ਭਾਰਤੀ ਸੈਨਾ ਦੇ 'ਹਿਮ ਮਾਨਵ' ਯੇਤੀ ਹੋਣ ਦੇ ਦਾਅਵੇ ਨੂੰ ਨੇਪਾਲ ਸੈਨਾ ਨੇ ਕੀਤਾ ਖਾਰਜ਼
Published : May 2, 2019, 2:07 pm IST
Updated : May 2, 2019, 2:07 pm IST
SHARE ARTICLE
Nepal Army Told This Picture of the Indian Army Wrong
Nepal Army Told This Picture of the Indian Army Wrong

ਨੇਪਾਲ ਸੈਨਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਫੁਟਪ੍ਰਿੰਟ ਇਸ ਖੇਤਰ ਵਿਚ ਕਈ ਵਾਰ ਦੇਖੇ ਗਏ ਹਨ

ਨਵੀਂ ਦਿੱਲੀ- ਭਾਰਤੀ ਸੈਨਾ ਨੇ ਕੁੱਝ ਦਿਨ ਪਹਿਲਾ ਇਕ ਤਸਵੀਰ ਆਪਣੇ ਟਵਿੱਟਰ ਅਕਾਊਂਟ ਤੇ ਸ਼ੇਅਰ ਕੀਤੀ ਸੀ ਜਿਸ ਵਿਚ 'ਹਿਮ ਮਾਨਵ' ਦੇ ਪੈਰਾਂ ਦੇ ਨਿਸ਼ਾਨ ਦਿਖ ਰਹੇ ਸਨ। ਇੰਡੀਅਨ ਫੋਰਸ ਇਹ ਦਾਅਵਾ ਕਰ ਰਹੀ ਸੀ ਕਿ ਇਹ ਨਿਸ਼ਾਨ 'ਹਿਮ ਮਾਨਵ' ਦੇ ਪੈਰਾਂ ਦੇ ਨਿਸ਼ਾਨ ਹਨ ਪਰ ਨੇਪਾਲ ਦੇ ਅਧਿਕਾਰੀਆਂ ਨੇ ਇਨ੍ਹਾਂ ਤਸਵੀਰਾਂ ਨੂੰ ਗਲਤ ਸਾਬਿਤ ਕਰ ਦਿੱਤਾ ਹੈ। ਭਾਰਤੀ ਸੈਨਾ ਨੇ 'ਹਿਮ ਮਾਨਵ' ਯੇਤੀ ਦੀ ਮੌਜੂਦਗੀ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ।

Snowman Foot PrintSnowman Foot Print

ਸੈਨਾ ਨੇ ਕਈ ਤਸਵੀਰਾਂ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਦੀ ਮਾਉਂਟਿੰਗ ਮੁਹਿੰਮ ਟੀਮ ਨੇ 09 ਅਪ੍ਰੈਲ ਨੂੰ ਨੇਪਾਲ-ਚੀਨ ਸੀਮਾ ਤੇ ਮੌਜੂਦ ਮਕਾਲੂ ਬੇਸ ਕੈਂਪ ਦੇ ਕੋਲ 'ਯੇਤੀ' ਦੇ ਰਹੱਸਮਈ ਪੈਰਾਂ ਦੇ ਨਿਸ਼ਾਨ ਦੇਖੇ ਸਨ। ਭਾਰਤੀ ਫੌਜ ਦੇ ਇਸ ਦਾਅਵੇ ਨੂੰ ਹੁਣ ਨੇਪਾਲ ਦੇ ਅਧਿਕਾਰੀਆਂ ਨੇ ਖਾਰਿਜ ਕਰ ਦਿੱਤਾ ਹੈ।  ਨੇਪਾਲ ਸੈਨਾ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਫੁਟਪ੍ਰਿੰਟ ਇਸ ਖੇਤਰ ਵਿਚ ਕਈ ਵਾਰ ਦੇਖੇ ਜਾਂਦੇ ਹਨ ਅਤੇ ਇਹ ਜੰਗਲੀ ਭਾਲੂ ਦੇ ਪੈਰਾਂ ਦੇ ਨਿਸ਼ਾਨ ਹਨ।

 Snowman Foot PrintSnowman Foot Print

ਦੱਸ ਦਈਏ ਕਿ ਭਾਰਤੀ ਫੌਜ ਨੇ ਆਪਣੇ ਦਾਅਵਿਆਂ  ਨੂੰ ਸਾਬਤ ਕਰਨ ਲਈ  'ਯੇਤੀ' ਦੇ ਫੁਟਪ੍ਰਿੰਟ ਦੱਸਦੇ ਹੋਏ ਕੁਲ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਸਨ।  ਇਸ ਫੁਟਪ੍ਰਿੰਟ ਦੀ ਲੰਬਾਈ 32 ਇੰਚ ਅਤੇ ਚੋੜਾਈ 15 ਇੰਚ ਮਿਣੀ ਗਈ ਜੋ ਇਸ ਇਲਾਕੇ ਵਿਚ ਰਹਿਣ ਵਾਲੇ ਕਿਸੇ ਹੋਰ ਜਾਨਵਰ ਨਾਲ ਮੇਲ ਨਹੀਂ ਖਾਂਦੀ।  ਨੇਪਾਲ ਵਿਚ ਮੌਜੂਦ ਮਕਾਲੂ-ਬਾਰੁਨ ਨੈਸ਼ਨਲ ਪਾਰਕ ਦਾ ਇਹ ਉਹੀ ਇਲਾਕਾ ਹੈ ਜਿਸ ਵਿਚ ਪਹਿਲਾਂ ਵੀ  'ਯੇਤੀ' ਵੇਖੇ ਜਾਣ ਦਾ ਦਾਅਵਾ ਕੀਤਾ ਜਾਂਦਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement