ਪਿਤਾ ਨੇ ਅਪਣੀ ਹੀ ਧੀ ਨੂੰ ਜਲਾਉਣ ਦੀ ਕੀਤੀ ਕੋਸ਼ਿਸ਼, ਮਾਮਲਾ ਦਰਜ 
Published : Sep 1, 2022, 7:59 pm IST
Updated : Sep 1, 2022, 7:59 pm IST
SHARE ARTICLE
 Father tried to burn his own daughter, case registered
Father tried to burn his own daughter, case registered

ਪੁਲਿਸ ਨੇ ਧਾਰਾ 324 ਤਹਿਤ ਕੇਸ ਦਰਜ ਕਰ ਕੇ ਪੀੜਤਾਂ ਦੇ ਪਿਤਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 

 

ਨੋਇਡਾ - ਨੋਇਡਾ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ 'ਚ ਪਿਤਾ 'ਤੇ 6 ਸਾਲਾਂ ਬੱਚੀ ਨੂੰ ਮਾਚਿਸ ਦੀ ਤੀਲੀ ਲਗਾਉਣ ਦਾ ਆਰੋਪ ਲੱਗਾ ਹੈ। ਇਸ ਸਬੰਧੀ ਇੱਕ ਵਿਅਕਤੀ ਨੇ ਥਾਣਾ ਸੈਕਟਰ-20 ਵਿਚ ਐਫਆਈਆਰ ਦਰਜ ਕਰਵਾਈ ਹੈ। ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਮਨੋਜ ਕੁਮਾਰ ਸਿੰਘ ਨੇ ਦੱਸਿਆ ਕਿ ਸੈਕਟਰ-21 ਦੇ ਵਸਨੀਕ ਰਾਜੇਸ਼ ਰੰਗੜਾ ਨੇ ਐਫਆਈਆਰ ਦਰਜ ਕਰਵਾਈ ਹੈ ਕਿ ਉਸ ਦੇ ਗੁਆਂਢ ਵਿਚ ਗਣੇਸ਼ ਨਾਂ ਦਾ ਵਿਅਕਤੀ ਮੁਲਾਜ਼ਮ ਘਰ 'ਚ ਰਹਿੰਦਾ ਹੈ, ਜਿਸ ਦੀ ਪਤਨੀ ਉਸ ਦੇ ਘਰ ਦੇ ਨੇੜੇ ਇਕ ਘਰ ਵਿਚ ਕੰਮ ਕਰਨ ਜਾਂਦੀ ਸੀ। 

ਸ਼ਿਕਾਇਤ ਮੁਤਾਬਕ ਗਣੇਸ਼ ਅਤੇ ਉਸ ਦੀ ਪਤਨੀ ਵਿਚਕਾਰ ਝਗੜਾ ਹੋ ਗਿਆ ਅਤੇ ਉਹ ਆਪਣੀ ਇਕ ਬੇਟੀ ਨੂੰ ਲੈ ਕੇ ਚਲੀ ਗਈ, ਜਦਕਿ ਇਕ ਬੇਟਾ ਅਤੇ ਬੇਟੀ ਗਣੇਸ਼ ਕੋਲ ਹੀ ਰਹੇ। ਮਨੋਜ ਕੁਮਾਰ ਸਿੰਘ ਨੇ ਦੱਸਿਆ ਕਿ 31 ਜੁਲਾਈ ਨੂੰ ਗਣੇਸ਼ ਦੀ 6 ਸਾਲਾ ਬੇਟੀ ਰਾਂਗਰਾ ਦੇ ਘਰ ਆਈ ਅਤੇ ਉਸ ਨੇ ਪਿਤਾ ਗਣੇਸ਼ ਵੱਲੋਂ ਮਾਚਿਸ ਦੀ ਤੀਲੀ ਨਾਲ ਜਲਾਉਣ ਬਾਰੇ ਦੱਸਿਆ। 

ਥਾਣਾ ਇੰਚਾਰਜ ਨੇ ਦੱਸਿਆ ਕਿ ਰਾਂਗਰਾ ਨੇ ਇਸ ਮਾਮਲੇ ਦੀ ਸ਼ਿਕਾਇਤ ਬਾਲ ਭਲਾਈ ਕਮੇਟੀ ਨੂੰ ਕੀਤੀ ਹੈ। ਕਮੇਟੀ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ। ਉਸ ਨੇ ਦੱਸਿਆ ਕਿ ਬੁੱਧਵਾਰ ਨੂੰ ਰਾਂਗਰਾ ਨੇ ਇਸ ਮਾਮਲੇ ਦੀ ਪੁਲਿਸ ਥਾਣਾ ਸੈਕਟਰ-20 ਨੂੰ ਸ਼ਿਕਾਇਤ ਦਿੱਤੀ ਸੀ। ਕੁਮਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਧਾਰਾ 324 ਤਹਿਤ ਕੇਸ ਦਰਜ ਕਰ ਕੇ ਪੀੜਤਾਂ ਦੇ ਪਿਤਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement