ਬਜਟ 2020- ‘ਇਤਿਹਾਸ ਦਾ ਸਭ ਤੋਂ ਲੰਬਾ ਬਜਟ ਭਾਸ਼ਣ ਖੋਖਲਾ’, ਵਿਰੋਧਆਂ ਨੇ ਘੇਰੀ ਮੋਦੀ ਸਰਕਾਰ  
Published : Feb 1, 2020, 4:51 pm IST
Updated : Feb 1, 2020, 4:51 pm IST
SHARE ARTICLE
Photo
Photo

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ਨੀਵਾਰ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਦੂਜਾ ਬਜਟ ਪੇਸ਼ ਕੀਤਾ।

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ਨੀਵਾਰ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਦੂਜਾ ਬਜਟ ਪੇਸ਼ ਕੀਤਾ। ਕਰੀਬ ਪੌਣੇ ਤਿੰਨ ਘੰਟੇ ਦੇ ਲੰਬੇ ਬਜਟ ਭਾਸ਼ਣ ਦੌਰਾਨ ਆਖਰ ਗਲਾ ਖਰਾਬ ਹੋਣ ਕਾਰਨ ਨਿਰਮਲਾ ਸੀਤਾਰਮਣ ਆਖਰੀ ਦੋ-ਤਿੰਨ ਪੇਜ ਨਹੀਂ ਪੜ੍ਹ ਸਕੀ। ਵਿੱਤੀ ਸਾਲ 2020-21 ਲਈ ਪੇਸ਼ ਹੋਏ ਆਮ ਬਜਟ ‘ਤੇ ਸਿਆਸਤਦਾਨਾਂ ਦੀ ਪ੍ਰਕਿਰਿਆ ਆਉਣੀ ਸ਼ੁਰੂ ਹੋ ਗਈ ਹੈ।

Nirmala SitaramanPhoto

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬਜਟ 2020 ‘ਤੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਰਟੀਆਂ ਰਟਾਈਆਂ ਗੱਲਾਂ ਕਹੀਆਂ ਹਨ। ਨੌਜਵਾਨਾਂ ਲਈ ਸਰਕਾਰ ਕੋਲ ਕੋਈ ਯੋਜਨਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਬਜਟ ਦੇ ਨਾਂਅ ‘ਤੇ ਸਿਰਫ ਭਾਸ਼ਣ ਸੀ ਪਰ ਵਿੱਤ ਮੰਤਰੀ ਬਜਟ ਸਬੰਧੀ ਗਣਿਤ ਨੂੰ ਸਪੱਸ਼ਟ ਕਰਨ ਵਿਚ ਅਸਫਲ ਰਹੀ।

Rahul GandhiPhoto

ਰਾਹੁਲ ਗਾਂਧੀ ਨੇ ਕਿਹਾ ਕਿ ਸ਼ਾਇਦ ਇਹ ਇਤਿਹਾਸ ਦਾ ਸਭ ਤੋਂ ਲੰਬਾ ਬਜਟ ਭਾਸ਼ਣ ਸੀ ਪਰ ਇਸ ਵਿਚ ਕੁਝ ਵੀ ਨਹੀਂ ਸੀ, ਇਹ ਵੀ ਖੋਖਲਾ ਸੀ। ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਜਟ ‘ਤੇ ਮੋਦੀ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ। ਉਹਨਾਂ ਨੇ ਕਿਹਾ ਕਿ ਦਿੱਲੀ ਨੂੰ ਬਜਟ ਤੋਂ ਬਹੁਤ ਉਮੀਦਾਂ ਸਨ ਪਰ ਫਿਰ ਦਿੱਲੀ ਵਾਲਿਆਂ ਨਾਲ ਮਤਰੇਆ ਵਰਤਾਅ ਹੋਇਆ ਹੈ।

Arvind Kejriwal Photo

ਇਸ ਦੇ ਨਾਲ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਬਜਟ ਨਵੇਂ ਅਤੇ ਆਤਮ ਵਿਸ਼ਵਾਸੀ ਭਾਰਤ ਦੀ ਰੂਪ ਰੇਖਾ ਦਿੰਦਾ ਹੈ, ਇਹ ਆਉਣ ਵਾਲੇ ਸਾਲਾਂ ਵਿਚ ਦੇਸ਼ ਲਈ ਚੰਗਾ ਸਾਬਿਤ ਹੋਵੇਗਾ। ਇਸ ਵਿਚ ਕਿਸਾਨਾਂ ‘ਤੇ ਖ਼ਾਸ ਧਿਆਨ ਦਿੱਤਾ ਗਿਆ ਹੈ। ਉੱਥੇ ਹੀ ਪਾਰਟੀ ਦੇ ਸੀਨੀਅਰ ਬੁਲਾਰੇ ਆਨੰਦ ਸ਼ਰਮਾ ਨੇ ਟਵੀਟ ਕਰ ਕੇ ਕਿਹਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਿੱਤ ਮੰਤਰੀ ਦਾ ਦਾਅਵਾ ਖੋਖਲਾ ਹੈ ਅਤੇ ਅਸਲ ਸੱਚਾਈ ਤੋਂ ਪਰੇ ਹੈ।

rajnath singhPhoto

ਖੇਤੀਬਾੜੀ  ਵਿਕਾਸ ਦਰ ਦੋ ਫੀਸਦੀ ਹੋ ਗਈ ਹੈ। ਆਮਦਨ ਦੁੱਗਣੀ ਕਰਨ ਲਈ ਖੇਤੀਬਾੜੀ ਵਿਕਾਸ ਦਰ ਨੂੰ 11 ਫੀਸਦੀ ਰਹਿਣਾ ਹੋਵੇਗਾ। ਉਹਨਾਂ ਨੇ ਦਾਅਵਾ ਕੀਤਾ ਨਿਰਮਲਾ ਸੀਤਾਰਮਣ ਬਜਟ ਸਬੰਧੀ ਗਣਿਤ ਨੂੰ ਸਪੱਸ਼ਟ ਕਰਨ ਵਿਚ ਅਸਫਲ ਰਹੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement