ਡੋਕਲਾਮ 'ਚ ਚੀਨ ਦੀ ਤਾਕਤ ਅੱਗੇ ਝੁਕ ਗਈ ਸ਼ੁਸ਼ਮਾ : ਰਾਹੁਲ ਗਾਂਧੀ
Published : Aug 3, 2018, 11:40 am IST
Updated : Aug 3, 2018, 11:40 am IST
SHARE ARTICLE
Rahul Gandhi
Rahul Gandhi

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਵਿਚ ਕੱਲ੍ਹ ਡੋਕਲਾਮ ਦੇ ਮੁੱਦੇ 'ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਲੋਂ ਦਿਤੇ ਗਏ..............

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਵਿਚ ਕੱਲ੍ਹ ਡੋਕਲਾਮ ਦੇ ਮੁੱਦੇ 'ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਲੋਂ ਦਿਤੇ ਗਏ ਬਿਆਨ ਨੂੰ ਲੈ ਕੇ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਹੈ ਅਤੇ ਦੋਸ਼ ਲਗਾਇਆ ਹੈ ਕਿ ਉਹ ਚੀਨ ਦੀ ਤਾਕਤ ਦੇ ਸਾਹਮਣੇ ਝੁਕ ਗਈ। ਗਾਂਧੀ ਨੇ ਟਵੀਟ ਕਰ ਕੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸੁਸ਼ਮਾ ਜੀ ਵਰਗੀ ਔਰਤ ਚੀਨ ਦੀ ਤਾਕਤ ਦੇ ਸਾਹਮਣੇ ਝੁਕ ਗਈ? ਇਕ ਨੇਤਾ ਦੇ ਪ੍ਰਤੀ ਪੂਰਨ ਸਮਰਪਣ ਦਾ ਮਤਲਬ ਇਹ ਹੋਇਆ ਕਿ ਸਰਹੱਦ 'ਤੇ ਤਾਇਨਾਤ ਸਾਡੇ ਬਹਾਦਰ ਜਵਾਨਾਂ ਦੇ ਨਾਲ ਵਿਸਵਾਸ਼ਘਾਤ ਕੀਤਾ ਗਿਆ ਹੈ।

Sushma SwarajSushma Swaraj

ਦਰਅਸਲ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲੋਕ ਸਭਾ ਵਿਚ ਕੱਲ੍ਹ ਵਿਚ ਕਿਹਾ ਸੀ ਕਿ ਡੋਕਲਾਮ ਮੁੱਦਾ 'ਪਰਿਪੱਕ ਕੂਟਨੀਤੀ' ਦੇ ਜ਼ਰੀਏ ਸੁਲਝਾਇਆ ਜਾ ਚੁੱਕਾ ਹੈ ਅਤੇ ਇਸ ਦੇ ਬਾਅਦ ਤੋਂ ਖੇਤਰ ਵਿਚ ਯਥਾਸਥਿਤੀ ਬਰਕਰਾਰ ਹੈ। ਹੁਣ ਇੱਥੇ ਵਿਰੋਧ ਖ਼ਤਮ ਹੋ ਚੁੱਕਿਆ ਹੈ। ਸਵਰਾਜ ਨੇ ਕਿਹਾ ਕਿ ਵੁਹਾਨ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਵਿਚਕਾਰ ਹੋਈ ਮੀਟਿੰਗ ਵਿਚ ਕੋਈ ਖ਼ਾਸ ਮੁੱਦਾ ਨਹੀਂ ਸੀ।

ਸੁਸ਼ਮਾ ਸਵਰਾਜ ਨੇ ਕਿਹਾ ਕਿ ਮੁਲਾਕਾਤ ਦੌਰਾਨ ਦੋਵੇਂ ਨੇਤਾਵਾਂ ਵਿਚ ਸਹਿਮਤੀ ਬਣੀ ਕਿ ਦੋਹੇ ਦੇਸ਼ਾਂ ਦੀਆਂ ਫ਼ੌਜਾਂ ਦੇ ਵਿਚਕਾਰ ਕਿਸੇ ਵੀ ਵਿਵਾਦ ਨੂੰ ਅਪਣੇ ਪੱਧਰ 'ਤੇ ਸੁਲਝਾਇਆ ਜਾਵੇਗਾ। ਭਾਰਤ ਅਤੇ ਚੀਨ ਦੇ ਵਿਚਕਾਰ ਵਿਵਾਦ ਦਾ ਇਕ ਕਾਰਨ ਡੋਕਲਾਮ ਵਿਚ ਚੀਨੀ ਫ਼ੌਜ ਦੀਆਂ ਗਤੀਵਿਧੀਆਂ ਨੂੰ ਭਾਰਤੀ ਫ਼ੌਜ ਨੇ ਵੀ ਖ਼ਾਰਜ ਕੀਤਾ ਸੀ। ਭਾਰਤੀ ਫ਼ੌਜ ਨੇ ਕਿਹਾ ਸੀ ਕਿ ਚੀਨ ਖੇਤਰ ਵਿਚ ਅਪਣੀ ਮੌਜੂਦਗੀ ਨਹੀਂ ਵਧਾ ਰਿਹਾ ਹੈ, ਬਲਕਿ ਉਹ ਅਪਣੀਆਂ ਮੌਜੂਦਾ ਚੌਂਕੀਆਂ 'ਤੇ ਜਵਾਨਾਂ ਨੂੰ ਬਦਲ ਰਿਹਾ ਹੈ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement