ਲਖਨਊ ਦੇ ਇਕ ਪਰਿਵਾਰ 'ਤੇ ਕੋਰੋਨਾ ਦਾ ਕਹਿਰ, 20 ਦਿਨਾਂ 'ਚ ਹੋਈ 7 ਮੈਂਬਰਾਂ ਦੀ ਮੌਤ
Published : Jun 2, 2021, 9:59 am IST
Updated : Jun 2, 2021, 9:59 am IST
SHARE ARTICLE
Uttar Pradesh: Seven from one family die due to Covid-19 in 20 days
Uttar Pradesh: Seven from one family die due to Covid-19 in 20 days

ਪਰਿਵਾਰ ਦੇ ਮੈਂਬਰ 25 ਅਪ੍ਰੈਲ ਤੋਂ 15 ਮਈ ਦੌਰਾਨ ਕੋਰੋਨਾ ਦੀ ਚਪੇਟ ਵਿੱਚ ਆਉਂਦੇ ਗਏ ਅਤੇ ਉਨ੍ਹਾਂ ਦੀ ਮੌਤ ਹੁੰਦੀ ਗਈ।

ਲਖਨਊ - ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਲਖਨਊ ਦੇ ਇਕ ਪਰਿਵਾਰ 'ਤੇ ਕੋਰੋਨਾ ਦਾ ਕਹਿਰ ਢਹਿ ਗਿਆ ਹੈ। ਦਰਅਸਲ ਕੋਰੋਨਾ ਨੇ ਇਕ ਪਰਿਵਾਰ ਦੇ ਸੱਤ ਮੈਬਰਾਂ ਨੂੰ ਨਿਗਲ ਗਿਆ ਜਦੋਂ ਕਿ ਪਰਿਵਾਰ ਦਾ ਇੱਕ ਬਜ਼ੁਰਗ ਇਕੱਠੇ ਇੰਨੀਆਂ ਲਾਸ਼ਾਂ ਦਾ ਦੁੱਖ ਸਹਿਣ ਨਾ ਕਰ ਸਕਿਆ ਤਾਂ ਉਸ ਦੀ ਵੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।

ਪਰਿਵਾਰ ਦੇ ਅੱਠ ਮੈਬਰਾਂ ਦੀ ਮੌਤ ਪਿਛਲੇ 20 ਦਿਨਾਂ ਵਿਚ ਹੋ ਗਈ। ਸੋਮਵਾਰ ਨੂੰ ਇਕੱਠੇ 5 ਲੋਕਾਂ ਦੀ ਤੇਰ੍ਹਵੀਂ ਕੀਤੀ ਗਈ। ਇਨ੍ਹਾਂ ਵਿੱਚ ਚਾਰ ਸਕੇ ਭਰਾ ਸਨ। ਪੀੜਤ ਪਰਿਵਾਰ  ਪ੍ਰਸ਼ਾਸਨ ਨੂੰ ਮਦਦ ਦੀ ਗੁਹਾਰ ਲਗਾ ਰਿਹਾ ਹੈ। ਲਖਨਊ ਨਾਲ ਸਟੇ ਇਮਲਿਆ ਪੂਰਵਾ ਪਿੰਡ ਨਿਵਾਸੀ ਓਮਕਾਰ ਯਾਦਵ ਦੇ ਪਰਿਵਾਰ 'ਤੇ ਕੋਰੋਨਾ ਦੀ ਇਹ ਸਭ ਤੋਂ ਵੱਡੀ ਤ੍ਰਾਸਦੀ ਡਿੱਗੀ ਹੈ। ਪਰਿਵਾਰ ਦੇ ਮੈਂਬਰ 25 ਅਪ੍ਰੈਲ ਤੋਂ 15 ਮਈ ਦੌਰਾਨ ਕੋਰੋਨਾ ਦੀ ਚਪੇਟ ਵਿੱਚ ਆਉਂਦੇ ਗਏ ਅਤੇ ਉਨ੍ਹਾਂ ਦੀ ਮੌਤ ਹੁੰਦੀ ਗਈ।

corona casecorona 

ਓਮਕਾਰ ਨੇ ਦੱਸਿਆ ਕਿ ਉਨ੍ਹਾਂ ਦੇ 4 ਭਰਾਵਾਂ, ਮਾਂ ਅਤੇ ਦੋ ਭੈਣਾਂ ਦੀ ਮੌਤ ਕੋਰੋਨਾ ਦੇ ਚੱਲਦੇ ਹੋਈ ਹੈ ਜਦੋਂ ਕਿ ਵੱਡੀ ਮਾਂ ਧੀਆਂ ਦੀ ਮੌਤ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕੀ। ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦਾ ਵੀ ਦਿਹਾਂਤ ਹੋ ਗਿਆ। ਓਮਕਾਰ ਨੇ ਦੱਸਿਆ, ਪੂਰਾ ਪਰਿਵਾਰ ਕੋਵਿਡ ਦੀ ਚਪੇਟ ਵਿੱਚ ਆ ਗਿਆ ਸੀ। ਸਵੇਰੇ ਅਸੀਂ 10 ਵਜੇ ਮਾਤਾ ਜੀ ਦਾ ਅੰਤਿਮ ਸੰਸਕਾਰ ਕੀਤਾ।

ਫਿਰ ਦੁਪਹਿਰ ਤਿੰਨ ਛੋਟੇ ਭਰਾਵਾਂ ਦਾ ਅੰਤਿਮ ਸੰਸਕਾਰ ਕੀਤਾ। ਰੇਲ ਅਧਿਕਾਰੀਆਂ ਨੇ ਪਰਿਵਾਰ ਦੇ ਮੈਬਰਾਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ। ਇਸ ਦੌਰਾਨ ਮੇਰੇ ਵੱਡੇ ਭਰਾ ਦੀ ਮੌਤ ਹੋ ਗਈ। ਫਿਰ ਮੇਰੇ ਇੱਕ ਹੋਰ ਛੋਟੇ ਭਰਾ ਦਾ ਦਿਹਾਂਤ ਹੋ ਗਿਆ। ਓਮਕਾਰ ਨੇ ਕਿਹਾ ਕਿ ਅਜੇ ਤੱਕ ਕੋਈ ਅਧਿਕਾਰੀ ਮਦਦ ਲਈ ਅੱਗੇ ਨਹੀਂ ਆਇਆ ਹੈ। ਉਨ੍ਹਾਂ ਨੇ ਬੱਚਿਆਂ ਦੀ ਪੜ੍ਹਾਈ ਅਤੇ ਦਵਾਈ ਦੀ ਚਿੰਤਾ ਜਤਾਈ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement