ਚੀਨ 'ਚ ਹੜ੍ਹ ਨੇ ਮਚਾਈ ਤਬਾਹੀ, 21 ਲੋਕਾਂ ਦੀ ਮੌਤ

By : GAGANDEEP

Published : Aug 3, 2023, 1:34 pm IST
Updated : Aug 3, 2023, 1:34 pm IST
SHARE ARTICLE
photo
photo

ਚੀਨ 'ਚ ਆਏ ਤੂਫਾਨ 'ਡੌਕਸਰੀ' ਕਾਰਨ ਘੱਟੋ-ਘੱਟ 140 ਸਾਲਾਂ 'ਚ ਦਰਜ ਕੀਤੀ ਹੈ ਸਭ ਤੋਂ ਵੱਧ ਬਾਰਸ਼

 

ਬੀਜਿੰਗ: ਭਾਰਤ ਦੇ ਨਾਲ-ਨਾਲ ਚੀਨ 'ਚ ਵੀ ਲੋਕਾਂ ਨੂੰ ਭਾਰੀ ਮੀਂਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੀਨ ਦੀ ਰਾਜਧਾਨੀ ਬੀਜਿੰਗ 'ਚ ਭਾਰੀ ਮੀਂਹ ਪੈ ਰਿਹਾ ਹੈ, ਇਸ ਦੇ ਨਾਲ ਹੀ ਚੀਨ 'ਚ ਆਏ ਤੂਫਾਨ 'ਡੌਕਸਰੀ' ਕਾਰਨ ਘੱਟੋ-ਘੱਟ 140 ਸਾਲਾਂ 'ਚ ਸਭ ਤੋਂ ਵੱਧ ਬਾਰਸ਼ ਦਰਜ ਕੀਤੀ ਹੈ, 'ਡੌਕਸਰੀ' ਨੇ ਚੀਨ 'ਚ ਮੀਂਹ ਦੇ ਸਾਰੇ ਰਿਕਾਰਡ ਤੋੜ ਦਿਤੇ ਹਨ, ਜਿਸ ਕਾਰਨ ਸੜਕਾਂ 'ਤੇ ਪਾਣੀ ਭਰ ਗਿਆ ਹੈ।

 

ਇਹ ਵੀ ਪੜ੍ਹੋ: ਗੋਆ ਦੇ ਨਿਜੀ ਦੌਰੇ ’ਤੇ ਪਹੁੰਚੇ ਰਾਹੁਲ ਗਾਂਧੀ, ਰਾਤ ਦੇ ਖਾਣੇ ’ਤੇ ਵਿਧਾਇਕਾਂ ਨਾਲ ਕੀਤੀ ਮੁਲਾਕਾਤ 

ਨਹਿਰਾਂ ਅਤੇ ਸੜਕਾਂ ਵਿਚ ਭਾਰੀ ਮਾਤਰਾ ਵਿੱਚ ਪਾਣੀ ਭਰ ਗਿਆ ਹੈ। ਤੂਫਾਨ ਅਤੇ ਭਾਰੀ ਮੀਂਹ ਕਾਰਨ ਹੋਏ ਹਾਦਸਿਆਂ 'ਚ ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੂਫਾਨ ਅਤੇ ਬਹੁਤ ਜ਼ਿਆਦਾ ਮੀਂਹ ਨੇ ਚੀਨ ਵਿਚ ਤਬਾਹੀ ਮਚਾਈ ਹੈ, ਬੀਜਿੰਗ ਮੌਸਮ ਵਿਗਿਆਨ ਬਿਊਰੋ ਨੇ ਕਿਹਾ ਕਿ ਸ਼ਹਿਰ ਵਿਚ ਪਿਛਲੇ ਸ਼ਨੀਵਾਰ ਤੋਂ ਬੁੱਧਵਾਰ ਸਵੇਰ ਤੱਕ 744.8 ਮਿਲੀਮੀਟਰ (29.3 ਇੰਚ) ਮੀਂਹ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ: ਅੰਬੀਆ ਕਤਲ ਕਾਂਡ 'ਚ ਗ੍ਰਿਫ਼ਤਾਰ ਮੁਲਜ਼ਮ 'ਤੇ ਜੇਲ 'ਚ ਹਮਲਾ: ਅਦਾਲਤ ਨੇ ਕਪੂਰਥਲਾ ਜੇਲ ਤੋਂ ਮੰਗੀ ਸੀਸੀਟੀਵੀ ਰਿਕਾਰਡਿੰਗ

ਚੀਨ ਦੇ ਹੇਬੇਈ ਸੂਬੇ 'ਚ ਭਾਰੀ ਮੀਂਹ ਕਾਰਨ ਰਿਕਾਰਡਤੋੜ ਮੀਂਹ ਪੈਣ ਕਾਰਨ ਹੜ੍ਹ ਆ ਗਏ ਹਨ, ਹੜ੍ਹ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਥਾਂ-ਥਾਂ ਪਾਣੀ ਭਰ ਜਾਣ ਕਾਰਨ ਆਵਾਜਾਈ ਠੱਪ ਹੋ ਗਈ ਹੈ। ਹੜ੍ਹ ਕਾਰਨ ਪਾਣੀ ਖ਼ਤਰਨਾਕ ਪੱਧਰ ਤੱਕ ਵੱਧ ਗਿਆ ਹੈ। ਮੀਂਹ ਅਤੇ ਹਨੇਰੀ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement