ਉਲੰਪਿਕ ਵਿਚ ਦਿਖ ਰਿਹਾ ਨਵੇਂ ਭਾਰਤ ਦਾ ਬੁਲੰਦ ਆਤਮ ਵਿਸ਼ਵਾਸ- ਪੀਐਮ ਮੋਦੀ
Published : Aug 3, 2021, 3:20 pm IST
Updated : Aug 3, 2021, 3:20 pm IST
SHARE ARTICLE
PM Modi
PM Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਲੰਪਿਕ ਖੇਡਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਪਾਨ ਵਿਚ ਨਵੇਂ ਭਾਰਤ ਦਾ ਬੁਲੰਦ ਆਤਮ ਵਿਸ਼ਵਾਸ ਦਿਖ ਰਿਹਾ ਹੈ।

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਲੰਪਿਕ ਖੇਡਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਪਾਨ ਵਿਚ ਨਵੇਂ ਭਾਰਤ ਦਾ ਬੁਲੰਦ ਆਤਮ ਵਿਸ਼ਵਾਸ ਦਿਖ ਰਿਹਾ ਹੈ। ਗਰੀਬ ਕਲਿਆਣ ਅੰਨ ਯੋਜਨਾ ਦੇ ਗੁਜਰਾਤ ਦੇ ਲਾਭਪਾਤਰੀਆਂ ਨਾਲ ਗੱਲ ਕਰਦਿਆਂ ਪੀਐਮ ਮੋਦੀ ਨੇ ਇਹ ਗੱਲ ਕਹੀ। ਉਹਨਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ, ਉਹਨਾਂ ਦੀ ਸਰਕਾਰ ਨੇ ਲੋਕਾਂ ਨੂੰ ਭੁੱਖੇ ਸੌਣ ਲਈ ਮਜਬੂਰ ਨਹੀਂ ਹੋਣ ਦਿੱਤਾ। 

PM modiPM modi

ਹੋਰ ਪੜ੍ਹੋ: ਸ਼ਹੀਦਾਂ ਦੇ ਨਾਮ ਗਲਤ ਲਿਖਣ ਤੇ ਬੋਲਣ ’ਤੇ ਸ਼ਹੀਦ ਊਧਮ ਸਿੰਘ ਕਾਲਜ ਦੇ ਬਾਹਰ ਜਥੇਬੰਦੀਆਂ ਦਾ ਵਿਸ਼ਾਲ ਧਰਨਾ

ਉਹਨਾਂ ਦੱਸਿਆ ਕਿ ਇਹ ਅੰਨ ਯੋਜਨਾ ਦੀਵਾਲੀ ਤੱਕ ਚੱਲੇਗੀ। ਉਲੰਪਿਕ ਖੇਡਾਂ ਬਾਰੇ ਗੱਲ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਇਸ ਵਾਰ ਉਲੰਪਿਕ ਵਿਚ ਭਾਰਤ ਦੇ ਸਭ ਤੋਂ ਵੱਧ ਖਿਡਾਰੀਆਂ ਨੇ ਕੁਆਲੀਫਾਈ ਕੀਤਾ ਹੈ। ਇਹ 100 ਸਾਲ ਦੀ ਸਭ ਤੋਂ ਵੱਡੀ ਆਪਦਾ ਨਾਲ ਜੂਝਦੇ ਹੋਏ ਕੀਤਾ ਗਿਆ ਹੈ। 

Olympic Games Olympic Games

ਹੋਰ ਪੜ੍ਹੋ: ਸੰਸਦ: ਹਰਸਿਮਰਤ ਬਾਦਲ ਨੇ ਹੇਮਾ ਮਾਲਿਨੀ ਨੂੰ ਫੜਾਏ ਕਣਕ ਦੇ ਛਿੱਟੇ, ਕਿਹਾ- ਆਓ ਕਿਸਾਨਾਂ ਨਾਲ ਖੜੀਏ

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਉਲੰਪਿਕ ਵਿਚ ਨਵੇਂ ਭਾਰਤ ਦਾ ਬੁਲੰਦ ਆਤਮ ਵਿਸ਼ਵਾਸ ਹਰ ਖੇਡ ਵਿਚ ਦਿਖਾਈ ਦਿੰਦਾ ਹੈ ਜਿਸ ਵਿਚ ਸਾਡੇ ਖਿਡਾਰੀ ਅਪਣੇ ਨਾਲੋਂ ਬਿਹਤਰ ਖਿਡਾਰੀਆਂ ਅਤੇ ਟੀਮਾਂ ਨੂੰ ਚੁਣੌਤੀ ਦੇ ਰਹੇ ਹਨ। ਪੀਐਮ ਮੋਦੀ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਦਾ ਜੋਸ਼, ਜਨੂੰਨ ਅਤੇ ਭਾਵਨਾ ਅੱਜ ਉੱਚ ਪੱਧਰ 'ਤੇ ਹੈ ਅਤੇ ਇਹ ਆਤਮ ਵਿਸ਼ਵਾਸ ਉਦੋਂ ਆਉਂਦਾ ਹੈ ਜਦੋਂ ਸਿਸਟਮ ਬਦਲਦੇ ਹਨ, ਪਾਰਦਰਸ਼ੀ ਹੋ ਜਾਂਦੇ ਹਨ।

PM ModiPM Modi

ਫੌਜ ਦਾ ਹੈਲੀਕਾਪਟਰ ਕ੍ਰੈਸ਼ ਹੋਣ ਦੀ ਘਟਨਾ 'ਤੇ ਮੁੱਖ ਮੰਤਰੀ ਨੇ ਜਤਾਈ ਚਿੰਤਾ, ਕੀਤਾ ਟਵੀਟ

ਇਸ ਦੌਰਾਨ ਪੀਐਮ ਮੋਦੀ ਨੇ ਪਿਛਲੀ ਸਰਕਾਰਾਂ ਨੂੰ ਵੀ ਨਿਸ਼ਾਨੇ ’ਤੇ ਲਿਆ। ਉਹਨਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਹੀ ਕਰੀਬ-ਕਰੀਬ ਹਰ ਸਰਕਾਰ ਨੇ ਗਰੀਬਾਂ ਨੂੰ ਸਸਤਾ ਭੋਜਨ ਦੇਣ ਦੀ ਗੱਲ ਕਹੀ ਸੀ। ਸਸਤੇ ਰਾਸ਼ਨ ਦੀਆਂ ਯੋਜਨਾਵਾਂ ਦਾ ਘੇਰਾ ਅਤੇ ਬਜਟ ਸਾਲ ਦਰ ਸਾਲ ਵਧਦਾ ਗਿਆ ਪਰ ਜੋ ਉਸ ਦਾ ਪ੍ਰਭਾਵ ਹੋਣਾ ਚਾਹੀਦਾ ਸੀ ਉਹ ਸੀਮਤ ਹੀ ਰਿਹਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement