ਰਾਜੌਰੀ ਵਿਖੇ ਅੱਤਵਾਦੀ ਹਮਲਿਆਂ 'ਚ ਮਾਰੇ ਗਏ ਹਿੰਦੂਆਂ ਦਾ ਕੀਤਾ ਗਿਆ ਅੰਤਿਮ ਸਸਕਾਰ
Published : Jan 3, 2023, 3:11 pm IST
Updated : Jan 3, 2023, 3:11 pm IST
SHARE ARTICLE
Pnjabi News
Pnjabi News

ਵੱਡੀ ਗਿਣਤੀ ਵਿਚ ਪਹੁੰਚੇ ਲੋਕ, ਨਮ ਅੱਖਾਂ ਨਾਲ ਦਿਤੀ ਅੰਤਿਮ ਵਿਦਾਈ 

ਪ੍ਰਸ਼ਾਸਨ ਨੂੰ ਕੀਤੀ ਹਥਿਆਰ ਮੁਹਈਆ ਕਰਵਾਉਣ ਦੀ ਅਪੀਲ 

ਰਾਜੌਰੀ: ਜੰਮੂ ਦੇ ਡਾਂਗਰੀ ਪਿੰਡ 'ਚ ਦੋ ਦਿਨਾਂ ਤੋਂ ਚੱਲ ਰਹੇ ਅੱਤਵਾਦੀ ਹਮਲਿਆਂ 'ਚ ਮਾਰੇ ਗਏ ਲੋਕਾਂ ਦਾ ਅੱਜ ਅੰਤਿਮ ਸਸਕਾਰ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ 'ਚ ਲੋਕ ਡਾਂਗਰੀ ਪਹੁੰਚੇ। 6 ਲੋਕਾਂ ਦੀ ਮੌਤ ਤੋਂ ਬਾਅਦ ਲੋਕਾਂ ਦੀਆਂ ਅੱਖਾਂ ਨਮ ਸਨ ਅਤੇ ਉਨ੍ਹਾਂ ਵਿੱਚ ਪਾਕਿਸਤਾਨ ਖ਼ਿਲਾਫ਼ ਗੁੱਸਾ ਸੀ।

ਡਾਂਗਰੀ ਦੇ ਸਰਪੰਚ ਧੀਰਜ ਸ਼ਰਮਾ ਨੇ ਦੱਸਿਆ ਕਿ ਇਲਾਕੇ ਵਿੱਚ ਪਿੰਡ ਬਚਾਓ ਕਮੇਟੀ (ਵੀਡੀਸੀ) ਬਣੀ ਹੋਈ ਸੀ ਪਰ ਪੁਲਿਸ ਨੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਕੋਲੋਂ ਹਥਿਆਰ ਖੋਹ ਲਏ ਸਨ। ਉਨ੍ਹਾਂ ਨੂੰ ਹਥਿਆਰਾਂ ਮੁੜ ਅਲਾਟ ਵੀ ਨਹੀਂ ਕੀਤਾ ਗਿਆ। ਜੇਕਰ ਵੀਡੀਸੀ ਦੇ ਲੋਕਾਂ ਕੋਲ ਹਥਿਆਰ ਹੁੰਦੇ ਤਾਂ ਉਹ ਐਤਵਾਰ ਨੂੰ ਅੱਤਵਾਦੀਆਂ ਨੂੰ ਮੂੰਹ ਤੋੜ ਜਵਾਬ ਦਿੰਦੇ। ਧੀਰਜ ਸ਼ਰਮਾ ਨੇ ਕਿਹਾ ਕਿ ਪਾਕਿਸਤਾਨ ਆਪਣੀਆਂ ਕਰਤੂਤਾਂ ਤੋਂ ਪਿੱਛੇ ਹਟਣ ਵਾਲਾ ਨਹੀਂ ਹੈ। ਅਜਿਹੇ 'ਚ ਹੁਣ ਲੋਕ ਆਪਣੀ ਸੁਰੱਖਿਆ ਲਈ ਹਥਿਆਰ ਚੁੱਕਣ ਲਈ ਤਿਆਰ ਹਨ।

ਇੱਕ ਖੂਫ਼ੀਆ ਰਿਪੋਰਟ ਅਨੁਸਾਰ, ਪਾਕਿਸਤਾਨੀ ਅੱਤਵਾਦੀ ਭਾਰਤ ਵਿੱਚ ਘੁਸਪੈਠ ਕਰਨ ਲਈ ਰਾਜੌਰੀ ਸੈਕਟਰ ਵਿੱਚ ਐਲਓਸੀ ਦੇ ਨਾਲ-ਨਾਲ ਅੱਗੇ ਵਾਲੇ ਰੱਖਿਆ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਰਾਜੌਰੀ ਸੈਕਟਰ ਵਿੱਚ ਪਾਕਿਸਤਾਨ ਵਾਲੇ ਪਾਸੇ ਚਾਰ ਲਾਂਚਿੰਗ ਪੈਡ ਹਨ। ਕਰੀਬ 25-30 ਅੱਤਵਾਦੀ ਕੋਟਲੀ, ਲਾਂਜੋਟੇ, ਨਿੱਕਲ ਅਤੇ ਖੁਈਰੇਟਾ ਵਿਖੇ ਇਨ੍ਹਾਂ ਲਾਂਚਿੰਗ ਪੈਡਾਂ ਦੀ ਵਰਤੋਂ ਕਰ ਕੇ ਭਾਰਤ ਵਿੱਚ ਘੁਸਪੈਠ ਕਰਨ ਦੀ ਯੋਜਨਾ ਬਣਾ ਰਹੇ ਹਨ।

ਉਧਰ ਸਥਾਨਕ ਲੋਕਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਖ਼ਿਲਾਫ਼ ਵੀ ਗੁੱਸਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਸੋਮਵਾਰ ਨੂੰ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਨਾ ਚਲਾਉਣ ਕਾਰਨ ਇਹ ਧਮਾਕਾ ਹੋਇਆ। ਰਾਜੌਰੀ ਨਗਰ ਕੌਂਸਲ ਦੇ ਉਪ ਚੇਅਰਮੈਨ ਭਾਰਤ ਭੂਸ਼ਣ ਨੇ ਵੀ ਪਿੰਡਾਂ ਦੀਆਂ ਸੁਰੱਖਿਆ ਕਮੇਟੀਆਂ ਨੂੰ ਹਥਿਆਰ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement