Delhi Court News: ਬੱਚੇ ਨੇ ਅਦਾਲਤ 'ਚ ਮਾਪਿਆਂ ਤੋਂ ਮੰਗਿਆ ਤਲਾਕ, ਕਿਹਾ- ''ਜੇ ਇਹ ਸਾਥ ਨਹੀਂ ਰਹਿਣਾ ਚਾਹੁੰਦੇ ਤਾਂ ਮੈਂ ਵੀ ਨਹੀਂ''
Published : Feb 1, 2024, 10:56 am IST
Updated : Feb 1, 2024, 10:56 am IST
SHARE ARTICLE
The child sought divorce from the parents in the court News in punjabi
The child sought divorce from the parents in the court News in punjabi

Delhi Court News: ਬੱਚੇ ਦੀਆਂ ਗੱਲਾਂ ਸੁਣ ਮਾਪਿਆਂ ਨੇ ਤਲਾਕ ਲੈਣ ਦਾ ਵਾਪਸ ਲਿਆ ਫ਼ੈਸਲਾ

The child sought divorce from the parents in the court News in punjabi : ਦਿੱਲੀ ਦੀ ਕੜਕੜਡੂਮਾ ਕੋਰਟ 'ਚ ਪਤੀ-ਪਤਨੀ ਵਿਚਾਲੇ 9 ਸਾਲਾਂ ਤੋਂ ਝਗੜਾ ਚੱਲ ਰਿਹਾ ਸੀ। ਦੋਵਾਂ ਨੇ ਇਕ-ਦੂਜੇ 'ਤੇ ਕਈ ਕੇਸ ਦਰਜ ਕਰਵਾਏ ਸਨ। ਦੋਵਾਂ ਵਿਚਾਲੇ ਤਲਾਕ ਦਾ ਮਾਮਲਾ ਵੀ ਆਖਰੀ ਪੜਾਅ 'ਤੇ ਸੀ। ਇਸ ਟੁੱਟੇ ਰਿਸ਼ਤੇ ਨੂੰ ਬਚਾਉਣ ਲਈ 11 ਸਾਲ ਦੇ ਬੱਚੇ ਨੇ ਅਦਾਲਤ 'ਚ ਅਜਿਹਾ ਕਾਰਨਾਮਾ ਕਰ ਦਿਖਾਇਆ ਕਿ ਉਸ ਦੇ ਮਾਤਾ-ਪਿਤਾ ਨੇ ਨਾ ਸਿਰਫ ਤਲਾਕ ਦਾ ਫੈਸਲਾ ਛੱਡ ਦਿੱਤਾ, ਸਗੋਂ ਇਕੱਠੇ ਰਹਿਣ ਲਈ ਵੀ ਰਾਜ਼ੀ ਹੋ ਗਏ।

ਇਹ ਵੀ ਪੜ੍ਹੋ: Amrud Bag Scam News: ਅਮਰੂਦ ਬਾਗ ਘੁਟਾਲੇ 'ਚ ਮੁਲਜ਼ਮ ਜਸਪ੍ਰੀਤ ਸਿੰਘ ਸਿੱਧੂ ਨੂੰ ਤਿੰਨ ਦਿਨ ਦੇ ਰਿਮਾਂਡ 'ਤੇ ਭੇਜਿਆ 

ਦਰਅਸਲ ਤਲਾਕ ਦੇ ਇੱਕ ਕੇਸ ਵਿੱਚ ਪਤੀ-ਪਤਨੀ ਵਿਚਕਾਰ ਅਦਾਲਤ ਦੁਆਰਾ ਨਿਯੁਕਤ ਵਿਚੋਲਗੀ ਕੇਂਦਰ ਵਿੱਚ ਅੰਤਿਮ ਸੁਣਵਾਈ ਹੋਈ। ਦੋਵੇਂ ਪਤੀ ਅਤੇ ਪਤਨੀ ਮੌਜੂਦ ਸਨ। ਪਤਨੀ ਆਪਣੇ 11 ਸਾਲਾ ਬੇਟੇ ਨੂੰ ਵੀ ਆਪਣੇ ਨਾਲ ਲੈ ਕੇ ਆਈ ਸੀ। ਦੋਵੇਂ ਨੂੰ ਆਖਰੀ ਵਾਰ ਪੁੱਛਿਆ ਕਿ ਕੀ ਉਹ ਇਕੱਠੇ ਰਹਿਣਾ ਚਾਹੁੰਦੇ ਹਨ। ਜੇਕਰ ਨਹੀਂ, ਤਾਂ ਤਲਾਕ ਦੇ ਅੰਤਿਮ ਫੈਸਲੇ ਲਈ ਤੁਹਾਡੇ ਕੇਸ ਦੀ ਫਾਈਲ ਫੈਮਿਲੀ ਕੋਰਟ ਨੂੰ ਭੇਜੀ ਜਾਵੇਗੀ।

ਇਹ ਵੀ ਪੜ੍ਹੋ: Cylinder Price Hike: ਬਜਟ ਵਾਲੇ ਦਿਨ ਆਮ ਆਦਮੀ ਨੂੰ ਮਹਿੰਗਾਈ ਦਾ ਝਟਕਾ, ਸਿਲੰਡਰ ਦੀਆਂ ਵਧੀਆਂ ਕੀਮਤਾਂ

ਦੋਵਾਂ ਪਤੀ-ਪਤਨੀ ਨੇ ਇਕੱਠੇ ਰਹਿਣ ਤੋਂ ਇਨਕਾਰ ਕਰ ਦਿੱਤਾ। ਇਸ 'ਤੇ ਉਥੇ ਮੌਜੂਦ ਰੋਹਨ ਦੀਆਂ ਅੱਖਾਂ 'ਚ ਹੰਝੂ ਆ ਗਏ। ਉਥੇ ਮੌਜੂਦ ਜੱਜ ਨੇ ਪੁੱਛਿਆ ਕੀ ਹੋਇਆ ਬੇਟਾ? ਤੁਸੀਂ ਦੋਵਾਂ ਵਿੱਚੋਂ ਕਿਸ ਨਾਲ ਰਹਿਣਾ ਚਾਹੁੰਦੇ ਹੋ? ਰੋਹਨ ਨੇ ਸਵਾਲ ਦੇ ਜਵਾਬ ਵਿੱਚ ਮਾਸੂਮੀਅਤ ਨਾਲ ਕਿਹਾ ਕਿ ਜੱਜ ਅੰਕਲ, ਮੈਂ ਆਪਣੇ ਮਾਤਾ-ਪਿਤਾ ਦੋਵਾਂ ਨਾਲ ਰਹਿਣਾ ਹੈ। ਇਹ ਦੋਵੇਂ ਇਕੱਠੇ ਕਿਉਂ ਨਹੀਂ ਰਹਿ ਸਕਦੇ?

ਜੱਜ ਨੇ ਬੱਚੇ ਨੂੰ ਸਮਝਾਉਂਦੇ ਹੋਏ ਕਿਹਾ ਕਿ ਬੇਟਾ, ਤੇਰੇ ਮਾਤਾ-ਪਿਤਾ ਦਾ ਰਿਸ਼ਤਾ ਠੀਕ ਨਹੀਂ ਚੱਲ ਰਿਹਾ। ਉਹ ਖੁਦ ਇਕੱਠੇ ਨਹੀਂ ਰਹਿਣਾ ਚਾਹੁੰਦੇ। ਇਸੇ ਕਾਰਨ ਉਨ੍ਹਾਂ ਦਾ ਤਲਾਕ ਹੋ ਰਿਹਾ ਹੈ ਤਾਂ ਜੋ ਉਹ ਅਲੱਗ ਅਤੇ ਖੁਸ਼ ਰਹਿ ਸਕਣ। ਬੱਚੇ ਨੇ ਗੁੱਸੇ ਵਿਚ ਭੋਲੇ ਜਿਹੇ ਲਹਿਜੇ ਵਿਚ ਕਿਹਾ, 'ਜੱਜ ਅੰਕਲ, ਜੇ ਉਹ ਇਕੱਠੇ ਨਹੀਂ ਰਹਿ ਸਕਦੇ ਤਾਂ ਮੈਨੂੰ ਵੀ ਦੋਹਾਂ ਤੋਂ ਤਲਾਕ ਦੇ ਦਿਓ। ਕੀ ਮੰਮੀ-ਡੈਡੀ ਮੇਰੀ ਖੁਸ਼ੀ ਲਈ ਇਕੱਠੇ ਨਹੀਂ ਰਹਿ ਸਕਦੇ? ਮੈਂ ਰਹਾਂਗਾ ਤਾਂ ਦੋਵਾਂ ਨਾਲ ਨਹੀਂ ਫਿਰ ਕਿਸੇ ਨਾਲ ਵੀ ਨਹੀਂ। ਮੈਨੂੰ ਕਿਤੇ ਹੋਰ ਭੇਜ ਦਿਓ।

ਇਸ ਤੋਂ ਬਾਅਦ ਬੱਚਾ ਰੋਣ ਲੱਗਾ ਅਤੇ ਉਸ ਦੇ ਮਾਤਾ-ਪਿਤਾ ਦੋਵਾਂ ਨੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਚੁੱਪ ਨਹੀਂ ਹੋਇਆ। ਬੱਚੇ ਦੇ ਇਨ੍ਹਾਂ ਬੋਲਾਂ ਅਤੇ ਵਿਹਾਰ ਨੇ ਪਤੀ-ਪਤਨੀ ਦੋਵਾਂ ਦੇ ਮਨਾਂ ਨੂੰ ਝੰਜੋੜ ਕੇ ਰੱਖ ਦਿੱਤਾ। ਦੋਵੇਂ ਪਤੀ-ਪਤਨੀ ਨੇ ਅੱਧਾ ਘੰਟਾ ਗੱਲਬਾਤ ਕੀਤੀ। ਇਸ ਤੋਂ ਬਾਅਦ ਦੋਵੇਂ ਅਦਾਲਤ ਵਿਚ ਆਏ ਅਤੇ ਕਿਹਾ ਕਿ ਉਹ ਦੋਵੇਂ ਬੱਚੇ ਤੋਂ ਵੱਖ ਨਹੀਂ ਰਹਿ ਸਕਦੇ। ਆਪਣੀ ਲੜਾਈ ਵਿੱਚ ਉਹ ਆਪਣੇ ਮਾਸੂਮ ਬੱਚੇ ਦਾ ਭਵਿੱਖ ਭੁੱਲ ਗਏ ਸਨ। ਦੋਹਾਂ ਨੇ ਫੈਸਲਾ ਕੀਤਾ ਹੈ ਕਿ ਉਹ ਇਕ-ਦੂਜੇ ਖਿਲਾਫ ਦਰਜ ਸਾਰੇ ਕੇਸ ਵਾਪਸ ਲੈ ਲੈਣਗੇ ਅਤੇ 1 ਫਰਵਰੀ ਤੋਂ ਆਪਣੇ ਰਿਸ਼ਤੇ ਦੀ ਨਵੀਂ ਸ਼ੁਰੂਆਤ ਕਰਨਗੇ ਅਤੇ ਇਕੱਠੇ ਰਹਿਣਗੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 (For more Punjabi news apart from The child sought divorce from the parents in the court News in punjabi , stay tuned to Rozana Spokesman

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement