ਜਹਾਜ਼ ਦੇ ਲੈਂਡਿੰਗ ਗੇਅਰ ਕੋਲ ਲੁਕ ਕੇ ਜਾ ਰਿਹਾ ਸੀ ਸਖ਼ਸ਼, 3500 ਫੁੱਟ ਤੋਂ ਡਿੱਗਿਆ, ਮੌਤ
Published : Jul 2, 2019, 6:10 pm IST
Updated : Jul 2, 2019, 6:10 pm IST
SHARE ARTICLE
cover of the landing gear, abroad
cover of the landing gear, abroad

ਇਕ ਵਿਅਕਤੀ ਦੀ ਜਹਾਜ਼ ਤੋਂ 3500 ਫੁੱਟ ਦੀ ਉਚਾਈ ਤੋਂ ਡਿੱਗ ਕੇ ਮੌਤ ਹੋ ਗਈ...

ਨਵੀਂ ਦਿੱਲੀ: ਇਕ ਵਿਅਕਤੀ ਦੀ ਜਹਾਜ਼ ਤੋਂ 3500 ਫੁੱਟ ਦੀ ਉਚਾਈ ਤੋਂ ਡਿੱਗ ਕੇ ਮੌਤ ਹੋ ਗਈ। ਇਹ ਵਿਅਕਤੀ ਜਹਾਜ਼ ਦੇ ਲੈਂਡਿੰਗ ਗੇਅਰ ਕੋਲ ਲੁਕ ਕੇ ਵਿਦੇਸ਼ ਜਾ ਰਿਹਾ ਸੀ। 3500 ਫੁੱਟ ਉਤੇ ਜਾ ਕੇ ਜਹਾਜ਼ ਦਾ ਲੈਂਡਿੰਗ ਗੇਅਰ ਖੋਲ੍ਹਿਆ ਤਾਂ ਇਹ ਵਿਅਕਤੀ ਥੱਲੇ ਡਿੱਗ ਗਿਆ। ਇਹ ਕੋਈ ਪਰਵਾਸੀ ਸੀ ਜੋ ਵਿਦੇਸ਼ ਜਾਣ ਦੇ ਚੱਕਰ ਵਿਚ ਸੀ। ਇਹ ਵਿਅਕਤੀ ਪੂਰਾ ਖਾਣ ਪੀਣ ਦਾ ਸਾਮਾਨ ਲੈ ਕੇ ਲੈਂਡਿੰਗ ਗੇਅਰ ਕੋਲ ਬੈਠਾ ਸੀ। ਇਹ ਸਾਮਾਨ ਉਥੇ ਹੀ ਫਸਿਆ ਰਹਿ ਗਿਆ। ਹੀਥਰੋ ਹਵਾਈ ਅੱਡੇ ਤੋਂ ਇਕ ਜਹਾਜ਼ ਨੇ ਉਡਾਨ ਭਰੀ, ਇਸੇ ਜਹਾਜ਼ ਦੇ ਲੈਂਡਿੰਗ ਗੇਅਰ ਅੰਦਰ ਇਕ ਵਿਅਕਤੀ ਲੁਕ ਕੇ ਬੈਠ ਗਿਆ।

ਜਦੋਂ ਉਹ 3500 ਫੁੱਟ ਦੀ ਉਚਾਈ ‘ਤੇ ਸਾਊਥ ਲੰਡਨ ਦੇ ਉੱਪਰ ਪਹੁੰਚਾਇਆ ਤਾਂ ਜਹਾਜ਼ ਨੇ ਆਪਣਾ ਲੈਂਡਿੰਗ ਗੇਅਰ ਖੋਲ੍ਹ ਦਿੱਤਾ ਤੇ ਇਹ ਵਿਅਕਤੀ ਨੈਰੋਬੇ ਤੋਂ ਕੀਨੀਆ ਏਅਰਵੇਜ਼ ਦੇ ਜਹਾਜ਼ ਤੋਂ 3500 ਫੁੱਟ ਦੀ ਉਚਾਈ ਤੋਂ ਡਿੱਗ ਗਿਆ। ਉਸ ਸਮੇਂ ਦੱਖਣੀ ਲੰਡਨ ਦੇ ਕਲੈਫੇਮ ‘ਚ ਬਣੇ ਇਕ ਵੱਡੇ ਮਕਾਨ ਦੇ ਪਾਰਕ ‘ਚ ਕੁਝ ਲੋਕ ਧੁੱਪ ਸੇਕ ਰਹੇ ਸਨ। ਇਹ ਵਿਅਕਤੀ ਉਨ੍ਹਾਂ ਤੋਂ ਕੁਝ ਦੂਰੀ ਉਤੇ ਜਾ ਡਿੱਗਿਆ। ਜਦੋਂ ਇਹ ਲੋਕ ਉਸ ਜਗ੍ਹਾ ਪਹੁੰਚੇ ਤਾਂ ਉੱਥੇ ਇਕ ਮਨੁੱਖੀ ਸਰੀਰ ਪਿਆ ਹੋਇਆ ਸੀ, ਉਸ ਦਾ ਇਕ ਹਿੱਸਾ ਪਾਰਕ ‘ਚ ਲੱਗੇ ਘਾਹ ‘ਤੇ ਸੀ ਅਤੇ ਬਾਕੀ ਦਾ ਹਿੱਸਾ ਕੰਕਰੀਟ ‘ਤੇ ਸੀ।

ਪਤਾ ਚੱਲਿਆ ਕਿ ਕੀਨੀਆ ਏਅਰਵੇਜ਼ ਦੇ ਜਹਾਜ਼ ਨੇ ਦੱਖਣੀ ਲੰਡਨ ਦੇ ਕਲੈਫੇਮ ਉੱਪਰ ਅਸਮਾਨ ਤੋਂ ਲੰਘਣ ਦੌਰਾਨ ਆਪਣਾ ਲੈਂਡਿੰਗ ਗਿਅਰ ਖੋਲ੍ਹ ਦਿੱਤਾ ਜਿਸ ਕਾਰਨ ਉੱਥੇ ਚੋਰੀ ਬੈਠ ਕੇ ਸਫ਼ਰ ਕਰ ਰਿਹਾ ਇਕ ਯਾਤਰੀ 3500 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗ ਗਿਆ। ਹੇਠਾਂ ਡਿੱਗਣ ਨਾਲ ਉਸ ਦੀ ਮੌਤ ਹੋ ਗਈ। ਇਸ ਤੋਂ ਵੀ ਅਜੀਬ ਗੱਲ ਇਹ ਸੀ ਕਿ ਜਦੋਂ ਵਿਅਕਤੀ ਲੈਂਡਿੰਗ ਗੇਅਰ ਤੋਂ ਹੇਠਾਂ ਇਕ ਮਕਾਨ ‘ਚ ਬਣੀ ਪਾਰਕ ‘ਚ ਡਿੱਗਿਆ ਤਾਂ ਉਸ ਵੇਲੇ ਉੱਥੇ ਕਈ ਲੋਕ ਥੋੜ੍ਹੀ-ਥੋੜ੍ਹੀ ਦੂਰੀ ‘ਤੇ ਬੈਠ ਕੇ ਧੁੱਪ ਸੇਕ ਰਹੇ ਸਨ।

ਅਚਾਨਕ ਉਪਰੋਂ ਕੋਈ ਚੀਜ਼ ਡਿੱਗਣ ਨਾਲ ਉੱਥੇ ਹਲਚਲ ਹੋ ਗਈ, ਪਾਰਕ ‘ਚ ਇਕ ਛੋਟਾ ਜਿਹਾ ਟੋਇਆ ਵੀ ਬਣ ਗਿਆ, ਉਦੋਂ ਲੋਕਾਂ ਨੇ ਉਥੇ ਜਾ ਕੇ ਦੇਖਿਆ ਤਾਂ ਇਕ ਵਿਅਕਤੀ ਨੂੰ ਡਿੱਗਿਆ ਦੇਖਿਆ। ਉਸ ਦੇ ਸਿਰ ‘ਤੇ ਕਾਫ਼ੀ ਸੱਟਾਂ ਲੱਗੀਆਂ ਹੋਈਆਂ ਸਨ। ਧੁੱਪ ਦਾ ਆਨੰਦ ਲੈ ਰਹੇ ਸਾਰੇ ਲੋਕ ਇਹ ਗੱਲ ਸੋਚ ਕੇ ਹੈਰਾਨ ਸਨ ਕਿ ਜੇਕਰ ਉਹ ਵਿਅਕਤੀ ਉਨ੍ਹਾਂ ਉੱਪਰ ਡਿੱਗ ਜਾਂਦਾ ਤਾਂ ਉਨ੍ਹਾਂ ਦਾ ਕੀ ਹੁੰਦਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement