ਗੈਸ ਸਿਲੰਡਰ ਲਈ ਅੱਜ ਤੋਂ 11 ਰੁਪਏ ਵੱਧ ਦੇਣੇ ਪੈਣਗੇ
Published : Jun 2, 2020, 9:01 am IST
Updated : Jun 2, 2020, 9:01 am IST
SHARE ARTICLE
File Photo
File Photo

ਘਰੇਲੂ ਰਸੋਈ ਗੈਸ ਸਿਲੰਡਰ ਮਹਿੰਗਾ ਹੋ ਗਿਆ ਹੈ। ਪਹਿਲੀ ਜੂਨ, ਮਤਲਬ ਕਿ ਅੱਜ ਤੋਂ ਲਾਗੂ ਕੀਮਤਾਂ 'ਚ ਰਾਜਧਾਨੀ ਦਿੱਲੀ

ਨਵੀਂ ਦਿੱਲੀ, 1 ਜੂਨ : ਘਰੇਲੂ ਰਸੋਈ ਗੈਸ ਸਿਲੰਡਰ ਮਹਿੰਗਾ ਹੋ ਗਿਆ ਹੈ। ਪਹਿਲੀ ਜੂਨ, ਮਤਲਬ ਕਿ ਅੱਜ ਤੋਂ ਲਾਗੂ ਕੀਮਤਾਂ 'ਚ ਰਾਜਧਾਨੀ ਦਿੱਲੀ 'ਚ ਬਿਨਾਂ ਸਬਸਿਡੀ ਵਾਲੇ ਸਿਲੰਡਰ ਲਈ ਹੁਣ 11.50 ਰੁਪਏ ਜ਼ਿਆਦਾ ਭੁਗਤਾਨ ਕਰਨਾ ਪਵੇਗਾ। ਦਿੱਲੀ 'ਚ ਹੁਣ 14.2 ਕਿੱਲੋ ਦੇ ਸਿਲੰਡਰ ਲਈ 593 ਰੁਪਏ ਦੇਣੇ ਪੈਣਗੇ। ਪਿਛਲੇ ਮਹੀਨੇ ਇਹ ਕੀਮਤ 581.50 ਰੁਪਏ ਸੀ। ਇਸੇ ਤਰ੍ਹਾਂ ਕੋਲਕਾਤਾ 'ਚ ਹੁਣ ਇਕ ਸਿਲੰਡਰ ਲਈ 584.50 ਰੁਪਏ ਦੀ ਬਜਾਏ 616 ਰੁਪਏ ਖ਼ਰਚਣੇ ਪੈਣਗੇ। ਮੁੰਬਈ 'ਚ ਪਿਛਲੇ ਮਹੀਨੇ ਜਿਹੜੇ ਰੇਟ 579 ਰੁਪਏ ਸਨ, ਉਹ ਹੁਣ 590.50 ਰੁਪਏ ਹੋ ਗਏ ਹਨ।

ਇਸੇ ਤਰ੍ਹਾਂ ਚੇਨਈ 'ਚ ਪਿਛਲੇ ਮਹੀਨੇ ਦੇ 569.50 ਰੁਪਏ ਦੇ ਮੁਕਾਬਲੇ ਇਸ ਪੂਰੇ ਮਹੀਨੇ 606.50 ਰੁਪਏ ਦੇਣੇ ਪੈਣਗੇ। ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਰਸੋਈ ਗੈਸ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। ਪਹਿਲੀ ਤਾਰੀਕ ਨੂੰ ਤੈਅ ਹੋਣ ਵਾਲੇ ਰੇਟ ਪੂਰਾ ਮਹੀਨਾ ਲਾਗੂ ਰਹਿੰਦੇ ਹਨ।
ਕੋਰੋਨਾ ਵਾਇਰਸ ਕਾਰਨ ਲਗਾਏ ਗਏ ਲਾਕਡਾਊਨ ਦਾ ਅਸਰ ਇਹ ਹੈ ਕਿ ਦੁਨੀਆਂ ਦੀ ਵੱਡੀ ਆਬਾਦੀ ਘਰਾਂ 'ਚ ਕੈਦ ਹੈ ਤੇ ਹਰ ਤਰ੍ਹਾਂ ਦਾ ਕੰਮਕਾਜ ਠੱਪ ਪਿਆ ਹੈ। ਅਜਿਹੇ ਵਿਚ ਕੱਚੇ ਤੇਲ ਦੇ ਨਾਲ ਨਾਲ ਰਸੋਈ ਗੈਸ ਦੀਆਂ ਕੀਮਤਾਂ ਵੀ ਤੇਜ਼ੀ ਨਾਲ ਹੇਠਾਂ ਡਿੱਗੀਆਂ ਹਨ।

File photoFile photo

ਉੱਥੇ ਹੀ ਸਰਕਾਰ ਨੇ ਪਿਛਲੇ ਮਹੀਨਿਆਂ 'ਚ ਰਸੋਈ ਗੈਸ ਦੇ ਭਾਅ ਵਧਾਏ ਹਨ। ਇਸ ਦਾ ਅਸਰ ਇਹ ਹੈ ਕਿ ਪਿਛਲੇ ਮਹੀਨੇ ਗਾਹਕਾਂ ਨੂੰ ਦਿਤੀ ਜਾਣ ਵਾਲੀ ਸਬਸਿਡੀ ਜ਼ੀਰੋ 'ਤੇ ਪਹੁੰਚ ਗਈ। ਇੰਨਾ ਹੀ ਨਹੀਂ ਸਬਸਿਡੀ ਦੇਣ ਤੋਂ ਬਾਅਦ ਵੀ ਸਰਕਾਰ ਪ੍ਰਤੀ ਸਿਲੰਡਰ ਕਰੀਬ 150 ਰੁਪਏ ਦੀ ਕਮਾਈ ਕਰਨ ਦੀ ਸਥਿਤੀ 'ਚ ਆ ਗਈ ਹੈ। ਹੁਣ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਨੂੰ ਇਸ ਦਾ ਫ਼ਾਇਦਾ ਆਮ ਆਦਮੀ ਤਕ ਪਹੁੰਚਾਉਣਾ ਚਾਹੀਦਾ ਹੈ।  (ਏਜੰਸੀ)
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement