ਤਾਜ ਮਹਿਲ ’ਚ ਉਰਸ ਕਰਨ ਵਿਰੁਧ ਅਦਾਲਤ ’ਚ ਪਟੀਸ਼ਨ ਦਾਇਰ
Published : Feb 3, 2024, 7:05 pm IST
Updated : Feb 3, 2024, 7:05 pm IST
SHARE ARTICLE
Petition filed in court against performing Urs in Taj Mahal
Petition filed in court against performing Urs in Taj Mahal

ਮੁਗਲ ਬਾਦਸ਼ਾਹ ਸ਼ਾਹਜਹਾਂ ਦਾ ਤਿੰਨ ਰੋਜ਼ਾ ਉਰਸ ਇਸ ਸਾਲ 6 ਤੋਂ 8 ਫਰਵਰੀ ਤਕ ਕੀਤਾ ਜਾਵੇਗਾ

ਆਗਰਾ : ਇਕ ਸੱਜੇ ਪੱਖੀ ਸਮੂਹ ਨੇ ਆਗਰਾ ਦੀ ਇਕ ਅਦਾਲਤ ’ਚ ਪਟੀਸ਼ਨ ਦਾਇਰ ਕਰ ਕੇ ਤਾਜ ਮਹਿਲ ’ਚ ਉਰਸ ਕਰਵਾਉਣ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਪਟੀਸ਼ਨਕਰਤਾ ਅਖਿਲ ਭਾਰਤ ਹਿੰਦੂ ਮਹਾਂਸਭਾ (ਏ.ਬੀ.ਐਚ.ਐਮ.) ਨੇ ਉਰਸ ਲਈ ਤਾਜ ਮਹਿਲ ’ਚ ਮੁਫਤ ਦਾਖਲੇ ਨੂੰ ਵੀ ਚੁਨੌਤੀ ਦਿਤੀ ਹੈ। 
ਅਦਾਲਤ ਨੇ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਅਤੇ ਮਾਮਲੇ ਨੂੰ 4 ਮਾਰਚ ਨੂੰ ਅਗਲੀ ਸੁਣਵਾਈ ਲਈ ਸੂਚੀਬੱਧ ਕੀਤਾ।

ਮੁਗਲ ਬਾਦਸ਼ਾਹ ਸ਼ਾਹਜਹਾਂ ਦਾ ਤਿੰਨ ਰੋਜ਼ਾ ਉਰਸ ਇਸ ਸਾਲ 6 ਤੋਂ 8 ਫਰਵਰੀ ਤਕ ਕੀਤਾ ਜਾਵੇਗਾ। ਸ਼ਾਹਜਹਾਂ ਨੇ 1653 ’ਚ ਯਮੁਨਾ ਨਦੀ ਦੇ ਕੰਢੇ ਤਾਜ ਮਹਿਲ ਦਾ ਨਿਰਮਾਣ ਕਰਵਾਇਆ ਸੀ। ਪਟੀਸ਼ਨਕਰਤਾ ਦੇ ਵਕੀਲ ਅਨਿਲ ਕੁਮਾਰ ਤਿਵਾੜੀ ਨੇ ਕਿਹਾ ਕਿ ਪਟੀਸ਼ਨਕਰਤਾ ਏ.ਬੀ.ਐਚ.ਐਮ. ਨੇ ਅਪਣੀ ਡਿਵੀਜ਼ਨਲ ਮੁਖੀ ਮੀਨਾ ਦਿਵਾਕਰ ਅਤੇ ਜ਼ਿਲ੍ਹਾ ਪ੍ਰਧਾਨ ਸੌਰਭ ਸ਼ਰਮਾ ਰਾਹੀਂ ਸ਼ੁਕਰਵਾਰ ਨੂੰ ਆਗਰਾ ਦੇ ਸਿਵਲ ਕੋਰਟ ਕੰਪਲੈਕਸ ਵਿਚ ਸਿਵਲ ਮਾਮਲਿਆਂ ਦੇ ਚੌਥੇ ਵਧੀਕ ਜੱਜ (ਜੂਨੀਅਰ ਡਿਵੀਜ਼ਨ) ਕਮਰਾ ਨੰਬਰ 4 ਦੀ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ।

ਤਿਵਾੜੀ ਨੇ ਕਿਹਾ ਕਿ ਉਨ੍ਹਾਂ ਨੇ ਉਰਸ ਮਨਾਉਣ ਵਾਲੀ ਕਮੇਟੀ ’ਤੇ ਸਥਾਈ ਰੋਕ ਲਗਾਉਣ ਦੀ ਬੇਨਤੀ ਕੀਤੀ ਹੈ। ਪਟੀਸ਼ਨਕਰਤਾ ਨੇ ਉਰਸ ਲਈ ਤਾਜ ਮਹਿਲ ’ਚ ਮੁਫਤ ਦਾਖਲੇ ’ਤੇ ਵੀ ਇਤਰਾਜ਼ ਜਤਾਇਆ ਹੈ। ਏ.ਬੀ.ਐਚ.ਐਮ. ਦੇ ਬੁਲਾਰੇ ਸੰਜੇ ਜਾਟ ਨੇ ਦਲੀਲ ਦਿਤੀ ਕਿ ਸੰਸਥਾ ਨੇ ਆਰ.ਟੀ.ਆਈ. (ਸੂਚਨਾ ਦੇ ਅਧਿਕਾਰ) ਦੇ ਆਧਾਰ ’ਤੇ ਪਟੀਸ਼ਨ ਦਾਇਰ ਕੀਤੀ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਨਾ ਤਾਂ ਮੁਗਲਾਂ ਅਤੇ ਨਾ ਹੀ ਅੰਗਰੇਜ਼ਾਂ ਨੇ ਤਾਜ ਦੇ ਅੰਦਰ ਉਰਸ ਕਰਨ ਦੀ ਇਜਾਜ਼ਤ ਦਿਤੀ ਸੀ।

ਇਹ ਪਟੀਸ਼ਨ ਆਗਰਾ ਦੇ ਇਤਿਹਾਸਕਾਰ ਰਾਜ ਕਿਸ਼ੋਰ ਰਾਜੇ ਵਲੋਂ ਦਾਇਰ ਆਰ.ਟੀ.ਆਈ. ਦੇ ਆਧਾਰ ’ਤੇ ਦਾਇਰ ਕੀਤੀ ਗਈ ਹੈ। ਆਰ.ਟੀ.ਆਈ. ’ਚ ਉਸ ਨੇ ਤਾਜ ਮਹਿਲ ਕੰਪਲੈਕਸ ’ਚ ਉਰਸ ਅਤੇ ਨਮਾਜ਼ ਮਨਾਉਣ ਦੀ ਇਜਾਜ਼ਤ ਦੇਣ ਵਾਲੇ ਏ.ਐਸ.ਆਈ. ਨੂੰ ਪੁਛਿਆ ਸੀ, ਏ.ਐਸ.ਆਈ. ਨੇ ਜਵਾਬ ਦਿਤਾ ਕਿ ਨਾ ਤਾਂ ਮੁਗਲਾਂ ਨੇ, ਨਾ ਹੀ ਬ੍ਰਿਟਿਸ਼ ਸਰਕਾਰ ਜਾਂ ਭਾਰਤ ਸਰਕਾਰ ਨੇ ਤਾਜ ਮਹਿਲ ’ਚ ਉਰਸ ਮਨਾਉਣ ਦੀ ਇਜਾਜ਼ਤ ਦਿਤੀ ਸੀ। ਜਾਟ ਨੇ ਕਿਹਾ ਕਿ ਇਸ ਆਧਾਰ ’ਤੇ ਅਸੀਂ ਇਕ ਪਟੀਸ਼ਨ ਦਾਇਰ ਕਰ ਕੇ ਸਈਦ ਇਬਰਾਹਿਮ ਜ਼ੈਦੀ ਦੀ ਅਗਵਾਈ ਵਾਲੀ ਸ਼ਾਹਜਹਾਂ ਉਰਸ ਉਤਸਵ ਕਮੇਟੀ ਦੇ ਪ੍ਰਬੰਧਕਾਂ ਨੂੰ ਤਾਜ ਮਹਿਲ ’ਚ ਉਰਸ ਮਨਾਉਣ ਤੋਂ ਰੋਕਣ ਦੀ ਬੇਨਤੀ ਕੀਤੀ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement