ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ, ਉਤਰਾਖੰਡ ’ਚ ਠੰਡ ਨੇ ਕਰਾਈ ਧੰਨ-ਧੰਨ! ਹੋਰ ਵਧ ਸਕਦੀ ਹੈ ਠੰਡ!
Published : Jan 2, 2020, 1:48 pm IST
Updated : Jan 2, 2020, 1:48 pm IST
SHARE ARTICLE
Uttarakhand snowfall rain in today
Uttarakhand snowfall rain in today

ਅਧਿਕਾਰੀਆਂ ਨੂੰ 24 ਘੰਟੇ ਆਪਣੇ ਮੋਬਾਇਲ ਫੋਨ ਆਨ ਰੱਖਣ ਨੂੰ ਕਿਹਾ ਗਿਆ ਹੈ।

ਦੇਹਰਾਦੂਨ: ਉੱਤਰਾਖੰਡ ਵਿਚ ਅਗਲੇ ਦੋ ਦਿਨਾਂ ਤਕ ਠੰਡ ਵਧ ਸਕਦੀ ਹੈ। ਅੱਜ ਯਾਨੀ ਵੀਰਵਾਰ ਨੂੰ ਸੂਬੇ ਵਿਚ ਬਾਰਿਸ਼ ਅਤੇ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਗਈ ਹੈ। 3 ਜਨਵਰੀ ਨੂੰ ਵੀ ਅਜਿਹੀ ਹੀ ਸਥਿਤੀ ਬਣੇ ਰਹਿਣ ਦੇ ਆਸਾਰ ਹਨ। ਦਸ ਦਈਏ ਕਿ ਮਸੂਰੀ ਵਿਚ ਬਾਰਿਸ਼ ਅਤੇ ਗੜ੍ਹੇ ਪੈਣ ਨਾਲ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਪਿਥੌਰਗੜ੍ਹ ਦੇ ਮੁਨਸਿਯਾਰੀ 'ਚ ਬੁੱਧਵਾਰ ਦੇਰ ਰਾਤ ਇਸ ਸਾਲ ਦੀ ਪਹਿਲੀ ਬਰਫਬਾਰੀ ਹੋਈ, ਜਿਸ ਕਾਰਨ ਇੱਥੇ ਵੀ ਤਾਪਮਾਨ 'ਚ ਕਾਫੀ ਗਿਰਾਵਟ ਆਈ ਹੈ।

Weather Update  Weather ਯਮੁਨੋਤਰੀਧਾਮ ਸਮੇਤ ਯੁਮਨਾ ਘਾਟੀ 'ਚ ਬੱਦਲ ਛਾਏ ਹੋਏ ਹਨ। ਇੱਥੇ ਉਚਾਈ ਵਾਲੀਆਂ ਪਹਾੜੀਆਂ 'ਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਖਾਸ ਗੱਲ ਇਹ ਹੈ ਕਿ ਨਵੀਂ ਟਿਹਰੀ ਅਤੇ ਨੇੜੇ ਦੇ ਖੇਤਰਾਂ ਵਿਚ ਹਲਕੀ ਧੁੱਪ ਨਿਕਲੀ ਹੋਈ ਹੈ। ਚਮੋਲੀ ਜ਼ਿਲ੍ਹੇ ਨੇੜੇ ਸੰਘਣੇ ਬੱਦਲ ਛਾਏ ਹੋਏ ਹਨ। ਇੱਥੇ ਦੁਪਹਿਰ ਤੋਂ ਬਾਅਦ ਬਾਰਿਸ਼ ਅਤੇ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸ਼੍ਰੀਨਗਰ ਅਤੇ ਨੇੜੇ ਦੇ ਖੇਤਰਾਂ 'ਚ ਵੀ ਬੱਦਲ ਛਾਏ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ।

PhotoPhotoਇੱਥੇ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਰਿਸ਼ੀਕੇਸ਼, ਹਰਿਦੁਆਰ ਅਤੇ ਰੁੜਕੀ 'ਚ ਮੌਸਮ ਸਾਫ ਹੈ। ਇੱਥੇ ਸਵੇਰ ਤੋਂ ਹੀ ਧੁੱਪ ਨਿਕਲੀ ਹੋਈ ਹੈ। ਮੌਸਮ ਵਿਭਾਗ ਵੱਲੋਂ 2-3 ਜਨਵਰੀ ਤੋਂ ਗੜਵਾਲ ਖੇਤਰ 'ਚ ਗੜ੍ਹੇ ਪੈਣ, ਬਾਰਿਸ਼ ਅਤੇ ਬਰਫਬਾਰੀ ਲਈ ਅਲਰਟ 'ਤੇ ਆਫਤ ਪ੍ਰਬੰਧਨ ਸਿਸਟਮ ਨਾਲ ਜੁੜੇ ਸਾਰੇ ਅਧਿਕਾਰੀਆਂ ਨੂੰ ਤਾਇਨਾਤੀ ਸਥਾਨ 'ਤੇ ਬਣੇ ਰਹਿਣ ਦੇ ਆਦੇਸ਼ ਦਿੱਤੇ ਹਨ। ਅਧਿਕਾਰੀਆਂ ਨੂੰ 24 ਘੰਟੇ ਆਪਣੇ ਮੋਬਾਇਲ ਫੋਨ ਆਨ ਰੱਖਣ ਨੂੰ ਕਿਹਾ ਗਿਆ ਹੈ।

PhotoPhotoਕੁਮਾਊ ਦੇ ਭੀਮਤਾਲ ਵਿਚ ਬੱਦਲ ਹੋਏ ਹਨ। ਡੀਡੀ ਹਾਟ ਵਿਚ ਦੇਰ ਰਾਤ ਤੋਂ ਬਾਰਿਸ਼ ਹੋ ਰਹੀ ਹੈ। ਇੱਥੇ ਘਨਧੁਰਾ ਦੇ ਜੰਗਲਾਂ 'ਚ ਭਾਰੀ ਬਰਫਬਾਰੀ ਹੋਈ ਹੈ। ਤਾਪਮਾਨ ਜ਼ੀਰੋ ਤੋਂ ਹੇਠਾ ਪਹੁੰਚ ਗਿਆ ਹੈ। ਭਵਾਲੀ 'ਚ ਵੀ ਬੱਦਲ ਛਾਏ ਰਹਿਣ ਨਾਲ ਠੰਡ ਵਧੀ ਹੈ। ਅਲਮੋੜਾ ਅਤੇ ਦੁਵਾਰਾਹਟ 'ਚ ਵੀ ਬੱਦਲ ਛਾਏ ਹੋਏ ਹਨ। ਜਸਪੁਰ 'ਚ ਬੱਦਲ ਛਾਏ ਹੋਏ ਹਨ।

Rain Rainਇੱਥੇ ਕੜਾਕੇ ਦੀ ਠੰਡ ਜਾਰੀ ਹੈ। ਚੌਖੁਟੀਆ ਅਤੇ ਰਾਨੀਖੇਤ 'ਚ ਬੱਦਲ ਛਾਏ ਹੋਏ ਹਨ। ਰੁਦਰਪੁਰ 'ਚ ਹਲਕੀ ਧੁੱਪ ਨਿਕਲੀ ਹੋਈ ਹੈ। ਚੰਪਾਵਤ ਜ਼ਿਲੇ ਦੇ ਪਹਾੜੀ ਹਿੱਸਿਆਂ 'ਚ ਛਿਟਪੁੱਟ ਬਾਰਿਸ਼ ਹੋਈ ਹੈ। ਇੱਥੇ ਵੀ ਕੜਾਕੇ ਦੀ ਠੰਡ ਪੈ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Uttarakhand, Dehradun

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement