ਬਰਾਤੀਆਂ ਨਾਲ ਭਰੀ ਬੱਸ ਮਕਾਨ ’ਚ ਟਕਰਾਈ, 6 ਦੀ ਮੌਤ, 40 ਤੋਂ ਵੱਧ ਜ਼ਖ਼ਮੀ
Published : Jan 3, 2021, 10:02 pm IST
Updated : Jan 3, 2021, 10:02 pm IST
SHARE ARTICLE
bus accident
bus accident

ਬੱਸ ’ਚ 70 ਤੋਂ ਵੱਧ ਲੋਕ ਸਨ, ਜਿਨ੍ਹਾਂ ’ਚੋਂ 44 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਰਾਜਾਪੁਰਮ :  ਕੇਰਲ ਦੇ ਰਾਜਾਪੁਰਮ ’ਚ ਐਤਵਾਰ ਨੂੰ ਬਰਾਤ ਲੈ ਕੇ ਆ ਰਹੀ ਇਕ ਬੱਸ ਮਕਾਨ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ’ਚ 6 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਜ਼ਖ਼ਮੀ ਹੋ ਗਏ। ਇਸ ਹਾਦਸੇ ’ਚ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਦੁਖ ਜਤਾਇਆ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਨੂੰ ਤੁਰੰਤ ਮੈਡੀਕਲ ਸਹੂਲਤ ਦਿਤੀ ਗਈ ਅਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। 

AccidentAccidentਜਾਣਕਾਰੀ ਅਨੁਸਾਰ ਬੱਸ ’ਚ 70 ਤੋਂ ਵੱਧ ਲੋਕ ਸਨ, ਜਿਨ੍ਹਾਂ ’ਚੋਂ 44 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। 33 ਲੋਕਾਂ ਦਾ ਕਾਨਹਾਂਗਡ ਜ਼ਿਲ੍ਹਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਇਨ੍ਹਾਂ ’ਚੋਂ 5 ਦੀ ਮੌਤ ਪੁਤੰਕਲ ਤਾਲੁਕ ਹਸਪਤਾਲ ’ਚ ਹੋਈ, ਜਦੋਂ ਕਿ ਇਕ ਦੀ ਕਾਨਹਾਂਗਡ ਜ਼ਿਲ੍ਹਾ ਹਸਪਤਾਲ ’ਚ ਹੋ ਗਈ। ਕਾਸਰਗੋਡ ਜ਼ਿਲ੍ਹਾ ਕਲੈਕਟਰ ਨੇ ਇਸ ਦੀ ਜਾਣਕਾਰੀ ਦਿਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement