'ਮੇਰਾ ਦਿਮਾਗ ਹੀ ਮੇਰਾ ਦੁਸ਼ਮਣ' ਖ਼ੁਦਕੁਸ਼ੀ ਤੋਂ ਪਹਿਲਾਂ ਨਿਊਜ਼ ਐਂਕਰ ਨੇ ਕੀਤਾ ਪ੍ਰਗਟਾਵਾ 
Published : Apr 2, 2018, 11:59 am IST
Updated : Apr 2, 2018, 11:59 am IST
SHARE ARTICLE
suicide
suicide

ਹੈਦਰਾਬਾਦ ਵਿਚ ਵੀ-6 ਨਾਮ ਦੇ ਤੇਲਗੂ ਨਿਊਜ਼ ਚੈਨਲ ਵਿਚ ਬਤੌਰ ਐਂਕਰ ਕੰਮ ਕਰਨ ਵਾਲੀ ਵੀ. ਰਾਧਿਕਾ ਰੈੱਡੀ ਦੀ ਮੌਤ ਦੀ ਖ਼ਬਰ ਸਾਹਮਣੇ ਆਈ...

ਨਵੀਂ ਦਿੱਲੀ : ਹੈਦਰਾਬਾਦ ਵਿਚ ਵੀ-6 ਨਾਮ ਦੇ ਤੇਲਗੂ ਨਿਊਜ਼ ਚੈਨਲ ਵਿਚ ਬਤੌਰ ਐਂਕਰ ਕੰਮ ਕਰਨ ਵਾਲੀ ਵੀ. ਰਾਧਿਕਾ ਰੈੱਡੀ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਦਸਿਆ ਜਾ ਰਿਹਾ ਹੈ ਕਿ ਉਸ ਨੇ ਉਸ ਇਮਾਰਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਜਿਸ ਵਿਚ ਉਹ ਰਹਿ ਰਹੀ ਸੀ। ਰਾਧਿਕਾ ਦੇ ਬੈਗ ਵਿਚੋਂ ਇਕ ਖ਼ੁਦਕੁਸ਼ੀ ਪੱਤਰ ਵੀ ਮਿਲਿਆ ਜਿਸ ਵਿਚ ਲਿਖਿਆ ਹੈ ਕਿ ਮੇਰਾ ਦਿਮਾਗ ਹੀ ਮੇਰਾ ਦੁਸ਼ਮਣ ਹੈ। ਦੂਜੇ ਪਾਸੇ ਹੈਦਰਾਬਾਦ ਪੁਲਿਸ ਦਾ ਕਹਿਣਾ ਹੈ ਕਿ ਟੀਵੀ ਐਂਕਰ ਡਿਪ੍ਰੇਸ਼ਨ ਦਾ ਸ਼ਿਕਾਰ ਸੀ। ਫ਼ਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।  

suicidesuicide

ਪੁਲਿਸ ਮੁਤਾਬਕ ਰਾਧਿਕਾ ਦਫ਼ਤਰ ਵਿਚੋਂ ਕੰਮ ਖ਼ਤਮ ਕਰ ਕੇ ਜਿਵੇਂ ਹੀ ਘਰ ਵਾਪਸ ਆਈ ਸੀ ਤਾਂ ਉਹ ਸਿੱਧੀ ਇਮਾਰਤ ਦੀ ਪੰਜਵੀਂ ਮੰਜ਼ਿਲ 'ਤੇ ਚੜ੍ਹ ਗਈ ਤੇ ਉਸ ਨੇ ਉੱਥੋਂ ਛਾਲ ਮਾਰ ਦਿਤੀ। ਰਾਧਿਕਾ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦਸਿਆ ਕਿ ਉਹ ਅਪਣੀ ਧੀ ਦਾ ਇੰਤਜ਼ਾਰ ਕਰ ਰਹੇ ਸਨ। ਰਾਤ ਨੂੰ ਕਰੀਬ 10.30 ਵਜੇ ਇਕ ਅਾਵਾਜ਼ ਸੁਣੀ ਜਿਸ ਤੋਂ ਬਾਅਦ ਉਨ੍ਹਾਂ ਬਾਹਰ ਜਾ ਕੇ ਦੇਖਿਆ ਤਾਂ ਰਾਧਿਕਾ ਖੂਨ ਨਾਲ ਲੱਥਪੱਥ ਧਰਤੀ 'ਤੇ ਪਈ ਸੀ। 

suicidesuicide

 ਪੁਲਿਸ  ਇਸ ਥਿਉਰੀ ਤੇ ਵੀ ਕੰਮ ਕਰ ਰਹੀ ਹੈ ਕਿ ਸ਼ਾਇਦ ਐਂਕਰ ਇਸ ਕਰ ਕੇ ਵੀ ਡਿਪਰੈਸ਼ਨ ਵਿਚ ਸੀ ਕਿਉਕਿ ਉਸ ਨੇ ਛੇ ਮਹੀਨੇ ਪਹਿਲਾਂ ਅਪਣੇ ਪਤੀ ਤੋਂ ਤਲਾਕ ਲਿਆ ਸੀ ਉਹ ਹੁਣ ਅਪਣੇ ਮਾਤਾ-ਪਿਤਾ ਨਾਲ ਇਥੇ ਰਹਿ ਰਹੀ ਸੀ। ਦਸਣਯੋਗ ਹੈ ਕਿ ਰਾਧਿਕਾ ਦਾ 14 ਸਾਲ ਦਾ ਇਕ ਬੇਟਾ ਵੀ ਹੈ ਜਿਸ ਦੀ ਵੀ ਦਿਮਾਗੀ ਹਾਲਤ ਠੀਕ ਨਹੀਂ ਦਸੀ ਜਾ ਰਹੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement