ਹੱਥ ਜੋੜਕੇ ਖੜ੍ਹੇ ਬਜ਼ੁਰਗ ਨੂੰ ਲੱਤ ਮਾਰਦਾ ਦਿਸਿਆ ਯੂਪੀ ਦਾ ਪੁਲਿਸ ਮੁਲਾਜ਼ਮ, ਵੀਡੀਓ ਹੋਈ ਵਾਇਰਲ 
Published : Feb 2, 2022, 4:52 pm IST
Updated : Feb 2, 2022, 4:52 pm IST
SHARE ARTICLE
UP policeman seen kicking old man with folded hands, video goes viral
UP policeman seen kicking old man with folded hands, video goes viral

ਸਾਬਕਾ IPS ਨੇ ਵੀਡੀਓ ਸ਼ੇਅਰ ਕਰ ਕੇ ਕਿਹਾ -ਹੋਣੀ ਚਾਹੀਦੀ ਹੈ ਸਖ਼ਤ ਕਾਰਵਾਈ 

ਇਹ ਘਟਨਾ 29 ਜਨਵਰੀ ਦੀ ਦੱਸੀ ਜਾ ਰਹੀ ਹੈ, ਮਾਮਲੇ ਦੀ ਹੋ ਰਹੀ ਹੈ ਜਾਂਚ  

ਬਾਂਦ : ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਹੱਥ ਜੋੜ ਕੇ ਖੜ੍ਹੇ ਬਜ਼ੁਰਗ ਨੂੰ ਇਕ ਪੁਲਿਸ ਵਾਲਾ ਲੱਤ ਮਾਰਦਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਪਹਿਲਾਂ ਇੱਕ ਆਈਪੀਐਸ ਅਧਿਕਾਰੀ ਨੇ ਟਵੀਟ 'ਤੇ ਸਾਂਝਾ ਕੀਤਾ ਹੈ।

UP policeman seen kicking old man with folded hands, video goes viralUP policeman seen kicking old man with folded hands, video goes viral

ਵੀਡੀਓ ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿੱਚ ਬਜ਼ੁਰਗ ਇੱਕ ਪੁਲਿਸ ਮੁਲਾਜ਼ਮ ਦੇ ਸਾਹਮਣੇ ਹੱਥ ਜੋੜ ਕੇ ਆਪਣੀ ਗੱਲ ਦੱਸ ਰਿਹਾ ਸੀ ਅਤੇ ਜਦੋਂ ਬਜ਼ੁਰਗ ਇੱਕ ਪਾਸੇ ਦੇਖਦਾ ਹੈ ਅਤੇ ਹੱਥ ਨਾਲ ਇਸ਼ਾਰਾ ਕਰ ਕੇ ਕੁਝ ਸਮਝ ਰਿਹਾ ਸੀ ਤਾਂ ਪੁਲਿਸ ਮੁਲਾਜ਼ਮ ਉਸ ਨੂੰ ਲੱਤ ਮਾਰਦਾ ਹੈ। ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਉਕਤ ਮੁਲਾਜ਼ਮ ਉਸ ਬਜ਼ੁਰਗ ਨੂੰ ਦੋ ਵਾਰ ਲੱਤ ਮਾਰ ਕੇ ਉਸ ਨੂੰ ਉਥੋਂ ਜਾਣ ਲਈ ਕਹਿੰਦਾ ਹੈ। ਆਸੇ-ਪਾਸੇ ਲੋਕਾਂ ਦੀ ਭੀੜ ਵੀ ਦਿਖਾਈ ਦੇ ਰਹੀ ਹੈ।

UP policeman seen kicking old man with folded hands, video goes viralUP policeman seen kicking old man with folded hands, video goes viral

ਜਾਣਕਾਰੀ ਅਨੁਸਾਰ ਇਹ ਘਟਨਾ 29 ਜਨਵਰੀ ਦੀ ਦੱਸੀ ਜਾ ਰਹੀ ਹੈ। ਉਧਰ ਇੱਕ ਸਾਬਕਾ ਆਈ.ਪੀ.ਐਸ. ਅਫ਼ਸਰ ਆਰ.ਕੇ. ਵਿਜ ਨੇ ਵੀਡੀਓ ਨੂੰ ਸਾਂਝਾ ਕੀਤਾ ਹੈ ਅਤੇ ਇਸ ਵਿਚ ਬਣਦੀ ਸਖਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਲਿਖਿਆ, ਕੁਝ ਪੁਲਿਸ ਸੁਧਾਰਾਂ ਲਈ ਧਨ ਦੀ ਲੋੜ ਨਹੀਂ ਹੁੰਦੀ ਸਗੋਂ ਯੋਗ ਸਿਖਲਾਈ ਅਤੇ ਸਖ਼ਤ  ਅਨੁਸ਼ਾਸ਼ਨੀ ਸ਼ਕਤੀ ਨਾਲ ਹੀ ਸੁਧਾਰ ਲਿਆਂਦਾ ਜਾ ਸਕਦਾ ਹੈ।

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement