ਲਾਰੈਂਸ ਬਿਸ਼ਨੋਈ ਨਾਲ ਜੁੜੇ ਵਕੀਲ ਉਤੇ ਗੋਲੀ ਚਲਾਉਣ ਦੇ ਮਾਮਲੇ 'ਚ ਮੁੱਖ ਮੁਲਜ਼ਮ ਗ੍ਰਿਫ਼ਤਾਰ
Published : Mar 3, 2026, 4:54 pm IST
Updated : Mar 3, 2026, 4:54 pm IST
SHARE ARTICLE
Main accused arrested in case of firing on lawyer associated with Lawrence Bishnoi
Main accused arrested in case of firing on lawyer associated with Lawrence Bishnoi

ਵਕੀਲ ਦੀਪਕ ਖੱਤਰੀ ਦੀ ਕਾਰ 'ਤੇ ਗੋਲੀ ਚਲਾਉਣ ਦੇ ਦੋਸ਼

ਨਵੀਂ ਦਿੱਲੀ: ਵਿਦੇਸ਼ ’ਚ ਬੈਠੇ ਗੈਂਗਸਟਰ ਰੋਹਿਤ ਗੋਦਾਰਾ ਦੇ ਇਕ ਸਹਿਯੋਗੀ ਨੂੰ ਵਕੀਲ ਦੀਪਕ ਖੱਤਰੀ ਦੀ ਕਾਰ ਉਤੇ ਕਥਿਤ ਤੌਰ ’ਤੇ ਗੋਲੀ ਚਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਖੱਤਰੀ ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੁੜਿਆ ਹੋਇਆ ਹੈ। 
ਸੰਯੁਕਤ ਪੁਲਿਸ ਕਮਿਸ਼ਨਰ (ਮੱਧ) ਮਧੁਰ ਵਰਮਾ ਨੇ ਦਸਿਆ ਕਿ ਖੱਤਰੀ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਉਨ੍ਹਾਂ ਦੇ ਸੋਸ਼ਲ ਮੀਡੀਆ ਪ੍ਰੋਫ਼ਾਈਲ ਰਾਹੀਂ ਪਤਾ ਲੱਗੀ। ਉਨ੍ਹਾਂ ਅਨੁਸਾਰ, ਮੁਲਜ਼ਮ ਰੋਹਿਤ ਸੋਲੰਕੀ ਨੂੰ ਰੀਲ੍ਹਾਂ ਰਾਹੀਂ ਪਤਾ ਲਗਿਆ ਕਿ ਖੱਤਰੀ ਹਰ ਮੰਗਲਵਾਰ ਨੂੰ ਮਰਘਟ ਵਾਲੇ ਹਨੂਮਾਨ ਮੰਦਰ ਜਾਂਦੇ ਹਨ ਅਤੇ ਮੰਦਰ ਬੰਦ ਹੋਣ ’ਤੇ ਹੀ ਉਥੋਂ ਨਿਕਲਦੇ ਹਨ। 

ਪ੍ਰਕਿਰਿਆਤਮਕ ਮੁੱਦਿਆਂ ਕਾਰਨ ਥਾਈਲੈਂਡ ਤੋਂ ਸਪੁਰਦਗੀ ਕੀਤੇ ਜਾਣ ਤੋਂ ਬਾਅਦ ਸੋਲੰਕੀ ਨੂੰ ਦੋ ਮਾਰਚ ਨੂੰ ਦਿੱਲੀ ਹਵਾਈ ਅੱਡੇ ਉਤੇ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਗ੍ਰਿਫ਼ਤਾਰੀ ਉੱਤਰੀ ਦਿੱਲੀ ਦੇ ਕਸ਼ਮੀਰੀ ਗੇਟ ਇਲਾਕੇ ’ਚ ਅੰਤਰਰਾਜੀ ਬੱਸ ਟਰਮੀਨਲ (ਆਈ.ਐਸ.ਬੀ.ਟੀ.) ਕੋਲ ਖੱਤਰੀ ਅਤੇ ਉਸ ਦੇ ਸਾਥੀਆਂ ਉਤੇ ਹੋਈ ਗੋਲੀਬਾਰੀ ਦੀ ਘਟਨਾ ਤੋਂ ਇਕ ਹਫ਼ਤੇ ਬਾਅਦ ਹੋਈ ਹੈ।

ਪੁਲਿਸ ਅਨੁਸਾਰ, ਸੋਲੰਕੀ 25 ਫ਼ਰਵਰੀ ਦੀ ਦੇਰ ਰਾਤ ਮਰਘਟ ਵਾਲੇ ਹਨੂਮਾਨ ਮੰਦਰ ਕੋਲ ਹੋਏ ਹਮਲੇ ਦੀ ਸਾਜ਼ਸ਼ ਰਚਣ ਅਤੇ ਉਸ ਨੂੰ ਅੰਜਾਮ ਦੇਣ ’ਚ ਸ਼ਾਮਲ ਸੀ। ਵਰਮਾ ਨੇ ਦਸਿਆ ਕਿ ਉਹ ਸਿਗਨਲ ਐਪ ਜ਼ਰੀਏ ਗੋਦਾਰਾ ਦੇ ਸਿੱਧੇ ਸੰਪਰਕ ’ਚ ਸੀ। 

ਗੱਡੀ ’ਚ ਪੰਜ ਲੋਕ ਸਫ਼ਰ ਕਰ ਰਹੇ ਸਨ ਜਦੋਂ ਅਣਪਛਾਤੇ ਹਮਲਾਵਰਾਂ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ। ਉਨ੍ਹਾਂ ਕਿਹਾ ਕਿ ਚਸ਼ਮਦੀਦਾਂ ਅਨੁਸਾਰ ਤਿੰਨ ਹਮਲਾਵਰ ਸਨ ਅਤੇ ਬਾਕੀ ਦੋ ਦੀ ਭਾਲ ਜਾਰੀ ਹੈ। ਪੁਲਿਸ ਹਥਿਆਰ, ਸਿਮ ਕਾਰਡ ਅਤੇ ਗੱਡੀ ਦੀ ਸਪਲਾਈ ਕਰਨ ਵਾਲੇ ਦਾ ਵੀ ਪਤਾ ਲਗਾ ਰਹੀ ਹੈ। ਗੱਡੀ ’ਚ ਸਵਾਰ ਲੋਕਾਂ ’ਚੋਂ ਸੰਦੀਪ ਨਾਂ ਦੇ ਸ਼ਖ਼ਸ ਨੂੰ ਪਿੱਠ ’ਚ ਦੋ ਗੋਲੀਆਂ ਲਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਬਾਅਦ ’ਚ ਉਨ੍ਹਾਂ ਦੀ ਹਾਲਤ ਸਥਿਤ ਦੱਸੀ ਗਈ ਅਤੇ ਉਹ ਖ਼ਤਰੇ ਤੋਂ ਬਾਹਰ ਹਨ। 

ਕਸ਼ਮੀਰੀ ਗੇਟ ਥਾਣੇ ’ਚ ਬੀ.ਐਨ.ਐਸ. ਦੀ ਧਾਰਾ 109(1) (ਕਤਲ ਦੀ ਕੋਸ਼ਿਸ਼), 3(5) (ਅਪਰਾਧਕ ਸਾਜ਼ਸ਼) ਅਤੇ ਹਥਿਆਰਬੰਦ ਐਕਟ ਹੇਠ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਕਿਹਾ ਸੀ ਕਿ ਗੋਲਡੀ ਬਰਾੜ-ਰੋਹਿਤ ਗੋਦਾਰਾ ਨਾਲ ਜੁੜੇ ਗੈਂਗਸਟਰ ਨਵੀਨ ਬਾਕਸਰ ਨੇ ਸੋਸ਼ਲ ਮੀਡੀਆ ਪੋਸਟ ਜ਼ਰੀਏ ਹਮਲੇ ਦੀ ਜ਼ਿੰਮੇਵਾਰ ਲਈ ਸੀ, ਜਿਸ ’ਚ ਖੱਤਰੀ ਨੂੰ ਧਮਕੀ ਦਿਤੀ ਗਈ ਸੀ। ਜਾਂਚਕਰਤਾਵਾਂ ਨੇ ਹਮਲਾਵਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਭਜਾਉਣ ਦੇ ਰਸਤੇ ਦਾ ਪਤਾ ਲਗਾਉਣ ਲਈ ਆਸਪਾਸ ਦੇ ਇਲਾਕਿਆਂ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਅਤੇ ਤਕਨੀਕੀ ਸਬੂਤਾਂ ਦੀ ਜਾਂਚ ਕੀਤੀ। ਮਾਮਲੇ ਦੀ ਹੋਰ ਜਾਣਕਾਰੀ ਦੀ ਉਡੀਕ ਹੈ। 
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement