Trending News: ਲੜਕੀ ਨੂੰ 'ਐਪਰਲ ਫੂਲ' 'ਤੇ ਮਜ਼ਾਕ ਕਰਨਾ ਪਿਆ ਮਹਿੰਗਾ ,ਮਾਂ ਨੇ ਘਰੋਂ ਕੱਢਿਆ
Published : Apr 3, 2024, 1:21 pm IST
Updated : Apr 3, 2024, 1:21 pm IST
SHARE ARTICLE
file image
file image

Trending News : 'ਐਪਰਲ ਫੂਲ' 'ਤੇ ਬੇਟੀ ਨੇ ਕੀਤਾ ਅਜਿਹਾ ਮਜ਼ਾਕ, ਮਾਂ ਨੇ ਘਰੋਂ ਕੱਢਿਆ

Trending News : ਚਾਰ ਦਿਨਾਂ ਤੋਂ ਆਪਣੀ 21 ਸਾਲ ਦੀ ਬਿਮਾਰ ਬੇਟੀ ਸੂਜ਼ਨ ਨੂੰ ਹਸਪਤਾਲ ਵਿੱਚ ਦੇਖਣ ਲਈ ਜਾ ਰਹੀ ਇੱਕ ਮਹਿਲਾ ਨੂੰ ਅਜਿਹਾ ਫੋਨ ਆਇਆ ਕਿ ਉਸਦੀ ਦੁਨੀਆ ਤਬਾਹ ਹੋ ਗਈ। ਦਰਅਸਲ, ਉਸ ਮਹਿਲਾ ਨੂੰ ਉਸਦੀ ਬੇਟੀ ਦੀ ਰੂਮਮੇਟ ਨੇ ਰੋਂਦੇ  ਹੋਏ ਫੋਨ ਕਰਕੇ ਦੱਸਿਆ ਸੀ ਕਿ ਸੂਜ਼ਨ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਉਸਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਮਹਿਲਾ ਨੇ ਫੋਨ ਕੱਟ ਦਿੱਤਾ ਅਤੇ ਰੋਣ ਲੱਗ ਪਈ।

 

ਪਰ ਸੱਚਾਈ ਕੁਝ ਹੋਰ ਸੀ। ਕਈ ਵਾਰ ਲੋਕ ਬਿਨਾਂ ਸੋਚੇ ਸਮਝੇ ਅਜਿਹੇ ਭੱਦੇ ਮਜ਼ਾਕ ਕਰਦੇ ਹਨ ,ਜਿਸ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਜਾਂਦੀ ਹੈ। ਮਹਿਲਾ ਨੇ Reddit 'ਤੇ ਇਕ ਪੋਸਟ ਦੀ ਮਦਦ ਨਾਲ ਪੂਰਾ ਕਿੱਸਾ ਦੱਸਿਆ ਹੈ, ਜੋ ਹੈਰਾਨ ਕਰਨ ਵਾਲਾ ਹੈ।

 'ਐਪਰਲ ਫੂਲ' ਕਹਿ ਕੇ ਹੱਸਣ ਲੱਗੀ ਬੇਟੀ 

ਕਰੀਬ ਅੱਧਾ ਘੰਟਾ ਇਸ ਹਾਲਤ ਵਿਚ ਰਹਿਣ ਤੋਂ ਬਾਅਦ ਔਰਤ ਨੇ ਦੇਖਿਆ ਕਿ ਉਸ ਦੀ ਧੀ ਆਪਣੀ ਰੂਮਮੇਟ ਨਾਲ ਘਰ ਆਈ ਅਤੇ 'ਐਪਰਲ ਫੂਲ' ਦਾ ਰੌਲਾ ਪਾ ਕੇ ਹੱਸ ਰਹੀ ਸੀ। ਭਾਵ ਉਸ ਦੀ ਮੌਤ ਦੀ ਖ਼ਬਰ ਇੱਕ ਮਜ਼ਾਕ ਸੀ। ਉਹ ਠੀਕ ਸੀ ਅਤੇ ਉਸਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ ਅਤੇ ਉਹ ਆਪਣੀ ਮਾਂ ਨੂੰ ਸਪਰਾਈਜ ਵਜੋਂ ਦੱਸਣਾ ਚਾਹੁੰਦੀ ਸੀ।

 

ਮਹਿਲਾ ਨੇ ਦੱਸਿਆ ਕਿ ਇਸ ਮਜ਼ਾਕ ਦੇ ਖੁਲਾਸੇ 'ਤੇ ਮੈਨੂੰ ਜਿੰਨੀ ਰਾਹਤ ਮਿਲੀ , ਓਨਾ ਹੀ ਗੁੱਸਾ ਵੀ ਆਇਆ। ਮਹਿਲਾ ਨੇ ਲਿਖਿਆ- ਮੈਂ ਉਸ 'ਤੇ ਬੁਰੀ ਤਰ੍ਹਾਂ ਚਿਲਾਈ ਅਤੇ ਕਿਹਾ ਦੁਬਾਰਾ ਮੇਰੇ ਘਰ ਵਾਪਸ ਨਾ ਆਉਣਾ। ਮੈਂ ਉਸ ਕੋਲੋਂ ਘਰ ਦੀਆਂ ਚਾਬੀਆਂ ਲੈ ਲਈਆਂ। ਮੇਰੀ ਧੀ ਮੈਨੂੰ ਸਮਝਾਉਣ ਲੱਗੀ ਅਤੇ ਮੇਰੇ ਗੁੱਸੇ ਨੂੰ ਦੇਖ ਕੇ ਉਹ ਰੋ ਪਈ ਪਰ ਮੈਂ ਅਜੇ ਉਸ ਨੂੰ ਬਿਲਕੁਲ ਵੀ ਮਾਫ਼ ਕਰਨ ਵਾਲੀ ਨਹੀਂ ਹਾਂ।

 

ਬੰਦ ਕੀਤਾ ਬੇਟੀ ਦਾ ਫ਼ੋਨ ਚੁੱਕਣਾ 

ਔਰਤ ਨੇ ਕਿਹਾ- ਇਸ ਗਲਤੀ ਲਈ ਆਪਣੀ ਬੇਟੀ ਨੂੰ ਮਾਫ ਕਰਨਾ ਮੇਰੇ ਲਈ ਮੁਸ਼ਕਿਲ ਹੈ। ਅਜਿਹਾ ਨਹੀਂ ਹੈ ਕਿ ਮੈਂ ਉਸ ਨਾਲ ਕਦੇ ਗੱਲ ਨਹੀਂ ਕਰਾਂਗੀ ਪਰ ਇਸ ਸਮੇਂ ਮੈਂ ਬਹੁਤ ਦੁਖੀ ਅਤੇ ਗੁੱਸੇ ਵਿਚ ਹਾਂ ਅਤੇ ਫਿਲਹਾਲ ਕੁਝ ਨਹੀਂ ਕਹਿਣਾ ਚਾਹੁੰਦੀ। ਉਸ ਨੇ ਦੱਸਿਆ ਕਿ ਹੁਣ ਬੇਟੀ ਹਰ ਰੋਜ਼ ਫੋਨ ਕਰਕੇ ਮੈਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਮੈਂ ਉਸ ਦਾ ਫੋਨ ਨਹੀਂ ਚੁੱਕਦੀ।

 

 

Location: India, Delhi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement