ਜੋਧਪੁਰ : ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ, ਦੋ ਮਾਸੂਮ ਪੁੱਤਰਾਂ ਸਮੇਤ ਰੇਲਗੱਡੀ ਅੱਗੇ ਮਾਰੀ ਛਾਲ, ਤਿੰਨਾਂ ਦੀ ਮੌਤ
Published : Jul 3, 2023, 1:33 pm IST
Updated : Jul 3, 2023, 1:33 pm IST
SHARE ARTICLE
photo
photo

ਤਿੰਨਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ

 

ਰਾਜਸਥਾਨ : ਜੋਧਪੁਰ ਵਿਚ ਇੱਕ ਮਾਂ ਨੇ ਆਪਣੇ ਦੋ ਪੁੱਤਰਾਂ ਨਾਲ ਰੇਲ ਗੱਡੀ ਅੱਗੇ ਛਾਲ ਮਾਰ ਦਿਤੀ। ਘਟਨਾ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਟਰੈਕ 'ਤੇ ਖਿੱਲਰੀਆਂ ਪਈਆਂ ਸਨ। ਲੋਕੋ ਪਾਇਲਟ ਨੇ ਟਰੇਨ ਨੂੰ ਰੋਕਿਆ ਅਤੇ ਤਿੰਨਾਂ ਦੀਆਂ ਲਾਸ਼ਾਂ ਨੂੰ ਮੰਡੌਰ ਸਟੇਸ਼ਨ 'ਤੇ ਲੈ ਗਿਆ।

ਇਹ ਘਟਨਾ ਸੋਮਵਾਰ ਸਵੇਰੇ ਕਰੀਬ 9.15 ਵਜੇ ਮੰਡੋਰ ਥਾਣਾ ਖੇਤਰ ਦੇ ਮੰਡਲਨਾਥ ਟਰੈਕ ਦੇ ਕੋਲ ਵਾਪਰੀ। ਔਰਤ ਦਾ ਨਾਂ ਨਿਰਮਾ (25) ਹੈ। ਉਹ ਮਥਾਨੀਆ ਥਾਣਾ ਖੇਤਰ ਦੇ ਉਮੈਦ ਨਗਰ ਦੀ ਰਹਿਣ ਵਾਲੀ ਹੈ। ਪਤੀ ਦਾ ਨਾਂ ਸੁਰੇਸ਼ ਵਿਸ਼ਨੋਈ ਹੈ। ਨੀਰਮਾ ਨੇ ਆਪਣੇ ਪੁੱਤਰਾਂ ਕਾਰਤਿਕ (7) ਅਤੇ ਵਿਸ਼ਾਲ (3) ਨਾਲ ਖੁਦਕੁਸ਼ੀ ਕਰ ਲਈ।

ਨੀਰਮਾ ਮੰਡਲਨਾਥ ਦੋਵੇਂ ਬੱਚਿਆਂ ਨਾਲ ਟਰੈਕ 'ਤੇ ਆਈ ਅਤੇ ਓਟੀਸੀ ਦੇ ਕੋਲ ਖੜ੍ਹੀ ਹੋ ਗਈ। ਔਰਤ ਟਰੇਨ ਦਾ ਇੰਤਜ਼ਾਰ ਕਰ ਰਹੀ ਸੀ। ਸਵੇਰੇ 9.15 ਵਜੇ ਫਲੋਦੀ ਤੋਂ ਮਾਲ ਗੱਡੀ ਆਉਂਦੀ ਦੇਖ ਕੇ ਉਸ ਨੇ ਦੋਵਾਂ ਬੱਚਿਆਂ ਦੇ ਹੱਥ ਫੜ ਲਏ ਅਤੇ ਟਰੇਨ ਅੱਗੇ ਛਾਲ ਮਾਰ ਦਿਤੀ। ਟਰੇਨ ਦੀ ਲਪੇਟ 'ਚ ਆਉਣ ਕਾਰਨ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਹਾਦਸਾ ਹੁੰਦੇ ਹੀ ਲੋਕੋ ਪਾਇਲਟ ਨੇ ਟਰੇਨ ਨੂੰ ਰੋਕ ਦਿਤਾ। ਆਲੇ-ਦੁਆਲੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਟਰੇਨ ਵਿਚ ਰੱਖ ਕੇ ਘਟਨਾ ਵਾਲੀ ਥਾਂ ਤੋਂ ਮੰਡੌਰ ਸਟੇਸ਼ਨ ਲਿਆਂਦਾ ਗਿਆ। ਮੌਕੇ 'ਤੇ ਪਹੁੰਚੇ ਆਰ.ਪੀ.ਐਫ਼ ਦੇ ਏ.ਐਸ.ਆਈ. ਗਜੇਂਦਰ ਯਾਦਵ ਨੇ ਦਸਿਆ ਕਿ ਘਟਨਾ ਸਵੇਰੇ 9:15 ਵਜੇ ਵਾਪਰੀ।
ਤਿੰਨਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ।

ਰੇਲਵੇ ਪੁਲਿਸ ਦਾ ਕਹਿਣਾ ਹੈ ਕਿ ਨੀਰਮਾ ਨੇ ਇੰਨਾ ਵੱਡਾ ਕਦਮ ਕਿਉਂ ਚੁੱਕਿਆ, ਇਸ ਦੀ ਜਾਣਕਾਰੀ ਰਿਸ਼ਤੇਦਾਰ ਹੀ ਦੇਣਗੇ। ਫ਼ਿਲਹਾਲ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕਰਾਵੜ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement