ਜਦੋਂ ਐਲਨ ਮਸਕ ਨੇ ਦਿੱਲੀ ਪੁਲਿਸ ਨੂੰ ਕੀਤਾ ਸਵਾਲ, ਪੁੱਛਿਆ- ਪੁਲਿਸ 'ਚ ਬਿੱਲੀਆਂ ਕਿਉਂ ਨਹੀਂ ਹੁੰਦੀਆਂ?
Published : Jun 3, 2023, 5:30 pm IST
Updated : Jun 3, 2023, 5:30 pm IST
SHARE ARTICLE
Elon Musk’s son asks about police cats, Delhi police reacts | Trending
Elon Musk’s son asks about police cats, Delhi police reacts | Trending

ਜੇਕਰ ਪੁਲਸ ’ਚ ਖੋਜੀ ਕੁੱਤੇ ਹੁੰਦੇ ਤਾਂ ਬਿੱਲੀਆਂ ਕਿਉਂ ਨਹੀਂ ਹੁੰਦੀਆਂ?

ਨਵੀਂ ਦਿੱਲੀ - ਅਰਬਪਤੀ ਕਾਰੋਬਾਰੀ ਅਤੇ ਟਵਿੱਟਰ ਦੇ ਮਾਲਕ ਐਲਨ ਮਸਕ ਨੇ ਆਪਣੇ ਬੇਟੇ ਲਿਲ ਐਕਸ ਵੱਲੋਂ ਪੁੱਛੇ ਗਏ ਇਕ ਸਵਾਲ ਨੂੰ ਟਵਿੱਟਰ ’ਤੇ ਸਾਂਝਾ ਕੀਤਾ ਹੈ, ਜਿਸ ’ਚ ਪੁੱਛਿਆ ਗਿਆ ਹੈ ਕਿ ਜੇਕਰ ਪੁਲਸ ’ਚ ਖੋਜੀ ਕੁੱਤੇ ਹੁੰਦੇ ਤਾਂ ਬਿੱਲੀਆਂ ਕਿਉਂ ਨਹੀਂ ਹੁੰਦੀਆਂ? ਮਸਕ ਦੀ ਇਸ ਪੋਸਟ ਤੋਂ ਬਾਅਦ ਟਵਿੱਟਰ ’ਤੇ ਕਈ ਲੋਕਾਂ ਨs ਇਸ ਸਵਾਲ ਦਾ ਜਵਾਬ ਦਿੱਤਾ ਪਰ ਦਿੱਲੀ ਪੁਲਸ ਵੱਲੋਂ ਦਿੱਤੇ ਗਏ ਦਿਲਚਸਪ ਜਵਾਬ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਦਿੱਲੀ ਪੁਲਸ ਨੇ ‘ਫੇਲਿਨ (ਅਪਰਾਧ)’ ਅਤੇ ‘ਪਰ ਪੈਟ੍ਰੇਸ਼ਨ (ਅਪਰਾਧ)’ ਸ਼ਬਦਾਂ ਦੀ ਜਾਦੂਗਰੀ ਦਿਖਾਉਂਦੇ ਹੋਏ ਇਹ ਜਵਾਬ ਦਿੱਤਾ। 

file photo

ਦਿੱਲੀ ਪੁਲਸ ਨੇ ਟਵੀਟ ਕੀਤਾ ਤੇ ਲਿਖਿਆ ਕਿ ਐਲਨ ਮਸਕ, ਕਿਰਪਾ ਕਰ ਕੇ ਲਿਲ ਐਕਸ ਨੂੰ ਦੱਸੋ ਕਿ ਪੁਲਸ ’ਚ ਬਿੱਲੀਆਂ ਨੂੰ ਇਸ ਲਈ ਨਹੀਂ ਰੱਖਿਆ ਜਾਂਦਾ ਕਿਉਂਕਿ ਉਨ੍ਹਾਂ ’ਤੇ ‘ਫੇਲਿਨ (ਬਿੱਲੀ ਦੀ ਪ੍ਰਜਾਤੀ ਨਾਲ ਸਬੰਧਤ)-ਵਾਈ’ ਅਤੇ ‘ਪਰ (ਬਿੱਲੀ ਵਰਗੀ ਆਵਾਜ਼ ਕੱਢਣ) ਪੈਟ੍ਰੇਸ਼ਨ ਦਾ ਮਾਮਲਾ ਦਰਜ ਹੋ ਸਕਦਾ ਹੈ। ਦਿੱਲੀ ਪੁਲਸ ਵੱਲੋਂ ਦਿੱਤੇ ਗਏ ਜਵਾਬ ’ਚ ਸਬਦਾਂ ਦੀ ਵਰਤੋਂ ਅਤੇ ਦਿਲਚਸਪ ਜਵਾਬ ਲਈ ਟਵਿੱਟਰ ’ਤੇ ਲੋਕ ਉਹਨਾਂ ਦੀ ਪ੍ਰਸ਼ੰਸਾ ਕਰ ਰਹੇ ਹਨ। 
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement