ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਫਿਰ ਘੇਰਿਆ
Published : Aug 3, 2019, 7:27 pm IST
Updated : Aug 3, 2019, 7:27 pm IST
SHARE ARTICLE
Rahul gandhi says bjp government cant build anything they can only destroy
Rahul gandhi says bjp government cant build anything they can only destroy

ਰਾਹੁਲ ਨੇ ਟਵੀਟ ਕਰ ਕਿਹਾ, “ਬੀਜੇਪੀ ਸਰਕਾਰ ਕੁਝ ਨਿਰਮਾਣ ਨਹੀਂ ਕਰ ਸਕਦੀ।

ਨਵੀਂ ਦਿੱਲੀ: ਆਏ ਦਿਨ ਸਿਆਸਤ ਵਿਚ ਕੁੱਝ ਨਾ ਕੁੱਝ ਨਵਾਂ ਹੁੰਦਾ ਹੀ ਰਹਿੰਦਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਟੋ ਖੇਤਰ ਵਿਚ ਮੁਸੀਬਤ ਅਤੇ ਆਰਥਿਕ ਵਿਕਾਸ ਵਿਚ ਆਈ ਸੁਸਤੀ ਸਬੰਧੀ ਖ਼ਬਰਾਂ ਨੂੰ ਲੈ ਕੇ ਮੋਦੀ ਸਰਕਾਰ ‘ਤੇ ਇਲਜ਼ਾਮ ਲਗਾਇਆ ਹੈ ਕਿ ਬੀਜੇਪੀ ਸਰਕਾਰ ਦੇਸ਼ ਵਿਚ ਕੁੱਝ ਨਿਰਮਾਣ ਨਹੀਂ ਕਰ ਸਕਦੀ, ਉਹ ਸਿਰਫ ਸਦੀਆਂ ਦੀ ਮਿਹਨਤ ਨਾਲ ਬਣੀਆਂ ਸਾਡੀਆਂ ਸੰਸਥਾਵਾਂ ਨੂੰ ਤਬਾਹ ਕਰ ਸਕਦੀ ਹੈ।

ਰਾਹੁਲ ਨੇ ਟਵੀਟ ਕਰ ਕਿਹਾ, “ਬੀਜੇਪੀ ਸਰਕਾਰ ਕੁਝ ਨਿਰਮਾਣ ਨਹੀਂ ਕਰ ਸਕਦੀ। ਉਹ ਸਿਰਫ ਉਹਨਾਂ ਚੀਜ਼ਾਂ ਨੂੰ ਖ਼ਤਮ ਕਰ ਸਕਦੀ ਹੈ ਜੋ ਦਹਾਕਿਆਂ ਦੀ ਮਿਹਨਤ ਅਤੇ ਲਗਨ ਨਾਲ ਬਣਾਇਆਂ ਗਈਆਂ ਹਨ।” ਇਸ ਤੋਂ ਪਹਿਲਾਂ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਦੇਸ਼ ਦੇ ਕੁਝ ਮੰਨੇ ਪ੍ਰਮੰਨੇ ਉਦਯੋਗਪਤੀਆਂ ਦੇ ਸੁਚੇਤ ਕਰਨ ਦੇ ਬਾਵਜੂਦ ਇਹ ਸਰਕਾਰ ‘ਵਿਕਾਸ ਦੇ ਥਾਂ ਵੰਡ’ ਵਿਚ ਲੱਗੀ ਹੋਈ ਹੈ।

ਸੁਰਜੇਵਾਲਾ ਨੇ ਟਵੀਟ ਕੀਤਾ, “ਕਾਰ ਵਿਕਰੀ ‘ਚ 15 ਤੋਂ 48 ਫੀਸਦ ਤਕ ਦੀ ਗਿਰਾਵਟ, 30 ਲੋਹਾ ਕੰਪਨੀਆਂ ਬੰਦ ਹੋਈਆਂ।” ਉਹਨਾਂ ਦਾਅਵਾ ਕੀਤਾ, “ਉਦਯੋਗਕ ਖੇਤਰ ਦੇ ਮੁੱਖ ਨਾਂ ਰਾਹੁਲ ਬਜਾਜ, ਆਦੀ ਗੋਦਰੇਜ, ਨਾਰਾਇਣਮੁਰਤੀ ਨੇ ਸਮਾਜਿਕ ਵੈਰ, ਨਫ਼ਰਤ ਅਪਰਾਧ ਅਤੇ ਮੰਦੀ ਨੂੰ ਲੈ ਕੇ ਸਚੇਤ ਕੀਤਾ।” ਸੁਰਜੇਵਾਲਾ ਨੇ ਕਿਹਾ, “ਫੇਰ ਵੀ ਮੋਦੀ ਸਰਕਾਰਨ ਰੋਜਗਾਰ ਦੇ ਥਾਂ ਨਕਾਰ ਅਤੇ ਵਿਕਾਸ ਦੀ ਥਾਂ ਵੰਢ ‘ਤੇ ਧਿਆਨ ਦੇਣ ‘ਤੇ ਲੱਗੀ ਹੋਈ ਹੈ। ਇਹ ਨਿਊ ਇੰਡੀਆ ਹੈ।”

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement