ਜਾਅਲੀ ਕਾਗਜ਼ਾਂ 'ਤੇ ਇਕ ਅਰਬ ਦਾ ਕਰਜ਼ਾ ਲੈਣ ਵਾਲੇ ਪਿਓ-ਪੁੱਤ ਗ੍ਰਿਫ਼ਤਾਰ
Published : Sep 2, 2018, 12:49 pm IST
Updated : Sep 2, 2018, 12:49 pm IST
SHARE ARTICLE
Loan Fraud
Loan Fraud

ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਜਆਲੀ ਕਾਗਜ਼ਾਂ ਦੇ ਆਧਾਰ 'ਤੇ ਬੈਂਕ ਤੋਂ ਇਕ ਅਰਬ ਰੁਪਏ ਦਾ ਕਰਜ਼ਾ ਲੈਣ ਦੇ ਮਾਮਲੇ ਵਿਚ ਪਿਓ-ਪੁੱਤ ਨੂੰ ਆਈਜੀਆਈ...

ਨਵੀਂ ਦਿੱਲੀ : ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਜਆਲੀ ਕਾਗਜ਼ਾਂ ਦੇ ਆਧਾਰ 'ਤੇ ਬੈਂਕ ਤੋਂ ਇਕ ਅਰਬ ਰੁਪਏ ਦਾ ਕਰਜ਼ਾ ਲੈਣ ਦੇ ਮਾਮਲੇ ਵਿਚ ਪਿਓ-ਪੁੱਤ ਨੂੰ ਆਈਜੀਆਈ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਹੈ। ਪਿਉ-ਪੁੱਤ ਆਡੀ ਅਤੇ ਪੋਰਸ਼ ਕਾਰਾਂ ਦੀ ਦਿੱਲੀ ਐਨਸੀਆਰ ਵਿਚ ਸਪਲਾਈ ਕਰਨ ਵਾਲੀ ਕੰਪਨੀ ਦੇ ਮਾਲਕ ਹਨ। ਪੁਲਿਸ ਦਾ ਕਹਿਣਾ ਹੈ ਕਿ ਬ੍ਰਿਟਿਸ਼ ਨਾਗਰਿਕ ਪਿਤਾ-ਪੁੱਤਰ ਲੰਡਨ ਭੱਜਣ ਦੀ ਤਿਆਰੀ ਵਿਚ ਸਨ।

AresstAresst

ਜਾਣਕਾਰੀ ਅਨੁਸਾਰ ਐਚਡੀਐਫਸੀ ਬੈਂਕ ਵਲੋਂ 29 ਅਗੱਸਤ ਨੂੰ ਆਰਥਿਕ ਅਪਰਾਧ ਸ਼ਾਖਾ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਸ਼ਿਕਾਇਤ 'ਤੇ ਬੈਂਕ ਨੇ ਕਿਹਾ ਕਿ ਸੀ ਕਿ ਬ੍ਰਿਟਿਸ਼ ਨਾਗਰਿਕ ਰਸ਼ਪਾਲ ਸਿੰਘ ਤੇ ਉਨ੍ਹਾਂ ਦੇ ਬੇਟਾ ਮਨਧੀਰ ਸਿੰਘ ਦੀ ਕੰਪਨੀ ਵਿਚ ਪੋਰਸ਼ ਤੇ ਆਡੀ ਕਾਰਾਂ ਦੀ ਸਪਲਾਈ ਦਾ ਕੰਮ ਕਰਦੇ ਹਨ। ਇਸ ਲਈ ਬੈਂਕ ਤੋਂ ਕੰਪਨੀ ਕਰਜ਼ਾ ਲੈਂਦੀ ਸੀ। ਇਸੇ ਦੇ ਚਲਦਿਆਂ ਉਨ੍ਹਾਂ ਜੰਮੂ ਤੇ ਕਸ਼ਮੀਰ ਬੈਂਕ ਵਲੋਂ ਕਾਗਜ਼ ਪੇਸ਼ ਕਰਕੇ ਵੱਖ-ਵੱਖ ਮਦਾਂ 'ਚ ਕਰੀਬ 100 ਕਰੋੜ ਰੁਪਏ ਕਰਜ਼ਾ ਲੈ ਲਿਆ।

HDFC BankHDFC Bank

ਜਦੋਂ ਭੁਗਤਾਨ ਵਿਚ ਸਮੱਸਿਆ ਆਈ ਤਾਂ ਇਸ ਸਾਲ ਬੈਂਕ ਨੇ ਜਾਂਚ ਕੀਤੀ ਤਾਂ ਗੜਬੜੀ ਸਾਹਮਣੇ ਆਈ। ਬੈਂਕ ਪ੍ਰਤੀਨਿਧ ਨੇ ਮੁਕੱਦਮਾ ਕਰਵਾਉਣ ਦੌਰਾਨ ਹੀ ਦੋਸ਼ੀਆਂ ਦੇ ਵਿਦੇਸ਼ ਭੱਜਣ ਦਾ ਡਰ ਪ੍ਰਗਟਾਇਆ ਸੀ। ਉਥੇ ਮਾਮਲੇ ਦੀ ਜਾਂਚ ਲਈ ਇੰਸਪੈਕਟਰ ਰਜਨੀਸ਼ ਤੇ ਇੰਸਪੈਕਟਰ ਸ਼ੰਭੂ ਨਾਥ ਦੀ ਟੀਮ ਗਠਤ ਕੀਤੀ ਗਈ।ਟੀਮ ਨੂੰ ਸੂਚਨਾ ਮਿਲੀ ਕਿ ਪਿਤਾ ਪੁੱਤਰ ਲੰਡਨ ਜਾਣ ਲਈ ਆਈਜੀਆਈ ਏਅਰਪੋਰਟ 'ਤੇ ਹਨ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

Bank LoanBank Loan

ਦਸ ਦਈਏ ਕਿ ਇਸ ਤੋਂ ਪਹਿਲਾਂ ਦੇਸ਼ ਵਿਚ ਕਈ ਵੱਡੇ ਮਾਮਲੇ ਅਜਿਹੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚ ਕਈ ਵੱਡੇ ਕਾਰੋਬਾਰੀ ਦੇਸ਼ ਦੀਆਂ ਬੈਂਕਾਂ ਨੂੰ ਮੋਟਾ ਚੂਨਾ ਲਗਾ ਕੇ ਵਿਦੇਸ਼ਾਂ ਵਿਚ ਫ਼ਰਾਰ ਹੋ ਗਏ ਹਨ। ਪਹਿਲਾਂ ਸ਼ਰਾਬ ਕਾਰੋਬਾਰੀ ਵਿਜੈ ਮਾਲੀਆ ਬੈਂਕਾਂ ਨੂੰ ਮੋਟੀ ਠੱਗੀ ਲਗਾ ਕੇ ਫ਼ਰਾਰ ਹੋ ਗਿਆ ਅਤੇ ਉਸ ਤੋਂ ਬਾਅਦ ਹੀਰਾ ਕਾਰੋਬਾਰੀ ਨੀਰਵ ਮੋਦੀ ਕਰੀਬ 13500 ਕਰੋੜ ਰੁਪਏ ਦਾ ਘਪਲਾ ਕਰਕੇ ਵਿਦੇਸ਼ਾਂ ਵਿਚ ਜਾ ਕੇ ਬੈਠ ਗਏ ਹਨ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement