ਉਸਾਰੀ ਅਧੀਨ ਇਮਾਰਤ ਡਿੱਗੀ, ਦੋ ਮੌਤਾਂ
Published : Aug 2, 2020, 9:55 am IST
Updated : Aug 2, 2020, 9:55 am IST
SHARE ARTICLE
Photo
Photo

ਦਿੱਲੀ ਨਾਲ ਲਗਦੇ ਨੋਇਡਾ ਵਿਚ ਸ਼ੁਕਰਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਇਥੇ ਬਹੁ ਮੰਜ਼ਲਾਂ ਇਮਾਰਤ ਡਿੱਗਣ ਨਾਲ ਕਈ ਲੋਕ ਹੇਠਾਂ ਦੱਬੇ ਗਏ।

ਨੋਇਡਾ, 1 ਅਗੱਸਤ: ਦਿੱਲੀ ਨਾਲ ਲਗਦੇ ਨੋਇਡਾ ਵਿਚ ਸ਼ੁਕਰਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਇਥੇ ਬਹੁ ਮੰਜ਼ਲਾਂ ਇਮਾਰਤ ਡਿੱਗਣ ਨਾਲ ਕਈ ਲੋਕ ਹੇਠਾਂ ਦੱਬੇ ਗਏ। ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਮੌਕੇ ਉਤੇ ਪਹੁੰਚ ਗਈ ਹੈ। ਮਲਬੇ ਵਿਚੋਂ 5 ਲੋਕਾਂ ਨੂੰ ਕਢਿਆ ਗਿਆ ਸੀ। ਇਨ੍ਹਾਂ ਵਿਚੋਂ 2 ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਲੋਕਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਨੋਇਡਾ ਦੇ ਸੈਕਟਰ 11 ਸਥਿਤ ਐਫ਼ 62 ਵਿਚ ਇਹ ਬਿਲਡਿੰਗ ਡਿੱਗੀ ਹੈ।

ਦਸਿਆ ਜਾ ਰਿਹਾ ਹੈ ਕਿ ਇਮਾਰਤ ਨਿਰਮਾਣ ਅਧੀਨ ਸੀ। ਮੌਕੇ ਉਤੇ ਪੁਲਿਸ ਫ਼ੋਰਸ ਨਾਲ ਅੱਗ ਬੁਝਾਊ ਵਿਭਾਗ ਦੀ ਟੀਮ, ਐਂਬੂਲੈਂਸ ਅਤੇ ਐਨ.ਡੀ.ਆਰ.ਐਫ. ਮੌਜੂਦ ਹੈ। ਮਲਬੇ ਹੇਠ 10 ਤੋਂ ਵੱਧ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਹੈ। ਮੌਕੇ ਉਤੇ ਮੌਜੂਦ ਰਹੇ ਲੋਕਾਂ ਦਾ ਕਹਿਣਾ ਹੈ ਕਿ ਮਲਬੇ ਦੇ ਹੇਠਾਂ ਕਈ ਲੋਕ ਦਬੇ ਹਨ। ਇਮਾਰਤ ਨੋਇਡਾ ਸੈਕਟਰ 24 ਪੁਲਿਸ ਸਟੇਸ਼ਨ ਦੇ ਅਧੀਨ ਆਉਂਦੀ ਹੈ।  (ਪੀਟੀਆਈ)

Location: India, Uttar Pradesh, Noida

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement