RSS ਦਾ ਇਹ ਸੰਗਠਨ ਮੋਦੀ ਸਰਕਾਰ ਦੀਆਂ ਨੀਤੀਆ ਵਿਰੁੱਧ ਕਰੇਗਾ ਪ੍ਰਦਰਸ਼ਨ
Published : Jan 2, 2020, 4:46 pm IST
Updated : Jan 2, 2020, 4:51 pm IST
SHARE ARTICLE
File Photo
File Photo

ਭਾਰਤੀ ਮਜ਼ਦੂਰ ਸੰਘ ਦੇ ਸਕੱਤਰ ਵਿਰਜੇਸ਼ ਉਪਾਧੀਆਏ ਨੇ ਇਸ ਫ਼ੈਸਲੇ ਸਬੰਧੀ ਦਿੱਤੀ ਜਾਣਕਾਰੀ

ਨਵੀਂ ਦਿੱਲੀ : ਰਾਸ਼ਟਰੀ ਸਵੈਸੇਵਕ ਸੰਘ ਨਾਲ ਜੁੜੇ ਭਾਰਤੀ ਮਜ਼ਦੂਰ ਸੰਘ ਨੇ ਪੀਐਮ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੀ ਮਜ਼ਦੂਰ ਵਿਰੋਧੀ ਨੀਤੀਆ ਦੇ ਖਿਲਾਫ 3 ਜਨਵਰੀ ਭਾਵ ਸ਼ੁੱਕਰਵਾਰ ਨੂੰ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨਾ ਦਾ ਐਲਾਨ ਕੀਤਾ ਹੈ। ਇਸ ਦੇ ਅਧੀਨ ਮਜ਼ਦੂਰ ਸੰਘ ਦਿੱਲੀ ਦੇ ਜੰਤਰ-ਮੰਤਰ ਦੇ ਨਾਲ ਹੀ ਸਾਰੇ ਜਿਲ੍ਹਾ ਦਫ਼ਤਰਾਂ ਵਿਚ ਪ੍ਰਦਰਸ਼ਨ ਕਰੇਗਾ।

File PhotoFile Photo

ਭਾਰਤੀ ਮਜ਼ਦੂਰ ਸੰਘ ਦੇ ਸਕੱਤਰ ਵਿਰਜੇਸ਼ ਉਪਾਧੀਆਏ ਨੇ ਇਸ ਫ਼ੈਸਲੇ ਸਬੰਧੀ ਕਿਹਾ ਕਿ ''ਉਨ੍ਹਾਂ ਦਾ ਸੰਗਠਨ ਨੌਕਰੀਆਂ ਵਿਚ ਇਕਰਾਰਨਾਮਾ ਅਤੇ ਅਚਨਚੇਤ ਪ੍ਰਣਾਲੀਆਂ ਨੂੰ ਵਧਾਉਣ ਦਾ ਜੋਰਦਾਰ ਵਿਰੋਧ ਕਰਦਾ ਹੈ। ਉਨ੍ਹਾਂ ਦੀ ਇਹ ਮੰਗ ਹੈ ਕਿ ਕੀ ਸਾਰੇ ਤਰ੍ਹਾਂ ਦੇ ਇਕਰਾਰਨਾਮੇ, ਫਿਕਸਡ ਟਰਮ, ਕੈਜ਼ਅਲ, ਡੇਲੀ ਵੈਜ, ਅਸਥਾਈ ਵਰਕਰਾਂ ਨੂੰ ਰੈਗੂਲਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਥਾਈ ਰੋਜ਼ਗਾਰ ਦੇਣਾ ਚਾਹੀਦਾ ਹੈ''। ਇਸ ਤੋਂ ਇਲਾਵਾ ਭਾਰਤੀ ਮਜ਼ਦੂਰ ਸੰਘ ਨੇ ਵਿਅਕਤੀਗਤ ਟੈਕਸ ਛੁੱਟ ਦੀ ਸੀਮਾ ਵਧਾ ਕੇ 8 ਲੱਖ ਰੁਪਏ ਤੱਕ ਕਰਨ ਦੀ ਮੰਗ ਵੀ ਕੀਤੀ ਹੈ।

File PhotoFile Photo

ਉਨ੍ਹਾਂ ਨੇ ਕਿਹਾ ਕਿ ਵਿਦੇਸ਼ੀ ਨਿਵੇਸ਼ ਅਤੇ ਰੱਖਿਆ ਖੇਤਰ ਦਾ ਕਾਰਪੋਰੇਟ ਕਰਨਾ ਰਾਸ਼ਟਰੀ ਸੁਰਖਿਆ ਦਾ ਮਾਮਲਾ ਹੈ ਅਤੇ ਨਾਲ ਹੀ ਰੇਲਵੇ ਦਾ ਪ੍ਰਾਈਵੇਟ ਕਰਨਾ ਰੋਕਿਆ ਜਾਣਾ ਚਾਹੀਦਾ ਹੈ ਜੋ ਕਿ ਭਾਰਤ ਦੀ ਜੀਵਨ ਰੇਖਾ ਹੈ। ਭਾਰਤੀ ਮਜ਼ਦੂਰ ਸੰਘ ਨੇ ਮੋਦੀ ਸਰਕਾਰ ਦੇ ਇਸ ਫੈਸਲੇ ਦੀ ਵਿਰੋਧ ਕੀਤਾ ਹੈ।

File PhotoFile Photo

ਸੰਗਠਨ ਨੇ ਇਲਜ਼ਾਮ ਲਗਾਇਆ ਹੈ ਕਿ ਦੇਸ਼ ਵਿਚ ਨੌਕਰਸ਼ਾਹੀ ਨੇ ਉਦੋਯਗਪਤੀਆਂ ਦੇ ਨਾਲ ਇਕ ਗਠਜੋੜ ਬਣਾਇਆ ਹੈ ਤਾਂਕਿ ਮਜ਼ਦੂਰਾਂ ਦੇ ਅਧਿਕਾਰਾਂ ਨੂੰ ਦੱਬਿਆ ਜਾ ਸਕੇ। ਵਿਰਜੇਸ਼ ਨੇ ਕਿਹਾ ਹੈ ਕਿ ਆਗਨਵਾੜੀ, ਆਸ਼ਾ,ਮਿਡ-ਡੇ-ਮਿਲ ਅਤੇ ਰਾਸ਼ਟਰੀ ਸਿਹਤ ਮਿਸ਼ਨ ਨਾਲ ਜੁੜੇ ਸਾਰੇ ਆਮ ਕਰਮਚਾਰੀਆਂ ਨੂੰ ਸਰਕਾਰੀ ਕਰਮਚਾਰੀ ਮੰਨਣਾ ਚਾਹੀਦਾ ਹੈ ਕਿਉਂਕਿ ਉਹ ਸਰਕਾਰ ਦੀਆਂ ਯੋਜਨਾਵਾਂ ਦੇ ਲਈ ਕੰਮ ਕਰਦੇ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement