ਦੇਖੋ 139 ਸਕਿੰਟਾਂ ’ਚ 63 ਕਰੋੜ ਜਿੱਤਣ ਵਾਲਾ ਵੀਡੀਓ, ਹਰ ਸਕਿੰਟ ਦੇ 45.3 ਲੱਖ ਰੁਪਏ
Published : Jan 2, 2019, 6:27 pm IST
Updated : Apr 10, 2020, 10:26 am IST
SHARE ARTICLE
Money
Money

ਜੇ ਤੁਹਾਨੂੰ ਕਿਹਾ ਜਾਵੇ ਕਿ ਇੱਕ ਵਿਅਕਤੀ ਨੇ 139 ਸਕਿੰਟਾਂ ’ਚ 63 ਕਰੋੜ ਕਮਾਏ ਨੇ ਤਾਂ ਤੁਹਾਨੂੰ ਸ਼ਾਇਦ ਯਕੀਨ ਨਾ ਹੋਵੇ ਪਰ ਇਹ ਵੀਡੀਓ ਉਸ ਮੌਕੇ ਦੀ...

ਨਵੀਂ ਦਿੱਲੀ : ਜੇ ਤੁਹਾਨੂੰ ਕਿਹਾ ਜਾਵੇ ਕਿ ਇੱਕ ਵਿਅਕਤੀ ਨੇ 139 ਸਕਿੰਟਾਂ ’ਚ 63 ਕਰੋੜ ਕਮਾਏ ਨੇ ਤਾਂ ਤੁਹਾਨੂੰ ਸ਼ਾਇਦ ਯਕੀਨ ਨਾ ਹੋਵੇ ਪਰ ਇਹ ਵੀਡੀਓ ਉਸ ਮੌਕੇ ਦੀ ਗਵਾਹੀ ਭਰਦੀ ਏ ਜਦੋਂ ਇਹ ਸਭ ਕੁਝ ਹੋਇਆ। ਜਪਾਨ ਦੇ ਸਾਇਤਾਮਾ ਅਰੀਨਾ ’ਚ ਹੋਏ ਪ੍ਰਦਰਸ਼ਨੀ ਬਾਕਸਿੰਘ ਮੁਕਾਬਲੇ ਦਾ ਇਹ ਨਜ਼ਾਰਾ ਇਤਿਹਾਸ ਹੋ ਨਿਬੜਿਆ। ਇਹ ਮੈਚ ਅਮੇਰੀਕਨ ਪ੍ਰਫੈਸ਼ਨਲ ਬਾਕਸਰ ਫਲੋਇਡ ਮੇਅਵੈਦਰ ਅਤੇ ਜੈਪਨਿਜ਼ ਕਿੱਕ ਬਾਕਸਰ ਟੇਨਸ਼ਿਨ ਨਾਸੁਕਾਵਾ ਵਿਚਾਲੇ ਹੋਇਆ ਅਤੇ ਉਮੀਦ ਕੀਤੀ ਜਾ ਰਹੀ ਸੀ

ਇਹ ਮੈਚ ਤਿੰਨ ਰਾਊਂਡ ਦਾ ਹੋਵੇਗਾ ਪਰ ਮੇਅਵੈਦਰ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 20 ਸਾਲਾਂ ਦੇ ਟੇਨਸ਼ਿਨ ਨੂੰ ਪਹਿਲੇ ਹੀ ਰਾਊਂਡ ’ਚ ਤਿੰਨ ਵਾਰ ਨਾਕ-ਡਾਊਨ ਕਰਕੇ ਚਿੱਤ ਕਰ ਦਿੱਤਾ। ਇਸੇ ਜਿੱਤ ਦੇ ਨਾਲ ਮੇਅਵੈਦਰ 9 ਮਿਲੀਅਨ ਡਾਲਰ ਕਰੀਬ 63 ਕਰੋੜ ਰੁਪਏ ਤੋਂ ਵੱਧ ਇਨਾਮੀ ਰਾਸ਼ੀ ਜਿੱਤ ਗਿਆ। ਮੇਅਵੈਦਰ ਨੇ ਟੇਨਸ਼ਿਨ ਨੂੰ ਸਿਰਫ 139 ਸਕਿੰਟਾਂ ’ਚ ਮਾਤ ਦੇ ਦਿੱਤੀ ਤੇ ਜੇ ਇਸ ਹਿਸਾਬ ਨਾਲ ਦੇਖੀਏ ਤਾਂ ਹਰ ਸਕਿੰਟ ਦੇ ਨਾਲ ਮੇਅਵੈਦਰ ਕਰੀਬ 45 ਲੱਖ ਰੁਪਏ ਦੀ ਕਮਾਈ ਕਰ ਗਿਆ।

ਇਸ ਜਿੱਤ ਤੋਂ ਬਾਅਦ ਮੇਅਵੈਦਰ ਨੇ ਕਿਹਾ ਕਿ ਉਹ ਹੁਣ ਵੀ ਰੀਟਾਇਰਡ ਨੇ ਅਤੇ ਇਹ ਸਭ ਮਨੋਰੰਜਨ ਲਈ ਸੀ। ਦੱਸ ਦੇਈਏ ਕਿ ਮੇਅਵੈਦਰ ਹੁਣ ਬਾਕਸਿੰਗ ਪ੍ਰਮੋਟਰ ਵਜੋਂ ਵਿਚਰ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement