Pune News: ਪਿਕਨਿਕ ਮਨਾਉਣ ਗਏ ਪ੍ਰਵਾਰ ਦੇ ਪੰਜ ਜੀਆਂ ਦੀ ਪਾਣੀ ਵਿਚ ਡੁੱਬਣ ਨਾਲ ਮੌਤ
Published : Jul 1, 2024, 8:27 am IST
Updated : Jul 1, 2024, 8:27 am IST
SHARE ARTICLE
 Pune family drown in Lonavala waterfall
Pune family drown in Lonavala waterfall

Pune News: ਡੁੱਬਦਿਆਂ ਦੀ ਵੀਡੀਓ ਆਈ ਸਾਹਮਣੇ

 Pune family drown in Lonavala waterfall : ਪੁਣੇ ਦੇ ਲੋਨਾਵਾਲਾ ਇਲਾਕੇ ਵਿੱਚ ਐਤਵਾਰ ਨੂੰ ਇੱਕ ਵੱਡੀ ਘਟਨਾ ਵਾਪਰੀ। ਭੂਸ਼ੀ ਡੈਮ ਨੇੜੇ ਝਰਨੇ ਦੇ ਪਾਣੀ ਵਿੱਚ ਡੁੱਬਣ ਕਾਰਨ ਇੱਕ ਔਰਤ ਸਮੇਤ 4 ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਇਸ ਘਟਨਾ ਦਾ ਇੱਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਲੋਕ ਪਾਣੀ ਦੇ ਤੇਜ਼ ਵਹਾਅ ਵਿੱਚ ਤੈਰਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ: Punjab Weather Update News: ਜਲਦੀ ਕਰ ਲਵੋ ਕੰਮ, ਪੰਜਾਬ ਵਿਚ ਪਵੇਗਾ ਅੱਜ ਭਾਰੀ ਮੀਂਹ, ਅਲਰਟ ਜਾਰੀ 

ਪੁਲਿਸ ਮੁਤਾਬਕ ਸਈਅਦ ਨਗਰ ਦੇ ਰਹਿਣ ਵਾਲੇ ਇਕ ਪਰਿਵਾਰ ਦੇ 16-17 ਮੈਂਬਰਾਂ ਨੇ ਪੁਣੇ ਦੇ ਹਡਪਸਰ ਇਲਾਕੇ 'ਚ ਬਾਰਿਸ਼ ਦੌਰਾਨ ਪਿਕਨਿਕ ਮਨਾਉਣ ਲਈ ਲੋਨਾਵਾਲਾ ਨੇੜੇ ਇਕ ਸੈਰ-ਸਪਾਟਾ ਸਥਾਨ 'ਤੇ ਜਾਣ ਲਈ ਇਕ ਪ੍ਰਾਈਵੇਟ ਬੱਸ ਕਿਰਾਏ 'ਤੇ ਲਈ ਸੀ। ਲੋਨਾਵਾਲਾ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਸੁਹਾਸ ਜਗਤਾਪ ਨੇ ਦੱਸਿਆ ਕਿ ਦੁਪਹਿਰ ਕਰੀਬ 12.30 ਵਜੇ ਆਏ ਤੇਜ਼ ਵਹਾਅ ਵਿਚ ਕਰੀਬ 10 ਲੋਕ ਵਹਿ ਗਏ। ਜਦਕਿ ਕੁਝ ਭੱਜਣ ਵਿੱਚ ਕਾਮਯਾਬ ਹੋ ਗਏ।

ਇਹ ਵੀ ਪੜ੍ਹੋ: Zomato GST Notice: ਕਰਨਾਟਕ ਦੇ ਟੈਕਸ ਵਿਭਾਗ ਵਲੋਂ ਜ਼ੋਮੈਟੋ ਨੂੰ 9.5 ਕਰੋੜ ਦਾ GST ਨੋਟਿਸ ਜਾਰੀ, ਹੁਣ ਕੀ ਕਰੇਗੀ ਕੰਪਨੀ?

ਉੱਥੇ ਮੌਜੂਦ ਹੋਰ ਲੋਕਾਂ ਨੇ ਇੱਕ ਬੱਚੀ ਨੂੰ ਬਚਾਇਆ। ਪੁਲਿਸ ਨੇ ਮ੍ਰਿਤਕਾਂ ਦੀ ਸ਼ਨਾਖਤ ਸ਼ਹਿਸਤਾ ਲਿਆਕਤ ਅੰਸਾਰੀ (36), ਅਮੀਮਾ ਆਦਿਲ ਅੰਸਾਰੀ (13) ਅਤੇ ਉਮਰਾ ਆਦਿਲ ਅੰਸਾਰੀ (8) ਵਜੋਂ ਕੀਤੀ ਹੈ। ਸਰਚ ਟੀਮ ਨੇ ਇਨ੍ਹਾਂ ਸਾਰਿਆਂ ਦੀਆਂ ਲਾਸ਼ਾਂ ਜਲ ਭੰਡਾਰ ਦੀ ਹੇਠਲੀ ਧਾਰਾ ਵਿੱਚੋਂ ਬਰਾਮਦ ਕੀਤੀਆਂ। ਅਧਿਕਾਰੀ ਨੇ ਦੱਸਿਆ ਕਿ ਅਦਨਾਨ ਸਬਾਹਤ ਅੰਸਾਰੀ (4) ਅਤੇ ਮਾਰੀਆ ਅਕੀਲ ਅੰਸਾਰੀ (9) ਦੀਆਂ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from  Pune family drown in Lonavala waterfall, stay tuned to Rozana Spokesman)

Location: India, Maharashtra, Pune

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement