Petrol and Diesel: ਕੜਾਕੇ ਦੀ ਠੰਢ ਕਾਰਨ ਪਟਰੌਲ ਤੇ ਡੀਜ਼ਲ ਦੀ ਵਿਕਰੀ ਘਟੀ
Published : Jan 2, 2024, 7:36 am IST
Updated : Jan 2, 2024, 7:36 am IST
SHARE ARTICLE
Sales of petrol and diesel fell due to severe cold
Sales of petrol and diesel fell due to severe cold

ਉੱਤਰੀ ਭਾਰਤ ਵਿਚ ਠੰਢ ਦਾ ਮੌਸਮ ਸ਼ੁਰੂ ਹੋਣ ਨਾਲ ਵਾਹਨਾਂ ਵਿਚ ਏਅਰ ਕੰਡੀਸ਼ਨ ਦੀ ਮੰਗ ਘਟ ਗਈ, ਜਿਸ ਕਾਰਨ ਬਾਲਣ ਦੀ ਖਪਤ ਵੀ ਘਟ ਗਈ।

Petrol and Diesel: ਭਾਰਤ ਵਿਚ ਕੜਾਕੇ ਦੀ ਠੰਢ ਪੈਣ ਨਾਲ ਹੀ ਬਾਲਣ ਦੀ ਮੰਗ ਵਿਚ ਨਰਮੀ ਆਈ ਹੈ, ਜਿਸ ਕਾਰਨ ਦਸੰਬਰ ਵਿਚ ਪਟਰੌਲ ਅਤੇ ਡੀਜ਼ਲ ਦੀ ਵਿਕਰੀ ਵਿਚ ਗਿਰਾਵਟ ਆਈ ਹੈ। ਇਹ ਜਾਣਕਾਰੀ ਜਨਤਕ ਖੇਤਰ ਦੀਆਂ ਪਟਰੌਲੀਅਮ ਕੰਪਨੀਆਂ ਦੇ ਸ਼ੁਰੂਆਤੀ ਵਿਕਰੀ ਅੰਕੜਿਆਂ ਤੋਂ ਮਿਲੀ ਹੈ। ਪਟਰੌਲੀਅਮ ਬਾਜ਼ਾਰ ਦੇ 90 ਫ਼ੀ ਸਦੀ ਹਿੱਸੇ ’ਤੇ ਕੰਟਰੋਲ ਕਰਨ ਵਾਲੀਆਂ ਤਿੰਨ ਜਨਤਕ ਖੇਤਰ ਦੀਆਂ ਪਟਰੌਲੀਅਮ ਕੰਪਨੀਆਂ ਦੀ ਪਟਰੌਲ ਦੀ ਵਿਕਰੀ ਦਸੰਬਰ 2023 ’ਚ ਇਕ ਸਾਲ ਪਹਿਲਾਂ ਦੇ ਮੁਕਾਬਲੇ 1.4 ਫ਼ੀ ਸਦੀ ਘੱਟ ਕੇ 27.2 ਲੱਖ ਟਨ ਰਹਿ ਗਈ, ਜਦੋਂ ਕਿ ਡੀਜ਼ਲ ਦੀ ਮੰਗ 7.8 ਫ਼ੀ ਸਦੀ ਘੱਟ ਕੇ 67.3 ਲੱਖ ਟਨ ’ਤੇ ਆ ਗਈ। ਉੱਤਰੀ ਭਾਰਤ ਵਿਚ ਠੰਢ ਦਾ ਮੌਸਮ ਸ਼ੁਰੂ ਹੋਣ ਨਾਲ ਵਾਹਨਾਂ ਵਿਚ ਏਅਰ ਕੰਡੀਸ਼ਨ ਦੀ ਮੰਗ ਘਟ ਗਈ, ਜਿਸ ਕਾਰਨ ਬਾਲਣ ਦੀ ਖਪਤ ਵੀ ਘਟ ਗਈ।

ਮਹੀਨਾਵਾਰ ਆਧਾਰ ’ਤੇ ਪਟਰੌਲ ਦੀ ਵਿਕਰੀ ’ਚ 4.9 ਫ਼ੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਨਵੰਬਰ ’ਚ 28.6 ਲੱਖ ਟਨ ਦੀ ਖਪਤ ਹੋਈ ਸੀ। ਇਸ ਦੇ ਨਾਲ ਹੀ ਦਸੰਬਰ ’ਚ ਡੀਜ਼ਲ ਦੀ ਮੰਗ ਵੀ ਨਵੰਬਰ ’ਚ 67.9 ਲੱਖ ਟਨ ਦੇ ਮੁਕਾਬਲੇ 0.8 ਫ਼ੀ ਸਦੀ ਘੱਟ ਰਹੀ। ਭਾਰਤ ਵਿਚ ਸਭ ਤੋਂ ਵੱਧ ਖਪਤ ਵਾਲਾ ਬਾਲਣ ਡੀਜ਼ਲ ਹੈ ਜੋ ਕਿ ਖਪਤ ਕੀਤੇ ਜਾਣ ਵਾਲੇ ਸਾਰੇ ਪਟਰੌਲੀਅਮ ਉਤਪਾਦਾਂ ਦਾ ਲਗਭਗ 40 ਪ੍ਰਤੀਸ਼ਤ ਹੈ। ਦੇਸ਼ ਵਿਚ ਡੀਜ਼ਲ ਦੀ ਕੁੱਲ ਵਿਕਰੀ ਦਾ 70 ਫ਼ੀ ਸਦੀ ਹਿੱਸਾ ਆਵਾਜਾਈ ਖੇਤਰ ਦਾ ਹੈ। ਹਾਲਾਂਕਿ, ਪਿਛਲੇ ਕੁੱਝ ਮਹੀਨਿਆਂ ਵਿਚ ਬਾਲਣ ਦੀ ਘਰੇਲੂ ਖਪਤ ਵਿਚ ਗਿਰਾਵਟ ਆਈ ਹੈ। ਹਾਲਾਂਕਿ ਅਕਤੂਬਰ ’ਚ ਪਟਰੌਲ ਅਤੇ ਡੀਜ਼ਲ ਦੋਵਾਂ ਦੀ ਮੰਗ ਵਧੀ ਸੀ ਪਰ ਨਵੰਬਰ ’ਚ ਡੀਜ਼ਲ ਦੀ ਖਪਤ 7.5 ਫ਼ੀ ਸਦੀ ਘੱਟ ਗਈ।

ਜਹਾਜ਼ਾਂ ਵਿਚ ਵਰਤੇ ਜਾਣ ਵਾਲੇ ਬਾਲਣ ਏਟੀਐਫ਼ ਦੀ ਵਿਕਰੀ ਦਸੰਬਰ ਵਿਚ ਸਾਲ-ਦਰ-ਸਾਲ 3.8 ਪ੍ਰਤੀਸ਼ਤ ਵਧ ਕੇ 6 44 900 ਟਨ ਹੋ ਗਈ। ਪਰ ਇਹ ਦਸੰਬਰ 2019 ਤੋਂ ਪਹਿਲਾਂ ਦੀ ਮਹਾਂਮਾਰੀ ਨਾਲੋਂ 6.5 ਪ੍ਰਤੀਸ਼ਤ ਘੱਟ ਹੈ। ਇਸ ਦਾ ਕਾਰਨ ਇਹ ਹੈ ਕਿ ਮਹਾਂਮਾਰੀ ਤੋਂ ਬਾਅਦ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਮੁੜ ਸ਼ੁਰੂ ਨਹੀਂ ਹੋਈਆਂ ਹਨ।

 (For more Punjabi news apart from Sales of petrol and diesel fell due to severe cold, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement