‘ਰਾਧੇ ਮਾਂ’ ਤੋਂ ਤੰਗ ਹੋਇਆ ਨੌਜਵਾਨ ਪੁੱਜਾ ਅਦਾਲਤ
Published : Dec 1, 2018, 4:21 pm IST
Updated : Apr 10, 2020, 11:57 am IST
SHARE ARTICLE
ਰਾਧੇ ਮਾਂ
ਰਾਧੇ ਮਾਂ

ਅਪਣੇ ਵੱਖਰੇ ਕਾਰਨਾਮਿਆਂ ਕਾਰਨ ਹਮੇਸ਼ਾਂ ਚਰਚਾ ਵਿਚ ਰਹਿਣ ਵਾਲੀ ਰਾਧੇ ਮਾਂ ਉਰਫ਼ ਸੁਖਵਿੰਦਰ ਕੌਰ ਇਕ ਨੌਜਵਾਨ ਦੀ ਸ਼ਿਕਾਇਤ ਤੋਂ ਬਾਅਦ ਇਕ....

ਨਵੀਂ ਦਿੱਲੀ (ਭਾਸ਼ਾ) : ਅਪਣੇ ਵੱਖਰੇ ਕਾਰਨਾਮਿਆਂ ਕਾਰਨ ਹਮੇਸ਼ਾਂ ਚਰਚਾ ਵਿਚ ਰਹਿਣ ਵਾਲੀ ਰਾਧੇ ਮਾਂ ਉਰਫ਼ ਸੁਖਵਿੰਦਰ ਕੌਰ ਇਕ ਨੌਜਵਾਨ ਦੀ ਸ਼ਿਕਾਇਤ ਤੋਂ ਬਾਅਦ ਇਕ ਵਾਰ ਫਿਰ ਚਰਚਾ ਵਿਚ ਆ ਗਈ ਹੈ। ਦਰਅਸਲ ਸੁਰਿੰਦਰ ਮਿੱਤਲ ਨਾਂ ਦੇ ਪੀੜਤ ਨੌਜਵਾਨ ਦਾ ਦਾਅਵਾ ਹੈ ਕਿ ਰਾਧੇ ਮਾਂ ਉਸ ਨੂੰ ਵਾਰ-ਵਾਰ ਫ਼ੋਨ ਕਰਕੇ ਉਸ ਨੂੰ ਪਰੇਸ਼ਾਨ ਕਰਦੀ ਹੈ ਅਤੇ ਆਖਦੀ ਹੈ ਕਿ ਉਹ ਉਸ ਨੂੰ ਪਸੰਦ ਕਰਦੀ ਹੈ। ਰਾਧੇ ਮਾਂ ਤੋਂ ਤੰਗ ਹੋਏ ਸੁਰਿੰਦਰ ਨੇ ਪੁਲਿਸ ਕੋਲ ਇਸ ਦੀ ਸ਼ਿਕਾਇਤ ਕਰ ਦਿਤੀ ਪਰ ਜਦੋਂ ਪੁਲਿਸ ਨੇ ਵੀ ਕੋਈ ਸਾਰ ਨਾ ਲਈ ਤਾਂ ਆਖ਼ਰਕਾਰ ਉਸ ਨੂੰ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ।

ਸੁਰਿੰਦਰ ਦੀ ਸ਼ਿਕਾਇਤ 'ਤੇ ਹੁਣ ਅਦਾਲਤ ਨੇ ਇਸ ਮਾਮਲੇ ਵਿਚ ਕਪੂਰਥਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਨੂੰ ਤਲਬ ਕਰ ਲਿਆ ਹੈ। ਪਟੀਸ਼ਨਕਰਤਾ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਨੇ ਪੁਲਿਸ ਨੂੰ ਕਾਫ਼ੀ  ਸਮਾਂ ਪਹਿਲਾਂ ਇਸ ਸਬੰਧੀ ਸਬੂਤ ਵੀ ਸੌਂਪ ਦਿਤੇ ਗਏ ਸਨ, ਪਰ ਫਿਰ ਵੀ ਕਾਰਵਾਈ ਨਹੀਂ ਹੋ ਸਕੀ। ਇੱਥੋਂ ਤਕ ਕਿ ਪੀੜਤ ਸੁਰਿੰਦਰ ਮਿੱਤਲ ਤੇ ਰਾਧੇ ਮਾਂ ਵਿਚਕਾਰ ਹੋਈ ਗੱਲਬਾਤ ਦੀ ਸੀਡੀ ਵੀ ਪੁਲਿਸ ਨੂੰ ਸੌਂਪੀ ਗਈ ਹੈ। ਵੈਸੇ ਇਹ ਮਾਮਲਾ ਅਦਾਲਤ ਵਿਚ ਵੀ ਕਾਫੀ ਲੰਮੇ ਸਮੇਂ ਤੋਂ ਚੱਲ ਰਿਹੈ।

 ਪਰ ਹੁਣ ਅਦਾਲਤ ਨੇ ਹੁਕਮਾਂ ਦੀ ਪਾਲਣਾ ਨਾ ਕਰਨ 'ਤੇ ਕਪੂਰਥਲਾ ਦੇ ਐਸਐਸਪੀ ਨੂੰ ਅਗਲੀ ਸੁਣਵਾਈ 'ਤੇ ਪੇਸ਼ ਹੋਣ ਦੇ ਹੁਕਮ ਦਿਤੇ ਹਨ। ਸ਼ਿਕਾਇਤਕਰਤਾ ਮੁਤਾਬਕ ਇਸੇ ਦੌਰਾਨ ਮੁੰਬਈ ਦੀ ਕਿਸੇ ਔਰਤ ਨੇ ਉਸ ਕੋਲੋਂ ਰਾਧੇ ਮਾਂ ਵਿਰੁਧ ਸਬੂਤ ਮੰਗੇ ਕਿਉਂਕਿ ਉਹ ਉਸ ਨੂੰ ਅਤੇ ਉਸ ਦੇ ਪਤੀ ਨੂੰ ਤੰਗ ਕਰਦੀ ਹੈ ਪਰ ਜਦੋਂ ਰਾਧੇ ਮਾਂ ਨੂੰ ਇਸ ਦਾ ਪਤਾ ਲੱਗਿਆ ਤੇ ਉਸ ਨੇ ਇਕ ਦਿਨ ਤੜਕੇ ਚਾਰ ਵਜੇ ਹੀ ਉਸ ਨੂੰ ਫ਼ੋਨ ਕਰਕੇ ਕਈ ਆਫ਼ਰ ਦਿਤੇ। ਜਿਨ੍ਹਾਂ ਨੇ ਸੁਰਿੰਦਰ ਨੇ  ਠੁਕਰਾ ਦਿਤਾ, ਪਰ ਬਾਅਦ ਵਿਚ ਰਾਧੇ ਮਾਂ ਉਸ ਨੂੰ ਵਾਰ-ਵਾਰ ਫ਼ੋਨ ਕਰਨ ਲੱਗੀ।

ਸੁਰਿੰਦਰ ਮੁਤਾਬਕ ਪਹਿਲਾਂ ਉਹ ਕਹਿੰਦੀ ਕਿ ਉਸ ਨੂੰ ਉਸ ਦੀ ਕਾਲਰ ਟੋਨ ਪਸੰਦ ਹੈ ਤੇ ਫਿਰ ਹੌਲੀ-ਹੌਲੀ ਉਹ ਇਹ ਵੀ ਕਹਿਣ ਲੱਗੀ ਕਿ ਉਹ ਉਸ ਨੂੰ ਵੀ ਪਸੰਦ ਕਰਦੀ ਹੈ। ਸੁਰਿੰਦਰ ਦਾ ਕਹਿਣੈ ਕਿ ਜਦੋਂ ਪੁਲਿਸ ਨੇ ਇਸ ਸ਼ਿਕਾਇਤ 'ਤੇ ਕੋਈ ਕਾਰਵਾਈ ਨਾ ਕੀਤਾ ਤਾਂ ਉਸ ਨੂੰ ਅਦਾਲਤ ਦਾ ਸਹਾਰਾ ਲੈਣਾ ਪਿਆ, ਪਰ ਹੁਣ ਜਦੋਂ ਐਸਐਸਪੀ ਨੂੰ ਅਦਾਲਤ ਨੇ ਤਲਬ ਕਰ ਲਿਆ ਹੈ ਤਾਂ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿਚ ਅੱਗੇ ਕੀ ਕਾਰਵਾਈ ਹੁੰਦੀ ਹੈ?

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement