ਸਟਾਲਿਨ ਦੇ ਪੈਰ ਨਾ ਛੂਹੋ-ਡੀ ਐਮ ਕੇ
Published : Sep 2, 2018, 9:56 am IST
Updated : Sep 2, 2018, 9:56 am IST
SHARE ARTICLE
M. K. Stalin
M. K. Stalin

ਡੀ.ਐਮ.ਕੇ. ਨੇ ਅਪਣੇ ਕਾਰਕੁਨਾਂ ਨੂੰ ਕਿਹਾ ਹੈ ਕਿ ਉਹ ਐਮ.ਕੇ. ਸਟਾਲਿਨ ਦੇ ਪੂਰ ਨਾ ਛੂਹਣ ਕਿਉਂਕਿ ਇਹ ਆਤਮਸਨਮਾਨ ਦੇ ਸਿਧਾਂਤ ਵਿਰੁਧ ਹੈ...........

ਚੇਨਈ : ਡੀ.ਐਮ.ਕੇ. ਨੇ ਅਪਣੇ ਕਾਰਕੁਨਾਂ ਨੂੰ ਕਿਹਾ ਹੈ ਕਿ ਉਹ ਐਮ.ਕੇ. ਸਟਾਲਿਨ ਦੇ ਪੂਰ ਨਾ ਛੂਹਣ ਕਿਉਂਕਿ ਇਹ ਆਤਮਸਨਮਾਨ ਦੇ ਸਿਧਾਂਤ ਵਿਰੁਧ ਹੈ। ਪਾਰਟੀ ਨੇ ਕਿਹਾ ਕਿ ਪੈਰ ਛੂਹਣ ਦੀ ਥਾਂ ਪਿਆਰ ਨਾਲ 'ਵਣੱਕਮ' ਕਹਿ ਕੇ ਪਾਰਟੀ ਮੁਖੀ ਦਾ ਸਵਾਗਤ ਕੀਤਾ ਜਾਵੇ। ਸਟਾਲਿਨ ਦੇ ਪੈਰ ਛੂਹਣ ਦਾ ਵਿਰੋਧ ਕਰਦਿਆਂ ਪਾਰਟੀ ਨੇ ਕਿਹਾ, ''ਹੁਣ ਸਾਨੂੰ ਧਿਆਨ ਖਿੱਚਣ ਲਈ ਪੈਰ ਛੂਹਣ ਦੀ ਗ਼ੁਲਾਮੀ ਵਾਲੀ ਭਾਵਨਾ ਨੂੰ ਤਿਆਗ ਦੇਣਾ ਚਾਹੀਦਾ ਹੈ ਅਤੇ ਇਕ ਚੰਗੀ ਸਿਆਸੀ ਸੰਸਕ੍ਰਿਤੀ ਦੀ ਮਜ਼ਬੂਤੀ ਲਈ ਸਹਿਯੋਗ ਕਰਨਾ ਚਾਹੀਦਾ ਹੈ।''

ਪਾਰਟੀ ਹੈੱਡਕੁਆਰਟਰ ਨੇ ਇੱਥੇ ਇਕ ਬਿਆਨ 'ਚ ਕਿਹਾ, ''ਅਸੀ ਕਾਰਕੁਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਛੂਹ ਕੇ ਸਟਾਲਿਨ ਲਈ ਅਣਸੁਖਾਵੀਂ ਸਥਿਤੀ ਨਾ ਪੈਦਾ ਕਰਨ। ਸਾਨੂੰ ਫ਼ਰਜ਼, ਮਾਣ ਅਤੇ ਅਨੁਸ਼ਾਸਨ ਦੇ ਸਿਧਾਂਤ ਦੀ ਰਾਖੀ ਕਰਨੀ ਚਾਹੀਦੀ ਹੈ।'' ਬਿਆਨ 'ਚ ਇਹ ਵੀ ਕਿਹਾ ਗਿਆ ਕਿ ਸਟਾਲਿਟ ਅਤੇ ਹੋਰ ਆਗੂਆਂ ਨੂੰ ਮਾਲਾ ਪਹਿਨਾਉਣ ਜਾਂ ਸ਼ਾਲ ਪਾਉਣ ਦੀ ਥਾਂ ਕਿਤਾਬਾਂ ਭੇਟ ਕੀਤੀਆਂ ਜਾ ਸਕਦੀਆਂ ਹਨ ਜੋ ਵਿਦਿਆਰਥੀਆਂ ਅਤੇ ਜਨਤਾ ਦੇ ਪ੍ਰਯੋਗ ਲਈ ਲਾਇਬ੍ਰੇਰੀਆਂ ਨੂੰ ਦਿਤੀਆਂ ਜਾ ਸਕਦੀਆਂ ਹਨ।  (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement