Jharkhand News : ਝਾਰਖੰਡ 'ਚ ਬੰਬ ਨਾਲ ਉਡਾਇਆ ਰੇਲਵੇ ਟ੍ਰੈਕ, 39 ਮੀਟਰ ਦੂਰ ਟ੍ਰੈਕ ਦਾ ਕੁਝ ਹਿੱਸਾ ਡਿੱਗਿਆ

By : BALJINDERK

Published : Oct 2, 2024, 3:16 pm IST
Updated : Oct 2, 2024, 3:16 pm IST
SHARE ARTICLE
ਝਾਰਖੰਡ 'ਚ ਬੰਬ ਨਾਲ ਉਡਾਇਆ ਰੇਲਵੇ ਟ੍ਰੈਕ
ਝਾਰਖੰਡ 'ਚ ਬੰਬ ਨਾਲ ਉਡਾਇਆ ਰੇਲਵੇ ਟ੍ਰੈਕ

Jharkhand News : ਧਮਾਕਾ ਇੰਨਾ ਜ਼ਬਰਦਸਤ ਸੀ ਕਿ ਰੇਲਵੇ ਟਰੈਕ ਦਾ ਕੁਝ ਹਿੱਸਾ 39 ਮੀਟਰ ਦੂਰ ਜਾ ਡਿੱਗਿਆ, ਉੱਥੇ 3 ਫੁੱਟ ਡੂੰਘਾ ਟੋਆ ਹੈ

Jharkhand News : ਝਾਰਖੰਡ ਦੇ ਸਾਹਿਬਗੰਜ ਵਿੱਚ NTPC MGR ਰੇਲਵੇ ਟ੍ਰੈਕ ਨੂੰ ਸ਼ਰਾਰਤੀ ਅਨਸਰਾਂ ਨੇ ਬੰਬ ਨਾਲ ਉਡਾ ਦਿੱਤਾ ਹੈ, ਇਸ ਘਟਨਾ ਵਿੱਚ ਰੇਲਵੇ ਟਰੈਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਰੇਲਵੇ ਟਰੈਕ ਦਾ ਕੁਝ ਹਿੱਸਾ 39 ਮੀਟਰ ਦੂਰ ਜਾ ਡਿੱਗਿਆ। ਉੱਥੇ 3 ਫੁੱਟ ਡੂੰਘਾ ਟੋਆ ਹੈ। ਰੇਲਵੇ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਜਾਣਕਾਰੀ ਮੁਤਾਬਕ ਘਟਨਾ ਰਾਤ ਕਰੀਬ 12 ਵਜੇ ਦੀ ਦੱਸੀ ਜਾ ਰਹੀ ਹੈ।

ਇਹ ਵੀ ਪੜੋ :Delhi News : ਦਿੱਲੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਸਪੈਸ਼ਲ ਸੈੱਲ ਨੇ 500 ਕਿਲੋ ਕੋਕੀਨ ਕੀਤੀ ਬਰਾਮਦ

ਪੁਲਿਸ ਨੇ ਮੌਕੇ ਤੋਂ ਬਿਜਲੀ ਦੀਆਂ ਤਾਰਾਂ ਬਰਾਮਦ ਕਰ ਲਈਆਂ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਇਲਾਕੇ ਵਿੱਚ ਅਜਿਹੀ ਘਟਨਾ ਪਹਿਲੀ ਵਾਰ ਵਾਪਰੀ ਹੈ। ਘਟਨਾ ਸਮੇਂ ਮੌਜੂਦ ਨਾਈਟ ਗਾਰਡ ਗੋਵਿੰਦ ਸਾਓ ਨੇ ਦੱਸਿਆ ਕਿ ਰਾਤ 11:59 'ਤੇ ਜ਼ੋਰਦਾਰ ਆਵਾਜ਼ ਆਈ। ਅਜਿਹਾ ਲੱਗ ਰਿਹਾ ਸੀ ਕਿ ਇੱਕ ਟਰੱਕ ਦਾ ਟਾਇਰ ਫਟ ਗਿਆ ਸੀ, ਪਰ ਬਾਅਦ ਵਿੱਚ ਪਤਾ ਲੱਗਾ ਕਿ ਐਮਜੀਆਰ ਟਰੈਕ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਸੀ। ਇਸ ਦਾ ਅਸਰ ਇੰਨਾ ਜ਼ਬਰਦਸਤ ਸੀ ਕਿ ਟ੍ਰੈਕ ਦਾ 470 ਸੈਂਟੀਮੀਟਰ ਦਾ ਹਿੱਸਾ ਟੁੱਟ ਕੇ 39 ਮੀਟਰ ਦੂਰ ਜਾ ਡਿੱਗਿਆ।

(For more news apart from  Bombed railway track in Jharkhand, part of the track fell 39 meters away News in Punjabi, stay tuned to Rozana Spokesman)

 

Location: India, Jharkhand

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement