ਅੱਜ ਦੇ ਦਿਨ ਹੀ ਵੱਜੀ ਸੀ ਪਹਿਲੀ ਮੋਬਾਇਲ ਦੀ ਘੰਟੀ, ਉਦੋਂ 1 ਕਿਲੋ ਦਾ ਹੁੰਦਾ ਸੀ ਮੋਬਾਇਲ

By : GAGANDEEP

Published : Apr 3, 2023, 1:36 pm IST
Updated : Apr 3, 2023, 2:48 pm IST
SHARE ARTICLE
photo
photo

3 ਲੱਖ ਰੁਪਏ ਸੀ ਕੀਮਤ

 

ਨਵੀਂ ਦਿੱਲੀ: ਅੱਜ ਦੇ ਸਮੇਂ ਵਿੱਚ ਫੋਨ ਕਰਨਾ ਇੱਕ ਆਮ ਗੱਲ ਹੋ ਗਈ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ 50 ਸਾਲ ਪਹਿਲਾਂ ਅੱਜ ਦੇ ਦਿਨ ਪਹਿਲੀ ਵਾਰ ਕਮਰਸ਼ੀਅਲ ਮੋਬਾਈਲ ਕਾਲ ਕੀਤੀ ਗਈ ਸੀ, ਜੋ ਕਿ ਆਪਣੇ ਆਪ ਵਿੱਚ ਇੱਕ ਹੈਰਾਨੀ ਵਾਲੀ ਗੱਲ ਹੈ। ਮੋਟੋਰੋਲਾ ਅੱਜ 50 ਸਾਲ ਬਾਅਦ ਪਹਿਲੀ ਮੋਬਾਈਲ ਕਾਲ ਦੀ 50ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਆਓ ਜਾਣਦੇ ਹਾਂ ਇਸ ਮੌਕੇ 'ਤੇ ਮੋਬਾਈਲ ਫੋਨ ਅਤੇ ਕਾਲਿੰਗ ਨਾਲ ਜੁੜੇ ਮਜ਼ੇਦਾਰ ਤੱਥ।

 ਇਹ ਵੀ ਪੜ੍ਹੋ: ਜਲੰਧਰ 'ਚ ਮਿਰਗੀ ਦਾ ਦੌਰਾ ਪੈਣ ਕਾਰਨ ਚਾਲਕ ਨੇ ਲੋਕਾਂ 'ਤੇ ਚੜ੍ਹਾਈ ਕਾਰ, ਔਰਤ ਦੀ ਮੌਤ  

ਮੋਟੋਰੋਲਾ DynaTAC ਦੁਨੀਆ ਦਾ ਪਹਿਲਾ ਵਪਾਰਕ ਤੌਰ 'ਤੇ ਉਪਲਬਧ ਮੋਬਾਈਲ ਫ਼ੋਨ ਸੀ, ਜੋ ਪਹਿਲੀ ਵਾਰ ਮੋਬਾਈਲ ਕਾਲਾਂ ਕਰਦਾ ਸੀ। ਇਹ ਮੋਬਾਈਲ ਕਾਲ 3 ਅਪ੍ਰੈਲ 1973 ਨੂੰ ਨਿਊਯਾਰਕ ਦੇ ਸਿਕਸ ਐਵੇਨਿਊ ਤੋਂ ਕੀਤੀ ਗਈ ਸੀ। ਦੁਨੀਆ ਦਾ ਪਹਿਲਾ ਸਮਾਰਟਫੋਨ ਮਾਰਟਿਨ ਕੂਪਰ ਨੇ ਬਣਾਇਆ ਸੀ। ਇਸ ਫੋਨ ਦਾ ਭਾਰ 790 ਗ੍ਰਾਮ ਸੀ। ਦੱਸ ਦੇਈਏ ਕਿ ਅੱਜ ਦੇ ਸਮੇਂ ਵਿੱਚ ਫੋਨ ਦਾ ਵਜ਼ਨ ਲਗਭਗ 200 ਗ੍ਰਾਮ ਤੱਕ ਘੱਟ ਗਿਆ ਹੈ।

 ਇਹ ਵੀ ਪੜ੍ਹੋ: 'ਰੇਲ ਯਾਤਰਾ 'ਚ ਬਜ਼ੁਰਗਾਂ ਨੂੰ ਦਿੱਤੀ ਗਈ ਛੋਟ ਕਰੋ ਬਹਾਲ', ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ

ਮੋਟੋਰੋਲਾ DynaTAC ਸਮਾਰਟਫੋਨ ਤੋਂ ਕਾਲ ਕਰਨ ਲਈ, ਫੋਨ ਨੂੰ ਲਗਭਗ 10 ਘੰਟਿਆਂ ਲਈ ਚਾਰਜ ਕਰਨਾ ਪੈਂਦਾ ਸੀ। ਫੋਨ ਨੂੰ ਬਣਾਉਣ 'ਚ ਕਰੀਬ 15 ਸਾਲ ਲੱਗੇ। ਮੋਟੋਰੋਲਾ DynaTAC 8000X ਸਮਾਰਟਫੋਨ ਦੀ ਕੀਮਤ ਉਸ ਸਮੇਂ ਲਗਭਗ $3,995 ਸੀ, ਜੋ ਅੱਜ ਦੇ ਸਭ ਤੋਂ ਮਹਿੰਗੇ iPhone 14 Pro Max ਤੋਂ ਲਗਭਗ 3 ਗੁਣਾ ਜ਼ਿਆਦਾ ਹੈ। iPhone 14 Pro Max ਦੀ ਕੀਮਤ ਕਰੀਬ 1.39 ਲੱਖ ਰੁਪਏ ਹੈ। ਜਦਕਿ ਮੋਟੋਰੋਲਾ DynaTAC 8000X ਸਮਾਰਟਫੋਨ ਦੀ ਕੀਮਤ ਕਰੀਬ 3,30,951 ਰੁਪਏ ਸੀ।

ਇਸ ਮੌਕੇ ਮੋਟੋਰੋਲਾ ਦਾ ਕਹਿਣਾ ਹੈ ਕਿ ਕੰਪਨੀ ਲਗਾਤਾਰ ਇਨੋਵੇਸ਼ਨ 'ਤੇ ਜ਼ੋਰ ਦੇ ਰਹੀ ਹੈ। ਇਸ ਦੇ ਤਹਿਤ ਕੰਪਨੀ ਨੇ ਦੁਨੀਆ ਦਾ ਪਹਿਲਾ ਸਮਾਰਟਫੋਨ ਲਾਂਚ ਕੀਤਾ ਹੈ। ਇਸ ਦੇ ਨਾਲ, ਕੰਪਨੀ ਨੇ 5G ਕਨੈਕਟੀਵਿਟੀ ਦੇ ਨਾਲ ਦੁਨੀਆ ਦਾ ਪਹਿਲਾ ClamShell ਸਮਾਰਟਫੋਨ ਪੇਸ਼ ਕੀਤਾ ਹੈ। ਮੋਟੋਰੋਲਾ ਰੇਜ਼ਰ ਨੂੰ ਫੋਲਡੇਬਲ ਸਮਾਰਟਫੋਨ ਦੇ ਤੌਰ 'ਤੇ ਵੀ ਪੇਸ਼ ਕੀਤਾ ਗਿਆ ਹੈ। ਹਾਲ ਹੀ ਵਿੱਚ ਮੋਟੋਰੋਲਾ ਨੇ ਇੱਕ ਰੋਲਏਬਲ ਕੰਸੈਪਟ ਡਿਵਾਈਸ ਲਾਂਚ ਕੀਤਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement