ਫੌਜ 'ਚ ਭਰਤੀ ਹੋਣ ਲਈ ਨੌਜਵਾਨ ਨੇ ਛੱਡੀ IIT, ਦੀਵਾਰਾਂ ਨੂੰ ਇੰਟਰਵਿਊ ਦੇਣ ਮਗਰੋਂ NDA 'ਚੋਂ ਮਿਲਿਆ ਗੋਲਡ ਮੈਡਲ
Published : Dec 2, 2022, 4:48 pm IST
Updated : Dec 2, 2022, 5:27 pm IST
SHARE ARTICLE
Gaurav Yadav
Gaurav Yadav

ਗੋਲਡ ਮੈਡਲ ਜੇਤੂ ਗੌਰਵ ਸ਼ੁਰੂ ਤੋਂ ਹੀ ਫੌਜ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦਾ ਸੀ

 

ਰਾਜਸਥਾਨ - ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਗੌਰਵ ਯਾਦਵ ਨੇ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਵਿਚ ਸ਼ਾਮਲ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਸੁਪਨਾ ਜ਼ਰੂਰ ਦੇਖਿਆ ਹੋਵੇਗਾ, ਪਰ ਗੌਰਵ ਯਾਦਵ ਨੇ ਇਹ ਸੁਪਨਾ ਨਾ ਸਿਰਫ਼ ਦੇਖਿਆ ਸਗੋਂ ਪੂਰਾ ਵੀ ਕੀਤਾ। ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਰਹਿਣ ਵਾਲੇ ਗੌਰਵ ਯਾਦਵ ਨੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਵਿੱਚ ਦਾਖ਼ਲਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਗੌਰਵ ਨੇ ਨਾ ਸਿਰਫ਼ ਸਿਖਲਾਈ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਸਗੋਂ ਉਸ ਨੂੰ ਐਨਡੀਏ ਦੀ 143ਵੀਂ ਪਰੇਡ ਵਿਚ ਰਾਸ਼ਟਰਪਤੀ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

ਗੋਲਡ ਮੈਡਲ ਜੇਤੂ ਗੌਰਵ ਸ਼ੁਰੂ ਤੋਂ ਹੀ ਫੌਜ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦਾ ਸੀ। ਬਚਪਨ ਤੋਂ ਹੀ ਖੇਡਾਂ ਅਤੇ ਅਕਾਦਮਿਕ ਹੁਨਰਮੰਦ, ਗੌਰਵ ਨੇ ਆਈਆਈਟੀ ਦਾਖਲਾ ਪ੍ਰੀਖਿਆ ਪਾਸ ਕਰਨ ਦੇ ਤੱਥ ਨੂੰ ਆਪਣੇ ਪਰਿਵਾਰ ਤੋਂ ਗੁਪਤ ਰੱਖਿਆ ਕਿਉਂਕਿ ਉਸ ਨੇ ਫੌਜ ਵਿਚ ਭਰਤੀ ਹੋਣ ਦਾ ਆਪਣਾ ਸੁਪਨਾ ਪੂਰਾ ਕਰਨਾ ਸੀ। ਗੌਰਵ ਨੇ ਦਿੱਲੀ ਦੇ ਇੱਕ ਕਾਲਜ ਵਿਚ ਦਾਖ਼ਲਾ ਲਿਆ ਅਤੇ ਐਨਡੀਏ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਸੀ।

ਗੌਰਵ ਨੇ ਦੋ ਵਾਰ NDA ਦਾਖਲਾ ਪ੍ਰੀਖਿਆ ਪਾਸ ਕੀਤੀ ਪਰ ਦੋਵੇਂ ਵਾਰ ਸਰਵਿਸ ਸਿਲੈਕਸ਼ਨ ਬੋਰਡ (SSB) ਇੰਟਰਵਿਊ ਦੇ ਪੜਾਅ ਨੂੰ ਪਾਸ ਕਰਨ ਵਿਚ ਅਸਫ਼ਲ ਰਿਹਾ। ਇਸ ਅਸਫ਼ਲਤਾ ਤੋਂ ਸਬਕ ਲੈਂਦਿਆਂ ਉਸ ਨੇ ਤੀਜਾ ਮੌਕਾ ਹੱਥੋਂ ਨਹੀਂ ਜਾਣ ਦਿੱਤਾ। ਉਸ ਦੀ ਮਿਹਨਤ ਰੰਗ ਲਿਆਈ ਅਤੇ ਗੌਰਵ ਖੜਕਵਾਸਲਾ ਵਿਚ ਨੈਸ਼ਨਲ ਡਿਫੈਂਸ ਅਕੈਡਮੀ ਦਾ ਹਿੱਸਾ ਬਣ ਗਿਆ। ਬੁੱਧਵਾਰ (30 ਨਵੰਬਰ, 2022) ਨੂੰ ਪਾਸਿੰਗ ਆਊਟ ਪਰੇਡ ਤੋਂ ਬਾਅਦ, ਗੌਰਵ ਨੇ ਕਿਹਾ, “ਮੈਂ ਆਪਣੇ ਕਮਰੇ ਦੀ ਕੰਧ ਦੇ ਸਾਹਮਣੇ ਖੜ੍ਹਾ ਰਹਿੰਦਾ ਸੀ। ਇਸ ਦੌਰਾਨ ਮੈਂ ਸੋਚਦਾ ਸੀ ਕਿ ਮੈਂ SSB ਪੈਨਲ ਨੂੰ ਇੰਟਰਵਿਊ ਦੇ ਰਿਹਾ ਹਾਂ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇ ਰਿਹਾ ਹਾਂ। 

ਗੌਰਵ ਯਾਦਵ ਇੱਕ ਕਿਸਾਨ ਪਰਿਵਾਰ ਤੋਂ ਹੈ। ਉਸ ਦਾ ਜੱਦੀ ਘਰ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦਾ ਪਿੰਡ ਜਾਜੌਰ-ਬਾਸ ਹੈ। ਗੌਰਵ ਦਾ ਭਰਾ ਵਿਨੀਤ ਵੀ ਭਾਰਤੀ ਫੌਜ ਵਿੱਚ ਹੈ। ਰਿਪੋਰਟ ਮੁਤਾਬਕ ਵਿਨੀਤ ਨੇ ਦੱਸਿਆ ਕਿ ਇਕ ਸਮਾਂ ਸੀ ਜਦੋਂ ਪਰਿਵਾਰ ਗੌਰਵ ਦੀ ਮਾਨਸਿਕ ਸਥਿਤੀ ਨੂੰ ਲੈ ਕੇ ਚਿੰਤਾ ਕਰਨ ਲੱਗ ਪਿਆ ਸੀ।
ਵਿਨੀਤ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਭਰਾ ਨੂੰ ਆਈਆਈਟੀ ਨਤੀਜੇ ਬਾਰੇ ਪੁੱਛਿਆ ਤਾਂ ਗੌਰਵ ਨੇ ਦੱਸਿਆ ਕਿ ਪ੍ਰੀਖਿਆ ਪਾਸ ਨਹੀਂ ਹੋ ਸਕੀ। ਜਦੋਂ ਗੌਰਵ ਨੂੰ ਐਨਡੀਏ ਲਈ ਚੁਣਿਆ ਗਿਆ ਤਾਂ ਉਹ ਕਿਤੇ ਗਿਆ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਸੂਚਿਤ ਕੀਤਾ ਕਿ ਉਸ ਦਾ ਆਈਆਈਟੀ ਦਾਖਲਾ ਕਲੀਅਰ ਹੋ ਗਿਆ ਹੈ।

ਵਿਨੀਤ ਦਾ ਕਹਿਣਾ ਹੈ ਕਿ ਗੌਰਵ ਨੇ ਇਹ ਅਨੋਖੀ ਉਪਲੱਬਧੀ ਹਾਸਲ ਕਰਕੇ ਆਪਣੇ ਆਪ ਨੂੰ ਸਹੀ ਸਾਬਤ ਕੀਤਾ ਹੈ। ਸਾਨੂੰ ਇਸ 'ਤੇ ਮਾਣ ਹੈ। 
ਗੌਰਵ ਨੇ ਨਾ ਸਿਰਫ਼ ਐਨਡੀਏ ਵਿਚ ਅਕਾਦਮਿਕ ਮੋਰਚੇ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਸਗੋਂ ਉਹ ਫ਼ੌਜੀ ਸਿਖਲਾਈ ਵਿਚ ਵੀ ਸਭ ਤੋਂ ਅੱਗੇ ਸੀ। ਨਤੀਜੇ ਵਜੋਂ, ਉਸ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇੰਨਾ ਹੀ ਨਹੀਂ, ਗੌਰਵ ਨੂੰ ਪਰੇਡ ਦੀ ਕਮਾਂਡ ਕਰਨ ਦਾ ਮੌਕਾ ਵੀ ਮਿਲਿਆ ਜੋ ਸੋਨੇ 'ਤੇ ਸੁਹਾਗਾ ਬਣ ਗਿਆ। ਖ਼ੁਦ ਗੌਰਵ ਨੇ ਵੀ ਇਸ ਦੀ ਕਲਪਨਾ ਨਹੀਂ ਕੀਤੀ ਸੀ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement