ਪੰਜਾਬੀ ਦਾ ਪੇਪਰ ਦੇਣ ਗਈ ਵਿਦਿਆਰਥਣ ਨਾਲ ਵਾਪਰਿਆ ਹਾਦਸਾ, ਪੈਰ ਤਿਲਕਣ ਕਾਰਨ ਛੱਤ ਤੋਂ ਡਿੱਗੀ ਹੇਠਾਂ, ਮੌਤ

By : GAGANDEEP

Published : May 3, 2023, 6:06 pm IST
Updated : May 3, 2023, 6:06 pm IST
SHARE ARTICLE
photo
photo

ਬੀਏ ਦੂਜੇ ਸਾਲ ਦੀ ਵਿਦਿਆਰਥਣ ਮ੍ਰਿਤਕ ਲੜ ਬੀਏ ਦੂਜੇ ਸਾਲ ਦੀ ਵਿਦਿਆਰਥਣ ਮ੍ਰਿਤਕ ਲੜਕੀ ਕੀ

 

ਚੰਡੀਗੜ੍ਹ: ਚੰਡੀਗੜ੍ਹ ਦੇ ਐਮਸੀਐਮ ਕਾਲਜ ਵਿੱਚ ਬੀਏ ਦੂਜੇ ਸਾਲ ਦੀ ਵਿਦਿਆਰਥਣ ਦੂਜੀ ਮੰਜ਼ਿਲ ਤੋਂ ਡਿਗ ਪਈ। ਉਸ ਨੂੰ ਲਹੂ-ਲੁਹਾਨ ਹਾਲਤ 'ਚ ਡਿੱਗਦਾ ਦੇਖ ਕੇ ਕਾਲਜ ਦੇ ਵਿਦਿਆਰਥੀ ਅਤੇ ਕਾਲਜ ਮੈਨੇਜਮੈਂਟ ਦੇ ਲੋਕ ਤੁਰੰਤ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਬਿਨਾਂ ਦੇਰੀ ਕੀਤੇ ਵਿਦਿਆਰਥਣ ਨੂੰ ਖੂਨ ਨਾਲ ਲੱਥਪੱਥ ਹਾਲਤ 'ਚ ਪੀ.ਜੀ.ਆਈ. ਦਾਖਲ ਕਰਵਾਇਆ। ਜਿਥੇ ਇਲਾਜ ਦੌਰਾਨ ਵਿਦਿਆਰਥਣ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਅਮਰੀਕਾ 'ਚ ਦੋ ਬੱਸਾਂ ਦੀ ਆਪਸ 'ਚ ਹੋਈ ਜ਼ਬਰਦਸਤ ਟੱਕਰ, 11 ਲੋਕ ਜ਼ਖ਼ਮੀ

ਵਿਦਿਆਰਥਣ ਦੀ ਪਛਾਣ ਚੰਡੀਗੜ੍ਹ ਦੇ ਸੈਕਟਰ-37 ਦੀ ਰਹਿਣ ਵਾਲੀ ਅਨੰਨਿਆ ਵਜੋਂ ਹੋਈ ਹੈ। ਪਹਿਲੀ ਨਜ਼ਰੇ ਦੱਸਿਆ ਗਿਆ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਅਨੰਨਿਆ ਕਾਲਜ ਦੇ ਵਾਸ਼ਰੂਮ ਜਾਣ ਲਈ ਪੌੜੀਆਂ ਚੜ੍ਹ ਰਹੀ ਸੀ। ਉਸੇ ਸਮੇਂ ਪੈਰ ਤਿਲਕਣ ਕਾਰਨ ਉਹ ਹੇਠਾਂ ਡਿੱਗ ਗਈ ਅਤੇ ਬੇਹੋਸ਼ ਹੋ ਗਈ। ਵਿਦਿਆਰਥਣ ਆਪਣੇ ਬੀਏ ਦੂਜੇ ਸਾਲ ਦਾ ਪਹਿਲਾ ਪੇਪਰ ਦੇਣ ਲਈ ਕਾਲਜ ਆਈ ਸੀ। ਅੱਜ ਉਸ ਦਾ ਪੰਜਾਬੀ ਦਾ ਪੇਪਰ ਸੀ।

ਇਹ ਵੀ ਪੜ੍ਹੋ: ਸ਼ਹਿਨਾਜ਼ ਗਿੱਲ ਨੇ ਮੁੰਬਈ 'ਚ ਖ਼ਰੀਦਿਆ ਆਪਣਾ ਨਵਾਂ ਘਰ

ਮ੍ਰਿਤਕ ਵਿਦਿਆਰਥੀ ਦੇ ਪਿਤਾ ਮੁਕੇਸ਼ ਨੇ ਦੱਸਿਆ ਕਿ ਅਸੀਂ ਸਵੇਰੇ ਇਕੱਠੇ ਨਾਸ਼ਤਾ ਕੀਤਾ ਸੀ। ਫਿਰ ਮੈਂ ਲੁਧਿਆਣੇ ਕੰਮ ਕਰਨ ਚਲਾ ਗਿਆ। ਉੱਥੇ ਹੀ ਬੇਟੀ ਦੇ ਅਚਾਨਕ ਡਿੱਗਣ ਦੀ ਸੂਚਨਾ ਮਿਲੀ। ਪੀਜੀਆਈ ਆਉਣ 'ਤੇ ਪਤਾ ਲੱਗਾ ਕਿ ਉਹ ਇਸ ਦੁਨੀਆ 'ਚ ਨਹੀਂ ਰਹੀ। ਉਸ ਦਾ 2 ਵਜੇ ਪੇਪਰ ਸੀ।
ਉੱਥੇ ਹੀ ਕਾਲਜ ਦੇ ਸੁਪਰਡੈਂਟ ਪਵਨ ਸ਼ਰਮਾ ਨੇ ਦੱਸਿਆ ਕਿ ਅਸੀਂ ਅਨੰਨਿਆ ਨੂੰ 12:25 ਮਿੰਟ 'ਤੇ ਪੀਜੀਆਈ ਲੈ ਕੇ ਆਏ ਸੀ। ਕਾਲਜ ਮੈਨੇਜਮੈਂਟ ਨੇ ਕਿਹਾ ਕਿ ਸੋਚਣ ਵਾਲੀ ਗੱਲ ਹੈ ਕਿ ਅਨੰਨਿਆ ਇੰਨੀ ਜਲਦੀ ਕਾਲਜ ਕਿਉਂ ਆਈ। ਜਦਕਿ ਉਸਦਾ ਪੇਪਰ ਦੁਪਹਿਰ 2 ਵਜੇ ਸੀ।


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement