ਨਵੀਨੀਕ੍ਰਿਤ ਸੈਂਟਰਲ ਵਿਸਟਾ ਐਵੇਨਿਊ ਦਾ PM ਮੋਦੀ 8 ਸਤੰਬਰ ਨੂੰ ਕਰ ਸਕਦੇ ਹਨ ਉਦਘਾਟਨ
Published : Sep 3, 2022, 12:31 pm IST
Updated : Sep 3, 2022, 12:31 pm IST
SHARE ARTICLE
 Central Vista Avenue
Central Vista Avenue

ਅਧਿਕਾਰਤ ਐਲਾਨ ਦੀ ਉਡੀਕ

 

ਨਵੀਂ ਦਿੱਲੀ: ਕੇਂਦਰ ਸਰਕਾਰ ਦਾ ਕਰੋੜਾਂ ਦੀ ਲਾਗਤ ਨਾਲ ਬਣਿਆ ਸੈਂਟਰਲ ਵਿਸਟਾ ਐਵੇਨਿਊ ਅਗਲੇ ਹਫ਼ਤੇ ਤੋਂ ਆਮ ਲੋਕਾਂ ਲਈ ਖੁੱਲ੍ਹ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ 8 ਸਤੰਬਰ ਨੂੰ ਸੰਭਾਵਤ ਤੌਰ 'ਤੇ ਸੁਧਾਰੇ ਗਏ ਸੈਂਟਰਲ ਵਿਸਟਾ ਐਵੇਨਿਊ ਦਾ ਉਦਘਾਟਨ ਕਰ ਸਕਦੇ ਹਨ। ਹਾਲਾਂਕਿ ਇਸ ਬਾਰੇ ਕਿਸੇ ਕਿਸਮ ਦਾ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ।

ਸੈਂਟਰਲ ਵਿਸਟਾ ਐਵੇਨਿਊ ਨੂੰ ਸ਼ਹਿਰ ਦਾ ਸਭ ਤੋਂ ਮਸ਼ਹੂਰ ਜਨਤਕ ਸਥਾਨ ਮੰਨਿਆ ਜਾਂਦਾ ਹੈ। ਹਰਿਆਲੀ ਨਾਲ ਘਿਰੇ 1.1 ਲੱਖ ਵਰਗ ਮੀਟਰ ਖੇਤਰਫ਼ਲ ਵਾਲੇ ਇਸ ਐਵੇਨਿਊ 'ਤੇ ਲਾਲ ਗ੍ਰੇਨਾਈਟ ਦੀ ਵਰਤੋਂ ਕੀਤੀ ਗਈ ਹੈ। ਰਾਜਪਥ ਵਿਚ 4,087 ਰੁੱਖ, 114 ਆਧੁਨਿਕ ਸੰਕੇਤਕ ਅਤੇ ਕਈ ਬਾਗ਼ ਹਨ। ਇੱਥੇ 900 ਤੋਂ ਵੱਧ ਲਾਈਟ ਹਾਊਸ ਹਨ। ਲਾਈਟ ਹਾਊਸ ਦਾ ਉਦੇਸ਼ ਕੇਂਦਰੀ ਵਿਸਟਾ ਨੂੰ 24 ਘੰਟੇ ਲਈ ਪੈਦਲ ਯਾਤਰੀਆਂ ਵਾਸਤੇ ਅਨੁਕੂਲ ਬਣਾਉਣਾ ਹੈ। 8 ਫੀਚਰ ਸੈਕਸ਼ਨ ਬਣਾਏ ਗਏ ਹਨ। 

ਦੇਸ਼ ਦੀ ਸਿਆਸਤ ਦਾ ਗਲਿਆਰਾ ਕਹੇ ਜਾਂਦੇ ਸੈਂਟਰਲ ਵਿਸਟਾ ਪੁਨਰਵਿਕਾਸ ਪ੍ਰੋਜੈਕਟ ਅਧੀਨ ਇੱਕ ਨਵੀਂ ਤਿਕੋਣੀ ਸੰਸਦ ਦੀ ਇਮਾਰਤ, ਇੱਕ ਸਾਂਝਾ ਕੇਂਦਰੀ ਸਕੱਤਰੇਤ, 3 ਕਿਲੋਮੀਟਰ ਲੰਬੇ ਰਾਜਪਥ ਦਾ ਨਵੀਨੀਕਰਨ, ਪ੍ਰਧਾਨ ਮੰਤਰੀ ਦੀ ਨਵੀਂ ਰਿਹਾਇਸ਼, ਦਫ਼ਤਰ ਅਤੇ ਉਪ-ਰਾਸ਼ਟਰਪਤੀ ਲਈ ਨਵੇਂ ਐਨਕਲੇਵ ਬਣਾਏ ਗਏ ਹਨ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement