ਭਾਰਤੀ ਨਾਗਰਿਕ ਤੇ ਲੱਗਿਆ ਬੈਂਕ ਤੋਂ ਜ਼ਬਰਨ ਵਸੂਲੀ ਦਾ ਦੋਸ਼, ਹੋ ਸਕਦੀ ਹੈ ਜੇਲ੍ਹ
Published : Oct 3, 2018, 7:43 pm IST
Updated : Oct 3, 2018, 7:43 pm IST
SHARE ARTICLE
Nagrajan Balaji
Nagrajan Balaji

ਸਿੰਗਾਪੁਰ ਦੇ ਸਟੈਂਡਰਡ ਚਾਰਟਿਰਡ ਬੈਂਕ ਤੋਂ ਪੰਜ ਲੱਖ ਸਿੰਗਾਪੁਰੀ ਡਾਲਰ ਦੀ ਵਸੂਲੀ ਕਰਨ ਦੀ ਕੋਸ਼ਿਸ਼ ਕਰਨ ਵਾਲੇ 35 ਸਾਲਾਂ ਇਕ...

ਸਿੰਗਾਪੁਰ : ਸਿੰਗਾਪੁਰ ਦੇ ਸਟੈਂਡਰਡ ਚਾਰਟਿਰਡ ਬੈਂਕ ਤੋਂ ਪੰਜ ਲੱਖ ਸਿੰਗਾਪੁਰੀ ਡਾਲਰ ਦੀ ਵਸੂਲੀ ਕਰਨ ਦੀ ਕੋਸ਼ਿਸ਼ ਕਰਨ ਵਾਲੇ 35 ਸਾਲਾਂ ਇਕ ਭਾਰਤੀ ਨਾਗਰਿਕ ‘ਤੇ ਸਿੰਗਾਪੁਰ ਦੀ ਇਕ ਅਦਾਲਤ ‘ਚ ਦੋਸ਼ ਲਗਾਇਆ ਗਿਆ ਹੈ। ਖ਼ਬਰਾਂ ਦੇ ਮੁਤਾਬਕ ਬੁੱਧਵਾਰ ਨੂੰ ਜ਼ਬਰਦਸਤੀ ਵਸੂਲੀ ਦੀ ਕੋਸ਼ਿਸ਼ ਕਰਨ ਦੇ ਮਾਮਲੇ ‘ਚ ਨਾਗਰਾਜਨ ਬਾਲਾਜੀ ਨੂੰ ਦੋ ਤੋਂ ਪੰਜ ਸਾਲ ਜੇਲ੍ਹ ਅਤੇ ਡੰਡੇ ਨਾਲ ਕੁੱਟਣ ਦੀ ਸਜ਼ਾ ਮਿਲ ਸਕਦੀ ਹੈ।

BankSingapore ਅਦਾਲਤ ਦੇ ਦਸਤਾਵੇਜ਼ਾਂ ਦੇ ਮੁਤਾਬਕ, ਬਾਲਾਜੀ ਨੇ 500,000 ਸਿੰਗਾਪੁਰੀ ਡਾਲਰ ਦੀ ਧਨ ਰਾਸ਼ੀ ਨਾ ਦੇਣ ‘ਤੇ ਸਟੈਂਡਰਡ ਚਾਰਟਿਰਡ ਬੈਂਕ ‘ਚ ਡਿਜ਼ੀਟਲ ਬੈਂਕਿੰਗ ਦੇ ਗਲੋਬਲ ਮੁੱਖ ਆਲੀਸ਼ਾਨ ਜੈਦੀ (47) ਨੂੰ ਮਾਨਹਾਨੀ ਕਰਨ ਦੀ ਧਮਕੀ ਦਿਤੀ ਸੀ। ਬੈਂਕ ਦੇ ਕੁਝ ਕਰਮਚਾਰੀਆਂ ਵਿਚ ਜੈਦੀ ਵੀ ਮੌਜੂਦ ਸੀ ਜਿਨ੍ਹਾਂ ਨੂੰ ਅਣਪਛਾਤੇ ਈ-ਮੇਲ ਜ਼ਰੀਏ ਧਮਕੀ ਭਰਿਆ ਮੈਸੇਜ ਦਿਤਾ ਗਿਆ ਸੀ। ਉਨ੍ਹਾਂ ਨੇ ਬੈਂਕ ਵਲੋਂ ਪੁਲਿਸ ‘ਚ ਰਿਪੋਟ ਦਰਜ ਕਰਵਾਈ ਸੀ। ਪੁਲਿਸ ਦੇ ਮੁਤਾਬਕ, ਬਾਲਾਜੀ ਨੂੰ ਸਿੰਗਾਪੁਰ ਦੇ ਉਪਨਗਰ ‘ਚ ਕੋਵਨ ਰੋਡ ਤੋਂ 30 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

FraudFraudਮਾਮਲੇ ਦੇ ਸਬੰਧ ‘ਚ ਉਸ ਕੋਲੋਂ ਕਈ ਲੈਪਟੋਪ ਅਤੇ ਮੋਬਾਈਲ ਫੋਨ ਜ਼ਬਤ ਕੀਤੇ ਗਏ ਸੀ। ਬੈਂਕ ਨੇ ਪਿਛਲੇ ਵੀਰਵਾਰ ਨੂੰ ਪੁਲਿਸ ‘ਚ ਰਿਪੋਟ ਦਰਜ ਕਰਵਾਈ ਸੀ ਜਿਸ ਵਿਚ ਦੱਸਿਆ ਗਿਆ ਸੀ ਕਿ ਕਿਵੇਂ ਗੋਪੀਨਾਥ ਜਾਣਕਾਰੀ ਲੀਕ ਕਰਨ ਦੀ ਉਸ ਨੂੰ ਧਮਕੀ ਦਿਤੀ ਗਈ। ਸੂਤਰਾਂ ਦੇ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਬੈਂਕ ਨੂੰ ਅਣਪਛਾਤੇ ਤਰੀਕੇ ਨਾਲ ਧਮਕੀ ਦੇਣ ਦੇ ਲਈ ਬਾਲਾ ਜੀ ਨੇ ਕਈ ਝੂਠੀਆਂ ਈ-ਮੇਲ ਬਣਾਈਆਂ ਹੋਈਆਂ ਸਨ। ਬਾਲਾਜੀ ਇਸ ਸਮੇਂ ਜ਼ਮਾਨਤ ‘ਤੇ ਹੈ। ਮਾਮਲੇ ਦੀ ਸੁਣਂਵਾਈ ਦੇ ਸਮੇਂ 30 ਅਕਤੂਬਰ ਨੂੰ ਉਹ ਅਦਾਲਤ ‘ਚ ਹਾਜ਼ਰ ਹੋਵੇਗਾ।

Location: Singapore, –

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement