ਮਹਿਲਾ ਜਨਧਨ ਖਾਤਾਧਾਰਕਾਂ ਨੂੰ ਸੋਮਵਾਰ ਤੋਂ ਮਿਲੇਗੀ 500 ਰੁਪਏ ਦੀ ਦੂਜੀ ਕਿਸ਼ਤ : ਵਿੱਤ ਮੰਤਰਾਲਾ
Published : May 3, 2020, 9:15 am IST
Updated : May 3, 2020, 9:15 am IST
SHARE ARTICLE
File Photo
File Photo

ਅਪ੍ਰੈਲ ਤੋਂ ਤਿੰਨ ਮਹੀਨੇ ਤਕ ਹਰ ਮਹੀਨੇ 500 ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਸੀ। 

ਨਵੀਂ ਦਿੱਲੀ, 2 ਮਈ : ਮਹਿਲਾ ਜਨਧਨ ਖਾਤਾਧਾਰਕਾਂ ਦੇ ਖਾਤਿਆਂ ’ਚ 500 ਰੁਪਏ ਦੀ ਸਰਕਾਰੀ ਮਦਦ ਦੀ ਦੂਜੀ ਕਿਸ਼ਤ ਸੋਮਵਾਰ ਤੋਂ ਮਿਲਣੀ ਸ਼ੁਰੂ ਹੋਵੇਗੀ। ਕੋਵਿਡ 19 ਦੇ ਸੰਕਟ ਦੌਰਾਨ ਗ਼ਰੀਬਾ ਦੀ ਮਦਦ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 26 ਮਾਰਚ ਨੂੰ ਮਹਿਲਾ ਜਨਧਨ ਖਾਤਾਧਾਰਕਾ ਦੇ ਖਾਤਿਆਂ ’ਚ ਅਪ੍ਰੈਲ ਤੋਂ ਤਿੰਨ ਮਹੀਨੇ ਤਕ ਹਰ ਮਹੀਨੇ 500 ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਸੀ। 

ਵਿੱਤੀ ਸੇਵਾ ਸਕੱਤਰ ਦੇਵਾਸ਼ੀਸ਼ ਪਾਂਡਾ ਨੇ ਸਨਿਚਰਵਾਰ ਨੂੰ ਟਵੀਟ ਰਾਹੀਂ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ, ‘‘ਪ੍ਰਧਾਨਮੰਤਰੀ ਗ਼ਰੀਬ ਭਲਾਈ ਪੈਕੇਜ ਦੇ ਤਹਿਤ ਪ੍ਰਧਾਨਮੰਤਰੀ ਜਨਧਨ ਯੋਜਨਾ ਮਹਿਲਾ ਖਾਤਾਧਾਰਕਾਂ ਦੇ ਬੈਂਕ ਖਾਤਿਆਂ ’ਚ ਮਈ ਮਹੀਨੇ ਦੀ ਕਿਸ਼ਤ ਭੇਜ ਦਿਤੀ ਗਈ ਹੈ।’’ ਉਨ੍ਹਾ ਕਿਹਾ ਕਿ ਲਾਭਪਾਤਰਾਂ ਨੂੰ ਇਹ ਪੈਸਾ ਕਢਾਉਣ ਲਈ ਇਕ ਲਿਸਟ ਜਾਰੀ ਕੀਤੀ ਗਈ ਹੈ। ਉਸ ਦੇ ਹਿਸਾਬ ਨਾਲ ਉਹ ਬੈਂਕ ਬ੍ਰਾਂਚ ਜਾਂ ਗਾਹਕ ਸੇਵਾ ਕੇਂਦਰ ਜਾ ਕੇ ਪੈਸਾ ਕਢਾ ਸਕਦੇ ਹਨ। ਇਹ ਪੈਸਾ ਏ.ਟੀ.ਐਮ ਤੋਂ ਵੀ ਕਢਾਵਾ ਸਕਦੇ ਹਨ।     (ਪੀਟੀਆਈ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement