਘਟਨਾ 30-31 ਅਕਤੂਬਰ ਅੱਧੀ ਰਾਤ ਦੀ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਿਕ 30 ਸਾਲਾ ਮਹਿਲਾ ਆਪਣੇ ਕਿਸੇ ਜਾਣ ਪਛਾਣ ਵਾਲੇ ਵਿਅਕਤੀ ਨਾਲ ਹਸਪਤਾਲ ਆਈ ਸੀ। ਮਹਿਲਾ ਮਰੀਜ਼ ਦੀ ਦੇਖਭਾਲ ਲਈ ਰਾਤ ਨੂੰ ਹਸਪਤਾਲ ਵਿਚ ਰਹੀ। ਵਾਰਡ ਵਿਚ ਰੁਕਣ ਦੀ ਇਜ਼ਾਜਤ ਨਾ ਹੋਣ ਕਰ ਕੇ ਮਹਿਲਾ ਉਥੇ ਹੀ ਮਰੀਜ਼ਾਂ ਦੀ ਦੇਖਭਾਲ ਕਰਨ ਵਾਲਿਆਂ ਲਈ ਬਣਾਏ ਇਕ ਸ਼ੈਲਟਰ ਹੋਮ ਵਿਚ ਰੁਕ ਗਈ।

Rape caseRape case

ਪੁਲਿਸ ਅਨੁਸਾਰ 2 ਐਕਸ ਬਾਊਸਰ ਅਤੇ ਹਸਪਤਾਲ ਦੇ ਇੱਕ ਸੁਰੱਖਿਆ ਗਾਰਡ ਨੇ ਮਹਿਲਾ ਨੂੰ ਧਮਕੀ ਦਿੱਤੀ ਅਤੇ ਪੁੱਛਿਆ ਕਿ ਤੁਸੀਂ ਇੱਥੇ ਕਿਵੇਂ ਰੁਕ ਸਕਦੇ ਹੋ?
ਮੁਲਜ਼ਮ ਮਹਿਲਾ ਨੂੰ ਧਮਕੀ ਦਿੰਦੇ ਹੋਏ ਅਤੇ ਤਸਦੀਕ ਦੇ ਨਾਮ 'ਤੇ ਹਸਪਤਾਲ ਦੀ ਪਾਰਕਿੰਗ ਵਿਚ ਇਕਾਂਤ ਜਗ੍ਹਾ ਤੇ ਲੈ ਗਏ। ਪਾਰਕਿੰਗ ਵਿਚ ਹੀ ਸਮੂਹਿਕ ਬਲਾਤਕਾਰ ਦੀ ਘਟਨਾ ਵਾਪਰੀ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਮਨੀਸ਼ 22 ਸਾਲ, ਪ੍ਰਵੀਨ ਤਿਵਾੜੀ 24 ਸਾਲ ਅਤੇ ਕਵਰ ਪਾਲ 33 ਸਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement