Earthquake News: ਨਵੇਂ ਸਾਲ ਦੇ ਜ਼ਸਨਾਂ ਦੌਰਾਨ ਗੁਜਰਾਤ ’ਚ ਲੱਗੇ ਭੂਚਾਲ ਦੇ ਝਟਕੇ

By : PARKASH

Published : Jan 1, 2025, 12:45 pm IST
Updated : Jan 1, 2025, 12:59 pm IST
SHARE ARTICLE
Earthquake tremors in Gujarat during New Year celebrations
Earthquake tremors in Gujarat during New Year celebrations

Earthquake News: ਜਾਨੀ ਨੁਕਸਾਨ ਤੋਂ ਹੋਇਆ ਬਚਾਅ

 

Earthquake News: ਦੁਨੀਆਂ ਭਰ ’ਚ ਲੋਕ ਜਿੱਥੇ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਹਨ ਉਥੇ ਹੀ ਭਾਰਤ ਵਿਚ ਨਵੇਂ ਸਾਲ ਦੇ ਦਿਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦਰਸਲ ਗੁਜਰਾਤ ਦੇ ਕੱਛ ’ਚ ਇਹ ਝਟਕੇ ਮਹਿਸੂਸ ਕੀਤੇ ਗਏ ਹਨ। ਗੁਜਰਾਤ ਦੇ ਕੱਛ ਜ਼ਿਲ੍ਹੇ ਵਿਚ ਬੁਧਵਾਰ ਸਵੇਰੇ 3.2 ਤੀਬਰਤਾ ਦਾ ਭੂਚਾਲ ਆਇਆ।

ਇੰਸਟੀਚਿਊਟ ਆਫ਼ ਭੂਚਾਲ ਖੋਜ (ਆਈਐਸਆਰ) ਨੇ ਇਹ ਜਾਣਕਾਰੀ ਦਿਤੀ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਗਾਂਧੀਨਗਰ ਸਥਿਤ ਆਈਐਸਆਰ ਅਨੁਸਾਰ, ਭੂਚਾਲ ਸਵੇਰੇ 10.24 ਵਜੇ ਰਿਕਾਰਡ ਕੀਤਾ ਗਿਆ, ਇਸਦਾ ਕੇਂਦਰ ਭਚਾਊ ਤੋਂ 23 ਕਿਲੋਮੀਟਰ ਉੱਤਰ-ਪੂਰਬ ਵਿਚ ਸਥਿਤ ਸੀ।

ਪਿਛਲੇ ਮਹੀਨੇ, ਖੇਤਰ ਵਿਚ 3 ਤੀਬਰਤਾ ਤੋਂ ਵੱਧ ਚਾਰ ਭੂਚਾਲ ਦੀਆਂ ਗਤੀਵਿਧੀਆਂ ਦਰਜ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚ ਤਿੰਨ ਦਿਨ ਪਹਿਲਾਂ 3.2 ਤੀਬਰਤਾ ਦਾ ਭੂਚਾਲ ਵੀ ਸ਼ਾਮਲ ਸੀ, ਜਿਸਦਾ ਕੇਂਦਰ ਵੀ ਭਚਾਊ ਦੇ ਨੇੜੇ ਸੀ। ਆਈਐਸਆਰ ਅਨੁਸਾਰ, 23 ਦਸੰਬਰ ਨੂੰ ਜ਼ਿਲ੍ਹੇ ਵਿਚ 3.7 ਤੀਬਰਤਾ ਦਾ ਅਤੇ 7 ਦਸੰਬਰ ਨੂੰ 3.2 ਤੀਬਰਤਾ ਦਾ ਭੂਚਾਲ ਆਇਆ ਸੀ।


ਗੁਜਰਾਤ ਭੂਚਾਲਾਂ ਦੇ ਲਿਹਾਜ਼ ਨਾਲ ਉੱਚ ਜੋਖ਼ਮ ਵਾਲੇ ਸੰਵੇਦਨਸ਼ੀਲ ਖੇਤਰ ਵਿਚ ਆਉਂਦਾ ਹੈ। ਗੁਜਰਾਤ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਜੀਐਸਡੀਐਮਏ) ਦੇ ਅੰਕੜਿਆਂ ਅਨੁਸਾਰ, ਗੁਜਰਾਤ ਵਿਚ ਪਿਛਲੇ 200 ਸਾਲਾਂ ਵਿਚ ਨੌਂ ਵੱਡੇ ਭੂਚਾਲ ਆਏ ਹਨ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement