ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਟਿਕ-ਟਾਕ ਦਾ ਕੇਸ ਲੜਨ ਤੋਂ ਕੀਤਾ ਇਨਕਾਰ
Published : Jul 2, 2020, 9:09 am IST
Updated : Jul 2, 2020, 9:09 am IST
SHARE ARTICLE
India-China
India-China

ਦੇਸ਼ ਦੇ ਸੀਨੀਅਰ ਐਡਵੋਕੇਟਾਂ ’ਚ ਸ਼ਾਮਲ ਸਾਬਕਾ ਐਟਰਨੀ ਜਨਰਲ ਮੁਕੁਲ ਰੋਹਤਗੀ ਨੇ ਚੀਨੀ ਐਪ ਟਿਕ-ਟਾਕ ਦਾ ਮੁਕੱਦਮਾ ਲੜਨ ਤੋਂ

ਨਵੀਂ ਦਿੱਲੀ, 1 ਜੁਲਾਈ : ਦੇਸ਼ ਦੇ ਸੀਨੀਅਰ ਐਡਵੋਕੇਟਾਂ ’ਚ ਸ਼ਾਮਲ ਸਾਬਕਾ ਐਟਰਨੀ ਜਨਰਲ ਮੁਕੁਲ ਰੋਹਤਗੀ ਨੇ ਚੀਨੀ ਐਪ ਟਿਕ-ਟਾਕ ਦਾ ਮੁਕੱਦਮਾ ਲੜਨ ਤੋਂ ਇਨਕਾਰ ਕਰ ਦਿਤਾ ਹੈ। ਸ਼੍ਰੀ ਰੋਹਤਗੀ ਨੇ ਕਿਹਾ ਕਿ ਉਹ ਚੀਨੀ ਐਪ ਲਈ ਭਾਰਤ ਸਰਕਾਰ ਵਿਰੁਧ ਕੋਰਟ ’ਚ ਖੜ੍ਹੇ ਨਹੀਂ ਹੋਣਗੇ। ਭਾਰਤ ਸਰਕਾਰ ਵਲੋਂ 59 ਚੀਨੀ ਐਪਸ ਨੂੰ ਬੰਦ ਕੀਤੇ ਜਾਣ ਦੇ ਫ਼ੈਸਲੇ ਤੋਂ ਬਾਅਦ ਇਨ੍ਹਾਂ ’ਚੋਂ ਇਕ ਐਪ ‘ਟਿਕ-ਟਾਕ’ ਨੇ ਕਾਨੂੰਨੀ ਰਸਤਾ ਅਪਣਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਪਹਿਲੇ ਕਦਮ ’ਤੇ ਹੀ ਝਟਕਾ ਲੱਗਾ ਹੈ। ਟਿਕ-ਟਾਕ ਨੇ ਮਾਮਲੇ ਦੀ ਪੈਰਵੀ ਲਈ ਸ਼੍ਰੀ ਰੋਹਤਗੀ ਨਾਲ ਸੰਪਰਕ ਕੀਤਾ ਸੀ

File PhotoFile Photo

ਪਰ ਉਨ੍ਹਾਂ ਨੇ ਟਿਕ-ਟਾਕ ਵਲੋਂ ਸਰਕਾਰ ਵਿਰੁਧ ਪੇਸ਼ ਹੋਣ ਤੋਂ ਇਨਕਾਰ ਕਰ ਦਿਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਭਾਰਤ ਸਰਕਾਰ ਵਿਰੁਧ ਚੀਨੀ ਐਪ ਲਈ ਕੋਰਟ ’ਚ ਕੇਸ ਨਹੀਂ ਲੜਨਗੇ। ਜ਼ਿਕਰਯੋਗ ਹੈ ਕਿ ਦੇਸ਼ ਦੀ ਸੁਰੱਖਿਆ ’ਤੇ ਖ਼ਤਰੇ ਵਾਲੇ ਚੀਨੀ ਐਪਸ ’ਤੇ ਮੋਦੀ ਸਰਕਾਰ ਨੇ ਐਕਸ਼ਨ ਸ਼ੁਰੂ ਕਰ ਦਿਤਾ ਹੈ। ਟਿਕ-ਟਾਕ ਸਮੇਤ 59 ਚੀਨੀ ਐਪਸ ’ਤੇ ਸੋਮਵਾਰ ਰਾਤ ਪਾਬੰਦੀ ਲਾ ਦਿਤੀ ਸੀ। ਇਨ੍ਹਾਂ ’ਚ ਟਿਕ-ਟਾਕ ਵੀ ਸ਼ਾਮਲ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣਾ ਅਕਾਊਂਟ ਵੀਬੋ ਤੋਂ ਹਟਾ ਦਿਤਾ ਹੈ।  ਮੋਦੀ ਨੇ ਕੁਝ ਸਾਲ ਪਹਿਲਾਂ ਹੀ ਵੀਬੋ ਜੁਆਇੰਨ ਕੀਤਾ ਸੀ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement